ਰੈਵੀਨਿਊ ਪਟਵਾਰ ਯੂਨੀਅਨ ਨੇ ਦਿੱਤੀ ਧਰਨੇ ਦੀ ਚਿਤਾਵਨੀ
ਲੁਧਿਆਣਾ (ਗੌਰਵ ਬੱਸੀ)ਅੱਜ ਰੋਜ ਮੁਕਾਮ ਬਚਤ ਭਵਨ ਵਿਖੇ ਜ਼ਿਲ੍ਹਾ ਬਾਡੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਰਿੰਦਰ ਰਿਖੀ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਨਰਲ ਸਕੱਤਰ ਮਨਜੀਤ ਸਿੰਘ ਸੈਣੀ ਜਿਲਾ ਖ਼ਜ਼ਾਨਚੀ ਪਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਕੇਸ਼ਵ ਠਾਕੁਰ ਸੁਖਜਿੰਦਰ ਕੌਰ ਸੁਖਵਿੰਦਰ ਸਿੰਘ ਸੋਢੀ ਤਹਿਸੀਲ ਪ੍ਰਧਾਨ ਜਗਰਾਉਂ ਅਨਿਤ ਮਲਿਕ ਜਨਰਲ ਸਕੱਤਰ ਸੁਖਵਿੰਦਰ ਸਿੰਘ ਤਹਿਸੀਲ ਪ੍ਰਧਾਨ ਪੱਛਮੀ ਨਿਰਮਲ ਸਿੰਘ ਰੰਧਾਵਾ ਤਹਿਸੀਲ ਪ੍ਰਧਾਨ ਪਾਯਲ ਗੁਰਮੇਲ ਸਿੰਘ ਤਹਿਸੀਲ ਪ੍ਰਧਾਨ ਖੰਨਾ ਵੀਰਾਜਦੀਪ ਤਹਿਸੀਲ ਪ੍ਰਧਾਨ ਰਾਇਕੋਟ ਨਰਿੰਦਰ ਸਿੰਘ ਜਨਰਲ ਸਕੱਤਰ ਸੰਦੀਪ ਸਿੰਘ ਤਹਿਸੀਲ ਪ੍ਰਧਾਨ ਸਮਰਾਲਾ ਮਨਮੀਤ ਸਿੰਘ ਜਨਰਲ ਸਕੱਤਰ ਨਰਿੰਦਰਪਾਲ ਖ਼ਜ਼ਾਨਚੀ ਰੁਪਿੰਦਰ ਸਿੰਘ ਆਦਿ ਵਾ ਨੋਬਲਜੀਤ ਸਿੰਘ ਮਨਿੰਦਰ ਬੇਦੀ ਨਵਦੀਪ ਸਿੱਧੂ ਨਵਦੀਪ ਰਣਜੀਤ ਸਿੰਘ ਦੀਪਕ ਸਿੰਗਲਾ ਮੋਹਿਤ ਸਿੰਗਲਾ ਗੁਰਵਿੰਦਰ ਸਿੰਘ ਪ੍ਰਿੰਸ ਕੁਮਾਰ ਆਦਿ ਪਟਵਾਰੀ ਵ ਹੋਰ ਸਾਰੇ ਸਿਖਿਆਰਥੀ ਪਟਵਾਰੀ ਹਾਜਿਰ ਆਏ। ਜਿਸ ਵਿਚ ਸਬ ਤੋਂ ਅਹਿਮ ਮੁਦਾ ਟ੍ਰੇਨਿੰਗ ਕਰ ਰਹੇ ਪਟਵਾਰੀਆਂ ਦੀ ਟਾਈਨਿੰਗ ਸਮਾਂ 1 ਸਾਲ ਤੋਂ ਵਧਾ ਕੇ 1ਸਾਲ 6 ਮਹੀਨੇ ਕਰਨ ਦੀ ਸਖ਼ਤ ਨਿੰਦਿਆ ਕੀਤੀ ਗਈ ਅਤੇ ਰੋਸ਼ ਪ੍ਰਕਟ ਕੀਤਾ ਗਿਆ ਅਤੇ ਇਸ ਉਪਰੋਕਤ ਮਸਲੇ ਦਾ ਹੱੱਲ ਕਰਨ ਲਈ ਜਿਲ੍ਹਾ ਆਗੂਆਂ ਨੇ ਵਿਚਾਰ ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਪਟਵਾਰੀਆਂ ਨੂੰ ਆਉਣ ਵਾਲੀਆਂ ਕੰਮ ਸੰਬੰਧੀ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ। ਜਿਸ ਵਿਚ ਲੁਧਿਆਣਾ ਜਿਲ੍ਹੇ ਦੇ ਸਾਰੀ ਤਹਿਸੀਲਾਂ ਸਬ ਤਹਿਸੀਲਾਂ ਦੇ ਪਟਵਾਰ ਦਫਤਰਾਂ ਦੀ ਮੁਰੰਮਤ ਅਤੇ ਫਰਨੀਚਰ ਮੁਹਈਆ ਕਰਵਾਉਣ ਬਾਰੇ ਵਾ ਕਾਨੂੰਗੋ ਟ੍ਰੇਨਿੰਗ ਕਰ ਚੁਕੇ ਪਟਵਾਰੀਆਂ ਨੂੰ ਕਾਨੂੰਗੋ ਪ੍ਰਮੋਟ ਕੀਤਾ ਜਾਵੇ ਸੰਬੰਧੀ ਪਹਿਲਾਂ ਵੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਮੰਗ ਪੱਤਰ ਦਿਤਾ ਗਿਆ ਸੀ। ਜੇਕਰ 20 ਅਗਸਤ ਤੱਕ ਉਪਰੋਕਤ ਮੰਗਾ ਦਾ ਨਿਪਟਾਰਾ ਨਹੀਂ ਕੀਤਾ ਗਿਆ ਤਾਂ 21 ਅਗਸਤ ਨੂੰ ਜਿਲ੍ਹਾ ਪੱਧਰੀ ਧਰਨਾ ਦੀ ਰੈਵੀਨਿਊ ਪਟਵਾਰ ਯੂਨੀਅਨ ਪਾਰਕ ਵਿਖੇ ਦਿਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੋਵੇਗੀ।