Lok Sabha Election 2024 : ਟੀਮ ਪੰਜਾਬੀ ਜਾਗਰਣ, ਕਪੂਰਥਲਾ/ਤਰਨਤਾਰਨ/ਸ੍ਰੀ ਖਡੂਰ ਸਾਹਿਬ : ਲੋਕ ਸਭਾ ਚੋਣਾਂ ਦੇ 7ਵੇਂ ਗੇੜ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੀ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਸ੍ਰੀ ਖਡੂਰ ਸਾਹਿਬ ਲੋਕ ਸਭਾ ਸੀਟ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ ਜੋ ਸ਼ਾਮ ਦੇ 6 ਵਜੇ ਤਕ ਜਾਰੀ ਰਹੇਗੀ। ਇਸ ਲੋਕ ਸਭਾ ਹਲਕੇ ‘ਚ ਸਵੇਰੇ 11 ਵਜੇ ਤਕ 23.46 ਪ੍ਰਤੀਸ਼ਤ ਪੋਲਿੰਗ ਦਰਜ ਕੀਤੀ ਗਈ ਹੈ। ਲੋਕਾਂ ‘ਚ ਵੋਟਾਂ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਸ੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਕੁਲਬੀਰ ਜੀਰਾ, ਭਾਜਪਾ ਦੇ ਮਨਜੀਤ ਸਿੰਘ ਮੰਨਾ ਮੀਆਂਵਿੰਡ, ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ, ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਤੇ ਬਸਪਾ ਦੇ ਸਤਨਾਮ ਸਿੰਘ ਤੁਰ ਚੋਣ ਮੈਦਾਨ ‘ਚ ਹਨ। ਤੁਹਾਨੂੰ ਦੱਸ ਦੇਈਏ ਕਿ ਇਸੇ ਹਲਕੇ ਤੋਂ ਖ਼ਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਮੈਦਾਨ ‘ਚ ਹਨ।
ਕਾਂਗਰਸ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਕੁਲਬੀਰ ਸਿੰਘ ਜੀਰਾ ਆਪਣੇ ਪਰਿਵਾਰ ਸਮੇਤ ਵੋਟ ਪਾ ਕੇ ਬੂਥ ਤੋਂ ਬਾਹਰ ਆਉਂਦੇ ਹੋਏ।
9.51 AM
9.20 AM
ਖਡੂਰ ਸਾਹਿਬ ਤੋਂ ਸੀਪੀਆਈ ਦੇ ਉਮੀਦਵਾਰ ਗੁਰਦਿਆਲ ਸਿੰਘ ਪਤਨੀ ਸਮੇਤ ਮਤਦਾਨ ਕਰਨ ਮੌਕੇ ਜਾਣਕਾਰੀ ਦਿੰਦੇ ਹੋਏ।
9.10 AM
ਹਲਕਾ ਖਡੂਰ ਸਹਿਬ ਦੇ ਸਰਹੱਦੀ ਕਸਬਾ ਖੇਮਕਰਨ ਵਿਖੇ ਗਰਮੀ ਦੇ ਬਾਵਜੁਦ ਬੂਥਾ ਦੇ ਬਾਹਰ ਲੱਗੀਆ ਹੋਈਆਂ ਲੰਮੀਆਂ ਕਤਾਰਾਂ , ਤੇ ਦੀਵੰਗ ਵਿਅਕਤੀ ਆਪਣੀ ਵੋਟ ਪਾਂ ਕੇ ਬਾਹਰ ਆਉਂਦਾ ਹੋਇਆ।
9.01 AM
ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਆਪਣੇ ਪਿੰਡ ਮੀਆਂਵਿੰਡ ਵਿਖੇ ਵੋਟ ਪਾਉਣ ਉਪਰੰਤ ਨਿਸ਼ਾਨ ਦਿਖਾਉਂਦੇ ਹੁੰਦੇਂ।
8.30 AM
ਸਵਨੂਰ ਕੌਰ ਨੂੰ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਉਪਰੰਤ ਸਰਟੀਫਿਕੇਟ ਜਾਰੀ ਕਰਦੇ ਹੋਏ ਬੀਐਲਓ ਹਰਮਿੰਦਰ ਸਿੰਘ ਤੇ ਹੋਰ।
8.09 AM
ਵੋਟ ਪਾਉਣ ਤੋਂ ਬਾਅਦ ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡ।
7.59 AM
90 ਸਾਲਾ ਬਜ਼ੁਰਗ ਮਾਤਾ ਗੁਰਨਾਮ ਕੌਰ ਆਪਣੀ ਵੋਟ ਦਾ ਇਸਤੇਮਾਲ ਕਰਨ ਉਪਰੰਤ ਨਿਸ਼ਾਨ ਵਿਖਾਉਂਦੇ ਹੋਏ।
7.38 AM
ਪਿੰਡ ਠੱਟਾ ਪੁਰਾਣਾ ਵਿਖੇ ਬੂਥ ਨੰਬਰ 49 ‘ਤੇ ਵੋਟ ਪਾਉਣ ਲਈ 6.30 ਵਜੇ ਹੀ ਵੋਟਰਾਂ ਦੀ ਲੱਗੀ ਲਾਈਨ ਦਾ ਦ੍ਰਿਸ਼।
7.36 AM
ਹਲਕਾ ਖੇਮਕਰਨ ਦੇ ਇਤਿਹਾਸਕ ਪਿੰਡ ਪਹੂਵਿੰਡ ਵਿਖੇ 7:15 ਤਕ ਵੋਟਿੰਗ ਸ਼ੁਰੂ ਨਹੀਂ ਸਕੀ। ਕਸਬਾ ਖੇਮਕਰਨ ਦੇ ਬੂਥ ਨੰਬਰ 220 ਦੀ ਮਸ਼ੀਨ ਖਰਾਬ ਹੋਣ ਕਰਕੇ ਵੋਟਿੰਗ ਕਰੀਬ ਅੱਧੇ ਘੰਟੇ ਬਾਅਦ ਸ਼ੁਰੂ ਹੋਈ। ਮਤਦਾਨ ਦੇ ਕੇਂਦਰ ਬਾਹਰ ਕਤਾਰਾ ਲੱਗ ਗਈਆਂ।