ਪੰਜਾਬ ਦੇ ਡੀ. ਸੀ ਦਫ਼ਤਰ, ਐਸ. ਡੀ. ਐਮ ਦਫਤਰ, ਤਹਿਸੀਲ ਅਤੇ ਸਬ ਤਹਿਸੀਲਾਂ ਵਿੱਚ ਕਲਮਸ਼ੋਡ ਹੜਤਾਲ!
ਜਲੰਧਰ (ਗੌਰਵ ਬੱਸੀ) ਅੱਜ ਮਿਤੀ 29 ਅਗਸਤ ਨੂੰ ਪੰਜਾਬ ਡੀ ਸੀ ਦਫਤਰ ਕਰਮਚਾਰੀ ਯੂਨੀਅਨ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਵਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਅਨੁਸਾਰ ਪੱਤਰ ਵਿੱਚ ਲਿਖਿਆ ਗਿਆ ਕੇ ਆਪਣੀਆਂ ਮੰਗਾ ਪੁਰੀਆ ਕਰਨ ਲਈ ੨ ਵਾਰ ਮੰਗ ਪੱਤਰ ਸਰਕਾਰ ਨੂੰ ਦਿੱਤਾ ਗਿਆ ਅਤੇ ਦੋਨੋ ਵਾਰ ਆਸ਼ਵਸਤ ਕੀਤਾ ਗਿਆ ਸੀ। ਪਰ ਅੱਜ ਤੱਕ ਮੰਗਾ ਉੱਤੇ ਕੋਈ ਅਮਲ ਨਹੀਂ ਕੀਤਾ ਗਿਆ। ਸੋ ਹੁਣ ਯੂਨੀਅਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕੇ ਮੰਗਾ ਦੀ ਪੂਰਤੀ ਨਾ ਹੋਣ ਕਰਕੇ ਸਮੂਹ ਪੰਜਾਬ ਦੇ ਡੀ. ਸੀ ਦਫਤਰ, ਐਸ.ਡੀ.ਐਮ ਦਫ਼ਤਰ, ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾ ਵਿੱਚ ਮਿਤੀ 11 ਸਿਤੰਬਰ ਤੋਂ 13 ਸਿਤੰਬਰ 2023 ਤੱਕ ਕਲਮਛੋਡ ਹੜਤਾਲ ਕਰਕੇ ਮੁਕੰਮਲ ਕੰਮ ਬੰਦ ਰੱਖਿਆ ਜਾਵੇਗਾ। ਯੂਨੀਅਨ ਦੀਆਂ ਮੁੱਖ ਮੰਗਾ ਅਨੁਸਾਰ ਜਿਹੜੀਆਂ ਅਸਾਮੀਆਂ ਖਾਲੀ ਪਈ ਹਨ ਓਹਨਾ ਨੂੰ ਭਰੀਆ ਜਾਵੇ। ਜਿਹੜੇ ਮੁਲਾਜ਼ਮ ਕੰਟਰੈਕਟ ਉੱਤੇ ਪਿਛਲ਼ੇ 15 ਦਹਾਕਿਆਂ ਤੋ 6000 ਤੋਂ 10000 ਤਨਖਾਹ ਵਿੱਚ ਕੰਮ ਕਰਦੇ ਆ ਰਹੇ ਹਨ। ਓਹਨਾ ਨੂੰ ਪੱਕਾ ਕੀਤਾ ਜਾਵੇ। ਅਤੇ ਜਦੋਂ ਤੱਕ ਪੱਕੇ ਨਹੀਂ ਹੁੰਦੇ ਓਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਡੀ ਸੀ ਦਫਤਰਾਂ ਵਿੱਚ ਸੈਕਸ਼ਨ ਅਫ਼ਸਰ ਦੀ ਤੈਨਾਤੀ ਕੀਤੀ ਜਾਵੇ। ਡੀ ਸੀ, ਐਸ ਡੀ ਐਮ, ਤਹਿਸੀਲ, ਸਬ ਤਹਿਸੀਲ ਦਫਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ 5 ਪ੍ਰਤੀਸ਼ਤ ਪ੍ਰਸ਼ਾਸਕੀ ਭੱਤਾ ਦਿੱਤਾ ਜਾਵੇ। ਨਵੀਂ ਭਰਤੀ ਕਰਮਚਾਰੀਆਂ ਦਾ ਪਰਖਕਾਲ ਸਮਾਂ ਘੱਟ ਕੀਤਾ ਜਾਵੇ। ਅਤੇ ਇਸ ਸਮੇਂ ਦੌਰਾਨ ਪੂਰੇ ਭੱਤਿਆਂ ਸਮੇਤ ਤਨਖਾਹ ਦਿੱਤੀ ਜਾਵੇ। ਯੂਨੀਅਨ ਆਗੂਆਂ ਵੱਲੋਂ ਕਿਹਾ ਗਿਆ ਕੇ ਜੇਕਰ ਹੜਤਾਲ ਦੌਰਾਨ ਵੀ ਮੰਗਾ ਪੂਰੀਆ ਨਾਂ ਕੀਤੀਆਂ ਗਈਆਂ ਤਾਂ ਜਥੇਬੰਦੀ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।