ਲੁਧਿਆਣਾ ਦੱਖਣੀ ਤੋਂ ਮਾਣਯੋਗ ਐਮ ਐਲ ਏ ਦੇ ਯਤਨਾ ਸਦਕਾ ਪਾਰਟੀ ਨੂੰ ਮਿਲੀ ਹੋਰ ਮਜ਼ਬੂਤੀ।
ਅਕਾਲੀ ਦਲ ਅਤੇ ਕਾਂਗਰਸ ਦੇ ਅਹੁਦੇਦਾਰ ਆਪਣੇ ਸੈਂਕੜੇ ਮੈਂਬਰਾਂ ਸਣੇ ਹੋਏ ਆਮ ਆਦਮੀ ਪਾਰਟੀ ਚ ਸ਼ਾਮਿਲ।
ਹਲਕਾ ਦੱਖਣੀ ਤੋਂ ਐਮ ਐਲ ਏ ਰਜਿੰਦਰਪਾਲ ਕੌਰ ਛੀਨਾ ਵੱਲੋਂ ਸਾਰੇ ਅਹੁਦੇਦਾਰਾਂ ਦਾ ਪਾਰਟੀ ਚ ਭਰਵਾਂ ਸਵਾਗਤ।
ਪੰਜਾਬ ਚ ਅਗਾਮੀ ਨਿਗਮ ਚੋਣਾਂ ਚ ਪਾਰਟੀ ਨੂੰ ਬਲਾਕ ਪੱਧਰ ਤੇ ਹੋਰ ਮਜ਼ਬੂਤ ਕਰਨ ਲਈ ਉਪਰਾਲੇ ਜਾਰੀ: ਐਮ ਐਲ ਏ ਛੀਨਾ
ਲੁਧਿਆਣਾ 30 ਜੁਲਾਈ (ਗੌਰਵ ਬੱਸੀ)ਹਲਕਾ ਦੱਖਣੀ, ਅੱਜ ਇੱਥੇ ਆਮ ਆਦਮੀ ਪਾਰਟੀ ਦੀ ਐਮ ਐਲ ਏ ਰਜਿੰਦਰਪਾਲ ਕੌਰ ਛੀਨਾ ਦੀ ਸਰਪ੍ਰਸਤੀ ਚ ਅਕਾਲੀ ਦਲ ਅਤੇ ਕਾਂਗਰਸ ਦੇ ਕਈ ਅਹੁਦੇਦਾਰਾਂ ਨੇ ਆਮ ਆਦਮੀ ਪਾਰਟੀ ਚ ਪੱਲ੍ਹਾ ਫੜ ਲਿਆ। ਸ਼ਾਮਿਲ ਹੋਣ ਵਾਲਿਆਂ ਚ ਸੰਦੀਪ ਮਿੱਤਲ, ਪੀ ਪੀ ਸੀ ਸੈਕਟਰੀ ਕਾਂਗਰਸ ਆਪਣੇ 100 ਮੈਬਰਾਂ ਦੇ ਨਾਲ, ਜ਼ਿਲ੍ਹਾ ਯੂਥ ਸੈਕਟਰੀ ਕਾਂਗਰਸ ਵਿੱਕੀ ਵਰਮਾ ਆਪਣੇ 200 ਮੈਂਬਰਾਂ ਦੇ ਨਾਲ, ਇਸ ਤੋਂ ਇਲਾਵਾ ਅਕਾਲੀ ਦਲ ਤੋਂ ਹਰਦੇਵ ਢੋਲਣ ਮੀਤ ਪ੍ਰਧਾਨ ਜ਼ਿਲ੍ਹਾ ਡੀ ਸੀ ਐਡਵਾਇਜ਼ਰੀ ਕਮੇਟੀ ਜਲ ਸਪਲਾਈ, ਮਾਲ ਵਿਭਾਗ ਅਤੇ ਸੈਨੀਟੇਸ਼ਨ, ਬਲਵੰਤ ਸਿੰਘ ਅਤੇ ਮਨੋਜ ਕੁਮਾਰ ਸਹਿਗਲ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਹਨ। ਸ਼ਾਮਿਲ ਹੋਏ ਅਹੁਦੇਦਾਰਾਂ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਦੂਰ ਦ੍ਰਿਸ਼ਟੀ ਅਤੇ ਪੰਜਾਬ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜ ਅਤੇ ਸਰਕਾਰ ਦੀਆਂ ਪਲਿਸਿਆਂ ਦੀ ਸ਼ਲਾਘਾ ਕੀਤੀ, ਓਥੇ ਹੀ ਪਾਰਟੀ ਚ ਸ਼ਾਮਿਲ ਹੋਏ ਆਗੂਆਂ ਨੇ ਐਮ ਐਲ ਏ ਰਜਿੰਦਰਪਾਲ ਕੌਰ ਛੀਨਾ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਨਾਲ ਹੀ ਪਾਰਟੀ ਦੇ ਲਈ ਤਨਦੇਹੀ ਨਾਲ ਕੰਮ ਕਰਨ ਦੀ ਗੱਲ ਕਹੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਮ ਐਲ ਏ ਰਜਿੰਦਰਪਾਲ ਕੌਰ ਛੀਨਾ ਨੇ ਬਾਕੀ ਪਾਰਟੀਆਂ ਛੱਡਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਆਗੂਆਂ ਦੇ ਪਾਰਟੀ ਚ ਸਵਾਗਤ ਕੀਤਾ ਅਤੇ ਹਰ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਕਹੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਚ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗੁਵਾਈ ਵਾਲੀ ਸਰਕਾਰ ਹਰ ਵਰਗ ਨੂੰ ਫਾਇਦਾ ਪਹੁੰਚਾ ਰਹੀ ਹੈ ਜਿਸ ਕਰਕੇ ਬਾਕੀਆਂ ਪਾਰਟੀਆਂ ਦੇ ਆਗੂ ਨੀਤੀਆਂ ਤੋਂ ਪ੍ਰਭਾਵਿਤ ਹੋ ਪਾਰਟੀ ਚ ਸ਼ਾਮਿਲ ਹੋ ਰਹੇ ਨੇ ਅਤੇ ਸ਼ਾਮਿਲ ਹੋਣ ਵਾਲਿਆਂ ਦੀ ਹਾਲੇ ਲੰਮੀ ਕਤਾਰ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੱਖਣੀ ਤੋਂ ਪਾਰਟੀ ਦੇ ਆਗੂਆਂ ਦੇ ਨਾਲ ਵਰਕਰ ਅਤੇ ਹੋਰ ਅਹੁਦੇਦਾਰ ਵੀ ਮੌਜੂਦ ਰਹੇ ਜਿਨ੍ਹਾ ਨੇ ਪਰਿਵਾਰ ਚ ਸ਼ਾਮਿਲ ਹੋਏ ਨਵੇਂ ਆਗੂਆਂ ਦਾ ਸਵਾਗਤ ਕੀਤਾ।