ਪੰਜਾਬ ਨੂੰ ਹਰਾ ਭਰਾ ਬਣਾਉਣਾ ਦੀ ਯੋਜਨਾ ਤਹਿਤ ਲੁਧਿਆਣਾ ਹਲਕਾ ਦੱਖਣੀ ਤੋਂ ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਵੱਲੋਂ 500 ਬੂਟੇ ਤਕਸੀਮ।
ਹਲਕਾ ਦੱਖਣੀ ਦੀ ਨੁਹਾਰ ਬਦਲਣ ਲਈ ਲਗਾਏ ਜਾਣਗੇ 50 ਹਜ਼ਾਰ ਬੂਟੇ: ਐਮ ਐਲ ਏ ਛੀਨਾ
ਮੁੱਖ ਮੰਤਰੀ ਪੰਜਾਬ ਦਾ ਸੁਪਨਾ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਪੰਜਾਬ ਸਰਕਾਰ ਕਰੇਗੀ ਉਪਰਾਲੇ ਦਰਖਤ ਸਾਨੂੰ ਆਕਸੀਜਨ ਦੇਣ ਦੇ ਨਾਲ ਸਾਡੇ ਵਾਤਾਵਰਨ ਨੂੰ ਸਾਫ ਸੁਥਰਾ ਅਤੇ ਪ੍ਰਦੂਸ਼ਣ ਦਾ ਪੱਧਰ ਘਟਾਉਣ ਚ ਕਰਦੇ ਨੇ ਮਦਦ: ਐਮ ਐਲ ਏ ਛੀਨਾ
ਲੁਧਿਆਣਾ 4 ਅਗਸਤ (ਗੌਰਵ ਬੱਸੀ)ਹਲਕਾ ਦੱਖਣੀ ਅੱਜ ਇਥੇ ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਹਲਕਾ ਦੱਖਣੀ ਦੇ ਵਿੱਚ 500 ਦੇ ਕਰੀਬ ਬੂਟੇ ਤਕਸੀਮ ਕੀਤੇ ਗਏ ਤਾਂ ਜੌ ਹਲਕੇ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ, ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਨੇ ਕਿਹਾ ਕਿ ਹਲਕੇ ਦੇ ਵਿੱਚ ਕੁੱਲ 50 ਹਜ਼ਾਰ ਬੂਟੇ ਲਗਾਏ ਜਾਣਗੇ। ਉਨ੍ਹਾ ਕਿਹਾ ਕਿ ਹਲਕੇ ਦੇ ਸਕੂਲਾਂ, ਪਾਰਕਾਂ, ਅਤੇ ਹੋਰਨਾਂ ਥਾਵਾਂ ਤੇ ਇਹ ਬੂਟੇ ਲਗਾਏ ਜਾਣਗੇ। ਮੁੱਖ ਮੰਤਰੀ ਪੰਜਾਬ ਵੱਲੋਂ ਲੁਧਿਆਣਾ ਨੂੰ ਦੇਸ਼ ਦਾ ਸਭ ਤੋਂ ਹਰਿਆ ਭਰਿਆ ਸ਼ਹਿਰ ਬਣਾਉਣ ਦੇ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਕਵਾਇਦ ਸ਼ੁਰੂ ਕੀਤੀ ਗਈ ਹੈ ਤਾਂਜੋ ਲੁਧਿਆਣਾ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ। ਇਸੇ ਦੇ ਤਹਿਤ ਹਲਕਾ ਦੱਖਣੀ ਦੀ ਐਮ ਐਲ ਏ ਵੱਲੋਂ ਫੈਸਲਾ ਕੀਤਾ ਗਿਆ ਹੈ ਕੇ 50 ਹਜ਼ਾਰ ਦੇ ਕਰੀਬ ਬੂਟੇ ਓਹ ਆਉਣ ਵਾਲੇ ਸਮੇਂ ਚ ਆਪਣੇ ਹਲਕੇ ਚ ਲਾਉਣਗੇ। ਇਸ ਦੇ ਤਹਿਤ ਉਨ੍ਹਾ ਵੱਲੋਂ ਬਲਾਕ ਪੱਧਰ ਤੇ ਡਿਊਟੀਆਂ ਵੀ ਲਈਆਂ ਗਈਆਂ ਹਨ।
ਬੂਟੇ ਤਕਸੀਮ ਕਰਦੇ ਸਮੇਂ ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਤਰਾਂ ਲਗਾਤਾਰ ਦਰਖਤਾਂ ਦੀ ਕਟਾਈ ਕੀਤੀ ਗਈ ਹੈ ਜੰਗਲ ਖਤਮ ਕੀਤੇ ਗਏ ਨੇ ਅਜਿਹੇ ਚ ਲੋੜ ਹੈ ਕੇ ਪੰਜਾਬ ਨੂੰ ਖੂਬਸੂਰਤ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਾਏ ਜਾਣ। ਉਨ੍ਹਾ ਕਿਹਾ ਕਿ ਸਿਰਫ ਬੂਟੇ ਲਾਉਣਾ ਹੀ ਨਹੀਂ ਉਹਨਾਂ ਦੀ ਸਾਂਭ ਸੰਭਾਲ ਰੱਖਣਾ ਵੀ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀ ਅਸੀਂ ਇਕ ਵਿਸ਼ੇਸ਼ ਟੀਮ ਤਿਆਰ ਕਰਾਂਗੇ ਜੋਕਿ ਹਲਕੇ ਚ ਲਾਏ ਗਏ ਬੂਟਿਆਂ ਦਾ ਖਿਆਲ ਰੱਖੇਗੀ ਤਾਂਕਿ ਸਮੇਂ ਸਮੇਂ ਸਿਰ ਉਨ੍ਹਾ ਨੂੰ ਲੋੜ ਦੇ ਮੁਤਾਬਿਕ ਪਾਣੀ, ਖਾਧ ਅਤੇ ਹੋਰ ਸਾਂਭ ਸੰਭਾਲ ਕੀਤੀ ਜਾ ਸਕੇ। ਐਮ ਐਲ ਏ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਇੰਡਸਟਰੀ ਅਤੇ ਟਰੈਫ਼ਿਕ ਹੋਣ ਕਰਕੇ AQI ਦਾ ਪੱਧਰ ਵੀ ਹਮੇਸ਼ਾ ਉੱਪਰ ਰਹਿੰਦਾ ਹੈ, ਵੱਧ ਤੋਂ ਵੱਧ ਦਰੱਖਤ ਲਾਉਣ ਨਾਲ ਪ੍ਰਦੂਸ਼ਣ ਦਾ ਪੱਧਰ ਘਟੇਗਾ। ਉਹਨਾਂ ਕਿਹਾ ਕਿ ਵਿਸ਼ੇਸ਼ ਤੌਰ ਤੇ ਦਰੱਖਤ ਦੀਆਂ ਅਜਿਹੀਆਂ ਕਿਸਮਾਂ ਲਗਾਈਆਂ ਜਾਣਗੀਆਂ ਜੋ ਕਿ ਲੁਪਤ ਹੁੰਦੀ ਜਾ ਰਹੀਆਂ ਨੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਮਰਥਕਾਂ ਅਤੇ ਵਰਕਰਾਂ ਨੂੰ ਵੀ ਵੱਧ ਤੋਂ ਵੱਧ ਹਲਕੇ ਦੀ ਖੂਬਸੂਰਤੀ ਵਧਾਉਣ ਲਈ ਦਰੱਖਤ ਲਾਉਣ ਦੀ ਅਪੀਲ ਕੀਤੀ।