Home Patiala ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਵਲੋਂ ਸਿਹਤ ਤੇ ਨਿਗਮ ਟੀਮਾਂ ਨੂੰ...

ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਵਲੋਂ ਸਿਹਤ ਤੇ ਨਿਗਮ ਟੀਮਾਂ ਨੂੰ ਨਾਲ ਲੈ ਕੇ ਮਥੁਰਾ ਕਲੋਨੀ ਵਿਖੇ ਡੇਂਗੂ ਮੱਛਰ ਦੇ ਲਾਰਵਾ ਦੀ ਅਚਨਚੇਤ ਚੈਕਿੰਗ

86
0
ad here
ads
ads

ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਕਮਿਸ਼ਨਰ ਵਲੋਂ ਸਿਹਤ ਤੇ ਨਿਗਮ ਟੀਮਾਂ ਨੂੰ ਨਾਲ ਲੈ ਕੇ ਮਥੁਰਾ ਕਲੋਨੀ ਵਿਖੇ ਡੇਂਗੂ ਮੱਛਰ ਦੇ ਲਾਰਵਾ ਦੀ ਅਚਨਚੇਤ ਚੈਕਿੰਗ
-ਲੋਕ ਡੇਂਗੂ ਮੱਛਰ ਦੇ ਲਾਰਵਾ ਤੋਂ ਖ਼ੁਦ ਬਚਣ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਇਸਤੋਂ ਬਚਾਉਣ ਲਈ ਸਾਫ ਪਾਣੀ ਦੇ ਸਰੋਤਾਂ ਦੀ ਚੈਕਿੰਗ ਜ਼ਰੂਰ ਕਰਨ-ਸਾਕਸ਼ੀ ਸਾਹਨੀ

ਪਟਿਆਲਾ, 21 ਅਗਸਤ(ਮਨਪ੍ਰੀਤ ਸਿੰਘ ਅਰੋੜਾ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਵਲੋਂ ਅੱਜ ਸ਼ਾਮ ਸਿਵਲ ਸਰਜਨ ਡਾ ਰਮਿੰਦਰ ਕੌਰ ਤੇ ਸਿਹਤ ਵਿਭਾਗ ਸਮੇਤ ਨਿਗਮ ਟੀਮਾਂ ਨੂੰ ਨਾਲ ਲੈ ਕੇ ਮਥੁਰਾ ਕਲੋਨੀ ਵਿਖੇ ਡੇਂਗੂ ਮੱਛਰ ਦੇ ਲਾਰਵਾ ਦੀ ਅਚਨਚੇਤ ਚੈਕਿੰਗ ਕੀਤੀ, ਲਾਰਵਾ ਪਾਏ ਜਾਣ ‘ਤੇ ਅਣਗਹਿਲੀ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਕਿਹਾ ਕਿ ਉਹ ਡੇਂਗੂ ਮੱਛਰ ਦੇ ਲਾਰਵਾ ਤੋਂ ਖ਼ੁਦ ਬਚਣ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਇਸਤੋਂ ਬਚਾਉਣ ਲਈ ਸਾਫ ਪਾਣੀ ਦੇ ਸਰੋਤਾਂ ਦੀ ਚੈਕਿੰਗ ਜ਼ਰੂਰ ਕਰਨ।

ਇਸ ਮੌਕੇ ਟਾਇਰਾਂ, ਕੂਲਰਾਂ, ਪੰਛੀਆਂ ਦੇ ਪਾਣੀ ਵਾਲੇ ਭਾਂਡੇ, ਬੋਤਲਾਂ ਦੇ ਢੱਕਣ ਆਦਿ ਵਿਚੋਂ ਡੇਂਗੂ ਮੱਛਰ ਦਾ ਲਾਰਵਾ ਮਿਲਿਆ, ਜਿਸ ਤੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਮੱਛਰ ਦੇ ਲਾਰਵਾ ਖਤਮ ਕਰਨ ਲਈ ਮੁਹੱਲਿਆਂ ਵਿੱਚ ਘਰੋਂ ਘਰੀਂ ਖੜੇ ਪਾਣੀ ਦੇ ਸਰੋਤ ਚੈੱਕ ਕਰਨ ਅਤੇ ਮਲੇਰੀਆਂ/ਡੇਂਗੂ ਦੇ ਖ਼ਾਤਮੇ ਲਈ ਰਲ-ਮਿਲ ਕੇ ਹੰਭਲਾ ਮਾਰਨ।

ad here
ads

ਇਸ ਮੌਕੇ ਜ਼ਿਲ੍ਹਾ ਐਪੀਡੋਲੋਜਿਸਟ ਡਾ. ਸੁਮੀਤ ਸਿੰਘ ਸਮੇਤ ਨਗਰ ਨਿਗਮ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ad here
ads
Previous articleਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜ਼ਿਲਾ ਟਾਸਕ ਫੋਰਸ ਦੀ ਵਿਸ਼ੇਸ਼ ਮੀਟਿੰਗ
Next articleविकास कुमार अरोड़ा बने गुरुग्राम के नए पुलिस कमिश्नर।।

LEAVE A REPLY

Please enter your comment!
Please enter your name here