ਆਰ.ਟੀ.ਏ. ਲੁਧਿਆਣਾ ਵੱਲੋ ਰੋਜਾਨਾ ਸਖਤੀ ਨਾਲ ਕੀਤੀ ਜਾ ਰਹੀ ਚੈਕਿੰਗ , ਵੱਖ-ਵੱਖ 06 ਗੱਡੀਆਂ ਨੂੰ ਕੀਤਾ ਬੰਦ, 04 ਹੋਰ ਵਾਹਨਾਂ ਦੇ ਵੀ ਕੀਤੇ ਚਾਲਾਨ
ਲੁਧਿਆਣਾ, 23 ਅਗਸਤ (ਮਨਪ੍ਰੀਤ ਸਿੰਘ ਅਰੋੜਾ) ਸਕੱਤਰ ਆਰ.ਟੀ.ਏ, ਲੁਧਿਆਣਾ ਡਾ. ਪੂਨਮਪ੍ਰੀਤ ਕੌਰ ਵਲੋਂ ਲੁਧਿਆਣਾ ਦੀਆਂ ਵੱਖ-ਵੱਖ ਸੜਕਾਂ ‘ਤੇ ਅਚਨਚੇਤ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ 04 ਕੈਂਟਰ ਜੋ ਕਿ ਓਵਰਲੋਡ ਅਤੇ ਦਸਤਾਵੇਜ਼ ਨਾ ਹੋਣ ਕਰਕੇ ਧਾਰਾ 207 ਅੰਦਰ ਬੰਦ ਕੀਤੇ ਅਤੇ ਹੋਰ 02 ਕੈਂਟਰਾਂ ਦੇ ਕਾਗਜ ਨਾ ਪੂਰੇ ਹੋਣ ਕਰਕੇ ਚਲਾਨ ਕੀਤੇ ਗਏ। 01 ਪਿਕ ਅਪ ਦਾ ਚਲਾਨ ਓਵਰਹਾਈਟ ਕਰਕੇ ਕੀਤੇ ਗਿਆ। 02 ਟਰੱਕ ਓਵਰਲੋਡ ਹੋਣ ਕਰਕੇ ਧਾਰਾ 207 ਅੰਦਰ ਬੰਦ ਕੀਤੇ ਗਏ। 01 ਟਰੱਕ ਟਰਾਲੇ ਦਾ ਬਿਨਾਂ ਐਚ.ਐਸ.ਆਰ.ਪੀ ਅਤੇ ਓਵਰਲੋਡ ਹੋਣ ਕਰਕੇ ਚਲਾਨ ਕੀਤਾ ਗਿਆ।
ਇਹ ਚੈਕਿੰਗ ਕੌਹਾੜੇ ਤੋਂ ਪਿੱਛੇ ਜੰਡੀਆਲੀ ਚੌਂਕ ਦੇ ਨੇੜੇ ਕੀਤੀ ਗਈ ਜਿੱਥੇ ਆਸ ਪਾਸ ਦੇ ਲੋਕਾਂ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਇੱਥੇ ਦੁਰਘਟਨਾਵਾਂ ਹੁੰਦੀਆਂ ਹਨ ਅਤੇ ਪਿੱਛਲੇ ਹਫ਼ਤੇ ਵੀ ਇੱਕ ਦੁਰਘਟਨਾ ਵਿੱਚ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋਣ ਤੋਂ ਬਾਅਦ ਮੌਕੇ ਤੇ ਹੀ ਦੋਨੋਂ ਮੋਟਰਸਵਾਰਾਂ ਦੀ ਮੌਤ ਹੋ ਗਈ ਸੀ।
ਉਪਰੰਤ ਡੀ.ਸੀ.ਪੀ. ਟ੍ਰੈਫਿਕ ਨਾਲ ਸੰਪਰਕ ਕਰਕੇ ਚੌਂਕ ਦੇ ਨੇੜੇ ਟ੍ਰੈਫਿਕ ਪੁਲਿਸ ਦਾ ਪ੍ਰਬੰਧ ਅਤੇ ਟ੍ਰੈਫਿਕ ਲਾਈਟਾਂ ਲਗਾਉਣ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ। ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਅਜਿਹੀਆਂ ਹੋਰ ਥਾਵਾਂ ‘ਤੇ ਓਵਰਸਪੀਡ ਅਤੇ ਗਲਤ ਪਾਸਿੳਂ ਗੱਡੀ ਘੁਮਾਉਣ ਤੋਂ ਪਰਹੇਜ਼ ਕੀਤਾ ਜਾਵੇ।
ਚੈਕਿੰਗ ਦੌਰਾਨ ਸਕੱਤਰ ਆਰ.ਟੀ.ਏ. ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸੜਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ, ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਟਰਾਂਸਪੋਰਟ ਯੂਨੀਅਨ ਨੂੰ ਵੀ ਕਿਹਾ ਗਿਆ ਕਿ ਉਹ ਆਪਣੀ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮੇ ਸਿਰ ਅਪਡੇਟ ਕਰਵਾਉਣ। ਬਿਨਾਂ ਦਸਤਾਵੇਜ਼ਾਂ ਤੋਂ ਕੋਈ ਵੀ ਗੱਡੀ ਸੜਕਾਂ ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜ਼ੋ ਆਏ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।