ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਮਾਡਲ ਟਾਊਨ ਦੇ ਸਰਕਾਰੀ ਸਕੂਲ ‘ਚ ਮੁਰੰਮਤ ਕਾਰਜ਼ਾਂ ਦਾ ਉਦਘਾਟਨ
ਕਿਹਾ! ਸਿੱਖਿਆ ਤਰੱਕੀ ਦੀ ਨੀਂਹ ਹੈ, ਆਓ ਮਿਲ ਕੇ ਇੱਕ ਉੱਜਵਲ ਕੱਲ੍ਹ ਦਾ ਨਿਰਮਾਣ ਕਰੀਏ
ਲੁਧਿਆਣਾ, 11 ਅਗਸਤ (ਮਨਪ੍ਰੀਤ ਸਿੰਘ ਅਰੋੜਾ) ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ
ਮਾਡਲ ਟਾਊਨ ਦੇ ਸਰਕਾਰੀ ਸਕੂਲ ਵਿੱਚ ਬੇਹੱਦ ਲੋੜੀਂਦੇ ਮੁਰੰਮਤ ਦੇ ਕੰਮ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਸਿੱਧੂ ਨੇ ਕਿਹਾ ਕਿ ਸਿੱਖਿਆ ਤਰੱਕੀ ਦੀ ਨੀਂਹ ਹੈ ਅਤੇ ਆਓ ਮਿਲ ਕੇ ਇੱਕ ਉੱਜਵਲ ਕੱਲ੍ਹ ਦਾ ਨਿਰਮਾਣ ਕਰੀਏ।
ਉਨ੍ਹਾਂ ਅੱਗੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਮੁਰੰਮਤ ‘ਤੇ 1.58 ਕਰੋੜ ਰੁਪਏ ਦੀ ਲਾਗਤ ਆਵੇਗੀ ਜਦਕਿ ਦੂਜੇ ਪੜਾਅ ਵਿੱਚ 2 ਕਰੋੜ ਦੀ ਲਾਗਤ ਨਾਲ 2 ਬਲਾਕ ਵੀ ਉਸਾਰੇ ਜਾਣਗੇ।
ਉਨ੍ਹਾਂ ਵਿਦਿਆਰਥੀਆਂ ਨੂੰ ਸਾਡੇ ਦੇਸ਼ ਦਾ ਭਵਿੱਖ ਦੱਸਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਯਕੀਨੀ ਬਣਾਉਣ ਲਈ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।