(ਸੁਸ਼ੀਲ ਬਰਨਾਲਾ) ਗੁਰਦਾਸਪੁਰ
ਤਰਕਸ਼ੀਲ ਸੁਸਾਇਟੀ ਪੰਜਾਬ ਮਾਝਾ ਜੋਨ ਦਾ ਇਜਲਾਸ ਸਟੇਟ ਮੀਡੀਆ ਮੁਖੀ ਸੁਮੀਤ ਸਿੰਘ ਦੀ ਦੇਖਰੇਖ ਹੇਠ ਹੋਇਆ ,ਜਿਸ ਵਿਚ ਸਰਬਸੰਮਤੀ ਨਾਲ ਸੰਦੀਪ ਧਾਰੀਵਾਲ ਭੋਜਾ ਜਥੇਬੰਦਕ ਮੁਖੀ, ਮੁਖਤਾਰ ਗੋਪਾਲਪੁਰ ਵਿੱਤ ਤੇ ਮੈਗਜ਼ੀਨ ਵਿਭਾਗ ਦੇ ਮੁਖੀ, ਰਜਵੰਤ ਬਾਗੜੀਆਂ ਮੀਡੀਆ ਵਿਭਾਗ ਦੇ ਮੁਖੀ, ਰਣਜੀਤ ਕੌਰ ਗੱਗੋਮਾਹਲ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਦੇ ਮੁਖੀ ਅਤੇ ਤਰਲੋਚਨ ਸਿੰਘ ਗੁਰਦਾਸਪੁਰ ਸਭਿਆਚਾਰ ਵਿਭਾਗ ਦੇ ਮੁਖੀ ਚੁਣੇ ਗਏ।ਇਸ ਚੋਣ ਇਜਲਾਸ ਵਿੱਚ ਮਾਝਾ ਜੋਨ ਦੀਆਂ ਇਕਾਈਆਂ ਅੰਮ੍ਰਿਤਸਰ, ਤਰਨਤਾਰਨ,ਚੋਹਲਾ ਸਾਹਿਬ, ਜੰਡਿਆਲਾ, ਖਲਚੀਆਂ, ਗੋਪਾਲਪੁਰ ਮੱਝਵਿੰਡ, ਧਾਰੀਵਾਲ ਭੋਜਾ ਅਤੇ ਗੁਰਦਾਸਪੁਰ ਦੇ ਡੈਲੀਗੇਟ ਸ਼ਾਮਲ ਹੋਏ।ਪਹਿਲੇ ਸੈਸ਼ਨ ਦੀ ਪ੍ਰਧਾਨਗੀ ਸਟੇਟ ਆਗੂ ਸੁਮੀਤ ਸਿੰਘ, ਰਜਵੰਤ ਬਾਗੜੀਆਂ, ਮੁਖਤਾਰ ਗੋਪਾਲਪੁਰ, ਤਰਲੋਚਨ ਸਿੰਘ ਗੁਰਦਾਸਪੁਰ, ਮਾਸਟਰ ਤਸਵੀਰ ਸਿੰਘ, ਰਣਜੀਤ ਕੌਰ ਨੇ ਕੀਤੀ।ਜੋਨ ਦੇ ਪੰਜਾਂ ਵਿਭਾਗਾਂ ਦੇ ਮੁਖੀਆਂ ਨੇ ਆਪਣੀ ਰਿਪੋਰਟ ਪੇਸ਼ ਕੀਤੀ,ਜਿਸ ਉਪਰ ਸਾਰਥਕ ਵਿਚਾਰ ਚਰਚਾ ਹੋਣ ਉਪਰੰਤ ਰਿਪੋਰਟਾਂ ਨੂੰ ਪਾਸ ਕੀਤਾ ਗਿਆ। ਦੂਜਾ ਸੈਸ਼ਨ ਕਾਰਜ ਵਿਉਂਤ ਤੇ ਚੋਣ ਦਾ ਸੀ ,ਜਿਸਦੀ ਪ੍ਰਧਾਨਗੀ ਸੁਮੀਤ ਸਿੰਘ, ਸੁਖਵਿੰਦਰ ਖਾਰਾ, ਸਤਨਾਮ ਸਿੰਘ ਫਿਰੋਚੀਚੀ, ਸੁੱਚਾ ਸਿੰਘ ਗਹਿਰੀ ਮੰਡੀ, ਜਸਪਾਲ ਬਾਸਰਕੇ, ਮਾਸਟਰ ਸੁਰਜੀਤ ਸਿੰਘ ਨੇ ਕੀਤੀ। ਇਸ ਮੌਕੇ ਸੁਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ ਵਹਿਮਾਂ ਭਰਮਾਂ, ਅੰਧਵਿਸ਼ਵਾਸਾਂ, ਸਮਾਜਿਕ ਬੁਰਾਈਆਂ ਅਤੇ ਚੇਤਨਾ ਪਰਖ ਪ੍ਰੀਖਿਆ ਰਾਹੀਂ ਨੌਜਵਾਨ ਪੀੜ੍ਹੀ ਵਿਚ ਵਿਗਿਆਨਕ ਚੇਤਨਾ ਪੈਦਾ ਕਰਨ ਦੇ ਉਪਰਾਲੇ ਕੀਤੇ ਹਨ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ।ਵਿਚਾਰ ਚਰਚਾ ਵਿੱਚ ਪ੍ਰਿੰਸੀਪਲ ਮੇਲਾ ਰਾਮ , ਐਡਵੋਕੇਟ ਅਮਰਜੀਤ ਬਾਈ , ਡਾ. ਅਜੈ ਸੋਹਲ, ਰਾਜੂ ਝਾਖੋਲਾਰੀ,ਅਰੁਣ ਕੁਮਾਰ ਡਾ. ਸੁੱਚਾ ਸਿੰਘ, ਤਰਲੋਚਨ ਸਿੰਘ,ਕੈਪਟਨ ਮਾਨਾਵਾਲਾ, ਹਰਦੀਪ ਖਲਚੀਆਂ,ਗੁਰਸੇਵਕ ਸਿੰਘ ਨਿਊਜ਼ੀਲੈਂਡ,ਦਮਨਜੀਤ ਕੌਰ, ਸਿਮਰਜੀਤ ਕੌਰ ਗੋਪਾਲਪੁਰ, ਗੁਰਿੰਦਰ ਕੌਰ, ਮਾਸਟਰ ਕੁਲਵੰਤ ਸਿੰਘ, ਹਰਪਾਲ ਸਿੰਘ, ਸਰਬਦੀਪ ਸਿੰਘ ਤਰਨਤਾਰਨ, ਗਗਨਦੀਪ ਧਾਰੀਵਾਲ ਭੋਜਾ, ਯਾਦਵਿੰਦਰ ਸਿੰਘ, ਹਰਪ੍ਰੀਤ ਮੀਆਂਵਿੰਡ,ਬਲਬੀਰ ਸਿੰਘ ਚੋਹਲਾ, ਅਮਨਦੀਪ ਗੱਗੋਮਾਹਲ, ਗੁਰਪ੍ਰੀਤ ਲੁੱਧੜ , ਲਖਬੀਰ ਬਸਰਾਵਾਂ, ਸੁੱਚਾ ਸਿੰਘ,ਬਲਦੇਵ ਰਾਜ ਆਦਿ ਨੇ ਭਾਗ ਲਿਆ।
ਅਖੀਰ ਵਿਚ ਨਵਨਿਯੁਕਤ ਜੋਨ ਜਥੇਬੰਦਕ ਮੁਖੀ ਸੰਦੀਪ ਧਾਰੀਵਾਲ ਭੋਜਾ ਨੇ ਕਿਹਾ ਕਿ ਉਹ ਸੌਂਪੀ ਹੋਈ ਜੁੰਮੇਵਾਰੀ ਨੂੰ ਜੋਨ ਕਮੇਟੀ ਅਤੇ ਸਮੂਹ ਇਕਾਈਆਂ ਦੇ ਤਰਕਸ਼ੀਲਾਂ ਦੇ ਸਹਿਯੋਗ ਨਾਲ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਤਰਕਸ਼ੀਲਤਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਿਚ ਤੇਜ਼ੀ ਲਿਆਉਣਗੇ।