ਫਗਵਾੜਾ 11 ਅਪ੍ਰੈਲ ( ਪ੍ਰੀਤੀ ਜੱਗੀ ) ਪੰਜਾਬ ‘ਚ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਮੀਰਾਪੁਰ-ਗੁਜਰਾਤਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਨਵੀਂ ਉਸਾਰੀ ਚਾਰਦੀਵਾਰੀ ਦਾ ਉਦਘਾਟਨ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਅਤੇ ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਰਾਜਕੁਮਾਰ ਚੱਬੇਵਾਲ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਚਨਬੱਧ ਹੈ। ਸੂਬੇ ਦੇ 20 ਹਜ਼ਾਰ ਸਕੂਲਾਂ ਵਿੱਚ ਪੜ੍ਹ ਰਹੇ 27 ਲੱਖ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਆਧੂਨਿਕ ਸੁਵਿਧਾਵਾਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ 12 ਤੋਂ ਵੱਧ ਕੱਚੇ ਅਧਿਆਪਕਾਂ ਨੂੰ ਪੱਕੀ ਨੌਕਰੀ ਦਿੱਤੀ ਗਈ ਹੈ। ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਪੂਰਾ ਕਰਨ ਲਈ 20 ਹਜਾਰ ਨਵੇਂ ਅਧਿਆਪਕ ਭਰਤੀ ਕੀਤੇ ਗਏ ਹਨ। ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਵਿਧਾਨਸਭਾ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਵਾਰੋ-ਵਾਰੀ ਪੂਰੇ ਕੀਤੇ ਜਾ ਰਹੇ ਹਨ। ਉਹਨਾਂ ਜਿੱਥੇ ਬੱਚਿਆਂ ਨੂੰ ਦਿਲ ਲਗਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਆ, ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਤੂਰ ਰਹਿਣ, ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਖੇਡਾਂ ਵਿਚ ਦਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਉਕਤ ਆਗੂਆਂ ਦਾ ਸਕੂਲ ਪੁੱਜਣ ਤੇ ਜਿਲ੍ਹਾ ਸਿੱਖਿਆ ਅਫਸਰ ਮੈਡਮ ਮਮਤਾ ਬਜਾਜ ਦੀ ਅਗਵਾਈ ਹੇਠ ਦਲਜੀਤ ਸਿੰਘ ਸੈਣੀ ਸਕੂਲ ਇੰਚਾਰਜ ਮੀਰਾਪੁਰ, ਰਾਮਪਾਲ ਵਰਮਾ ਸਕੂਲ ਇੰਚਾਰਜ ਗੁਜਰਾਤਾਂ, ਦੇਸਰਾਜ ਸਰਪੰਚ ਮੀਰਾਪੁਰ ਅਤੇ ਜਸਬੀਰ ਕੌਰ ਸਰਪੰਚ ਗੁਜਰਾਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਜਸ਼ਨਜੀਤ ਸਿੰਘ, ਡੀ.ਐਸ.ਪੀ. ਭਾਰਤ ਭੂਸ਼ਣ, ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਹਰਨੂਰ ਸਿੰਘ ਮਾਨ, ਗੁਰਦੀਪ ਸਿੰਘ ਦੀਪਾ, ਪਿ੍ਰੰਸੀਪਲ ਰਣਜੀਤ ਕੁਮਾਰ ਗੋਗਨਾ, ਬੀ.ਡੀ.ਪੀ.ਓ. ਰਾਮਪਾਲ ਰਾਣਾ, ਅਮਨਦੀਪ ਜੇ.ਈ., ਅਨਿਲ ਕੁਮਾਰ ਜੇ.ਈ, ਦਵਿੰਦਰ ਸ਼ਰਮਾ ਜਿਲ੍ਹਾ ਕੋਆਰਡੀਨੇਟਰ ਅਪਰ ਪ੍ਰਾਇਮਰੀ, ਜਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਤੋਂ ਇਲਾਵਾ ਸੀ.ਐਚ.ਟੀ. ਮਨਜੀਤ ਲਾਲ ਭਬਿਆਣਾ, ਸਤਨਾਮ ਸਿੰਘ ਨਰੂੜ, ਕੁਲਵੀਰ ਕੌਰ ਧਰਮਕੋਟ, ਰਾਜਵਿੰਦਰ ਕੌਰ ਸੰਗਤਪੁਰ, ਨਵਤੇਜ ਸਿੰਘ ਨਾਨਕ ਨਗਰੀ, ਗਣੇਸ਼ ਭਗਤ ਸਪਰੋੜ, ਪਰਮਜੀਤ ਰਿਹਾਣਾ ਜੱਟਾਂ, ਮੀਨਾ ਪ੍ਰਭਾਕਰ ਭਬਿਆਣਾ, ਸੰਜੀਵ ਪ੍ਰਭਾਕਰ, ਬਿਕਰਮਜੀਤ ਸਿੰਘ ਰਾਣੀਪੁਰ ਰਾਜਪੂਤਾਂ, ਲਖਵਿੰਦਰ ਕੌਰ ਜਗਪਾਲਪੁਰ, ਗੁਰਬਖਸ਼ ਕੌਰ ਡੁਮੇਲੀ, ਪੂਨਮ ਰਿਹਾਣਾ ਜੱਟਾਂ, ਸੋਨੀਆ ਰਾਵਲਪਿੰਡੀ, ਸ਼ਿਖਾ ਸੱਭਰਵਾਲ ਰਾਮਪੁਰ ਸੁੰਨੜਾ, ਸੁਨੀਤਾ ਰਾਣੀ ਨੰਗਲ ਮੱਝਾ, ਪਰਮਜੀਤ ਸਿੰਘ ਚੌਹਾਨ, ਜਸਪਾਲ ਸਿੰਘ, ਗੁਰਸ਼ਿੰਦਰ ਸਿੰਘ, ਜੀ.ਆਰ.ਐਸ. ਮੇਜਰ ਸਿੰਘ, ਕੁਲਵੰਤ ਸਿੰਘ, ਜੋਗਿੰਦਰ ਰਾਮ, ਸੋਮਨਾਥ, ਰਾਜਵੀਰ ਕੌਰ, ਸੀਮਾ, ਕੇਵਲ ਕ੍ਰਿਸ਼ਨ, ਮਹਿੰਗਾ ਸਿੰਘ, ਜੀਵਨ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।