ਫ਼ਗਵਾੜਾ 8 ਅਪ੍ਰੈਲ ( ਪ੍ਰੀਤੀ ਜੱਗੀ)-ਹਾੜ੍ਹੀ ਸੀਜ਼ਨ-2025 ਕਣਕ ਦੀ ਖ੍ਰੀਦ ਸਬੰਧੀ ਉਪ ਮੰਡਲ ਮੈਜਿਸਟਰੇਟ ਜਸ਼ਨਜੀਤ ਸਿੰਘ ਫਗਵਾੜਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਨਾਇਬ ਤਹਿਸੀਲਦਾਰ, ਫਗਵਾੜਾ, ਖੁਰਾਕ ਤੇ ਸਪਲਾਈ ਅਫਸਰ, ਫਗਵਾੜਾ, ਸਕੱਤਰ ਮਾਰਕਿਟ ਕਮੇਟੀ, ਫਗਵਾੜਾ, ਵੱਖ-ਵੱਖ ਖ੍ਰੀਦ ਏਜੰਸੀਆਂ, ਪ੍ਰਧਾਨ ਆੜ੍ਹਤ ਐਸੀਏਸ਼ਨ, ਹਾਜ਼ਰ ਸਨ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਕਣਕ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਕਣਕ ਦੇ ਰੱਖ-ਰਖਾਵ ਅਤੇ ਮੰਡੀਆਂ ਵਿੱਚ ਹੋਰ ਲੋੜੀਂਦੇ ਇੰਤਜ਼ਾਮ ਕਰ ਲਏ ਗਏ ਹਨ ਤੇ ਭਰੋਸਾ ਦਿੱਤਾ ਹੈ ਕਿ ਕਣਕ ਦੀ ਖ੍ਰੀਦ ਨੂੰ ਲੈ ਕੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ l