ਫਗਵਾੜਾ 2 ਅਪ੍ਰੈਲ (ਪ੍ਰੀਤੀ ਜੱਗੀ)ਬੀਤੇ ਦਿਨੀਂ ਮਿਤੀ 30 ਮਾਰਚ 2025 ਨੂੰ ਸੰਘ ਮਿਤਾ ਬੁੱਧ ਵਿਹਾਰ, ਸਤਨਾਮਪੁਰਾ,ਫਗਵਾੜਾ ਵਿੱਖੇ ਸੰਵਿਧਾਨ ’75 ਵੀ ਵਰ੍ਹੇ ਗੰਢ ਉੱਤੇ ਚੁਣੋਤੀਆਂ ਅਤੇ ਉਸ ਦਾ ਹੱਲ’ ਵਿਸ਼ੇ ਉਤੇ ਵਿਚਾਰ ਗੋਸ਼ਟੀ ਕੀਤੀ ਗਈ। ਦੱਸ ਦੇਈਏ ਕਿ ਸੰਵਿਧਾਨ ਦੀ 75 ਵੀ ਵਰ੍ਹੇ ਤੇ ਉਪਰੋਕਤ ਵਿਸ਼ੇ ਨੂੰ ਲੇ ਕੇ ਪੂਰੇ ਦੇਸ਼ ਭਰ ਅੰਦਰ ਵਿਚਾਰ ਗੋਸ਼ਟੀਆਂ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਏਸੇ ਲੜੀ ਦੇ ਤਹਿਤ ਫਗਵਾੜਾ ਵਿਖੇ ਗੋਸ਼ਟੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਪੀ ਪੀ ਆਈ ਡੀ ਦੇ ਰਾਸ਼ਟਰੀ ਪ੍ਰਧਾਨ ਮਾ ਦਯਾ ਰਾਮ ਜੀ ਨੇ ਕੀਤੀ। ਵਿਚਾਰ ਗੋਸਠੀ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਕਰਜਕਰਤਵਾਂ ਨੇ ਹਿੱਸਾ ਲਿਆ। ਇਸ ਵਿਚਾਰ ਗੋਸ਼ਠੀ ਵਿੱਚ ਬੋਲਦਿਆਂ ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਸੰਵਿਧਾਨ ਦੇ 75 ਸਾਲਾਂ ਵਿੱਚ ਕਿਸੇ ਵੀ ਸਰਕਾਰ ਨੇ ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਇਸ ਲਈ ਪੀ ਪੀ ਆਈ ਡੀ ਸੱਤਾ ਵਿੱਚ ਆਉਣ ਤੇ ਏਸ ਨੂੰ ਲਾਗੂ ਕਰੇਗੀ। ਸੰਵਿਧਾਨ ਦੀਆਂ ਚੁਣੋਤੀਆਂ ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਓ ਬੀ ਸੀ ਦੀ ਜਨਗਣਨਾ ਨਾ ਕਰਵਾਉਣਾ l, ਨਵੀਂ ਸਿਖਿਆ ਨੀਤੀ, ਬੇਲਗਾਮ ਨਿਆਂ ਪਾਲਿਕਾ ਨੂੰ ਲਗਾਮ ਲਗਾਉਣ ਲਈ ਕੋਲੋਜਿਅਮ ਸਿਸਟਮ ਨੂੰ ਬਦੱਲਣਾ, ਮੂਲਨਿਵਾਸੀ ਵੋਟਰਾਂ ਨੂੰ ਜਾਗਰੂਕ ਕਰਨਾ, ਮੂਲਨਿਵਾਸੀ ਸਮਾਜ ਨੂੰ ਭਾਰਤੀ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਅਤੇ ਕਰਤਵਾਂ ਤੋਂ ਜਾਣੂ ਕਰਵਾਉਣਾ, ਆਦਿ ਚੁਨੌਤੀਂਆਂ ਦਾ ਦਾ ਹੱਲ ਕਰੇਗੀ। ਪੰਜਾਬ ਪ੍ਰਧਾਨਮਾਨਯੋਗ ਕਸ਼ਮੀਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ 2017 ਦੀਆਂ ਚੋਣਾਂ ਪੀਪੀਆਈਡੀ ਬੜੇ ਹੀ ਤਿਆਰੀ ਅਤੇ ਬੜੇ ਹੀ ਜੋਸ਼ ਦੇ ਨਾਲ ਲੜੇਗੀ ਇਸ ਵਾਸਤੇ ਉਹਨਾਂ ਨੇ ਇੱਕ ਰੋਡ ਮੈਪ ਆਏ ਹੋਏ ਕਾਰਜਕਰਤਵਾਂ ਨਾਲ ਸਾਂਝਾ ਕੀਤਾ ਔਰ ਇਸ ਗੱਲ ਦਾ ਯਕੀਨ ਦਵਾਇਆ ਦੇ ਵਿੱਚ ਪੀਪੀਆਈਡੀ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣਾਂ ਲੜ ਕੇ ਨਤੀਜੇ ਦੇਵੇਗੀ ।ਵਿਚਾਰ ਗੋਸ਼ਟੀ ਦਾ ਮੰਚ ਸੰਚਾਲਨ ਹੰਸਰਾਜ ਸਮਰਾ ( ਵਿੱਤ ਸਕੱਤਰ ਪੰਜਾਬ ਪੀ ਪੀ ਆਈ ਡੀ)ਜੀ ਨੇ ਕੀਤਾ ਪ੍ਰਸਤਾਵਨਾ ਅੰਕੁਸ਼ ਗਿੱਲ( ਜਨਰਲ ਸਕੱਤਰ ਪੰਜਾਬ ਪੀ ਪੀ ਆਈ ਡੀ)ਜੀ ਨੇ ਪੜੀ ਤੇ ਬੁਲਾਰਿਆਂ ਦੇ ਵਿੱਚ ਬਿਹਾਰੀ ਲਾਲ ਗਿੰਢਾ( ਰਾਸ਼ਟਰੀ ਉਪ ਪ੍ਰਧਾਨ ਪੀ ਪੀ ਆਈ ਡੀ) ਮੂਲਨਿਵਾਸੀ ਸੰਘ ਦੇ ਪ੍ਰਧਾਨ ਗਗਨਦੀਪ ਅਤੇ ਹੋਰ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅੰਤ ਵਿੱਚ ਆਏ ਹੋਏ ਕਾਰਜਕਰਤਾਵਾਂ ਅਤੇ ਮਹਿਮਾਨਾਂ ਦਾ ਰੰਜੀਵ ਕੁਮਾਰ ( ਰਾਸ਼ਟਰੀ ਕਾਰਜਕਰਿਣੀ ਮੈਂਬਰ ) ਨੇ ਧੰਨਵਾਦ ਕੀਤਾ।