Home Kapurthala ਮਾਡਲ ਟਾਊਨ ਵੈੱਲਫੇਅਰ ਸੁਸਾਇਟੀ ਦਾ ਵਫ਼ਦ ਐੱਸਪੀ ਹੈੱਡਕੁਆਟਰ ਨੂੰ ਮਿਲਿਆ

ਮਾਡਲ ਟਾਊਨ ਵੈੱਲਫੇਅਰ ਸੁਸਾਇਟੀ ਦਾ ਵਫ਼ਦ ਐੱਸਪੀ ਹੈੱਡਕੁਆਟਰ ਨੂੰ ਮਿਲਿਆ

17
0
ad here
ads
ads

ਫਗਵਾੜਾ, ਕਪੂਰਥਲਾ 23 ਮਾਰਚ (ਪ੍ਰੀਤੀ ਜੱਗੀ)ਮਾਡਲ ਟਾਊਨ ਵੈਲਫੇਅਰ ਸੁਸਾਇਟੀ (ਰਜਿ:) ਕਪੂਰਥਲਾ ਦਾ ਇਕ ਵਫ਼ਦ ਗੁਰਪ੍ਰੀਤ ਸਿੰਘ ਐਸਪੀ ਹੈੱਡ ਕੁਆਰਟਰ ਨੂੰ ਮਿਲਿਆ ਅਤੇ ਮਾਡਲ ਟਾਊਨ ਵਿਚ ਨਿੱਤ ਦਿਨ ਲੁੱਟ ਖੋਹ, ਚੋਰੀ ਅਤੇ ਕਾਤਲਾਨਾ ਹਮਲਿਆਂ ਸਬੰਧੀ ਡਿਟੇਲ ਵਿਚ ਜਾਣੂ ਕਰਵਾਇਆ ਗਿਆ।ਇਸ ਮੌਕੇ ਐਸ.ਪੀ. ਹੈੱਡ ਕੁਆਟਰ ਨੇ ਵਫ਼ਦ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਤੁਰੰਤ ਮੌਕੇ ‘ਤੇ ਹੇਠਲੇ ਸੰਯੁਕਤ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਮਾਡਲ ਟਾਊਨ ਵਿਚ ਪੀ.ਸੀ.ਆਰ. ਦੀ ਗਸ਼ਤ ਦਿਨ/ਰਾਤ ਸਮੇਂ ਵੀ ਕੀਤੀ ਜਾਵੇ ਅਤੇ ਮਾੜੇ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੁਸਾਇਟੀ ਦੇ ਵਫ਼ਦ ਨੂੰ ਵਿਸਵਾਸ਼ ਦੁਆਇਆ ਕਿ ਗਲਤ ਅਨਸਰਾਂ ‘ਤੇ ਛੇਤੀ ਨਕੇਲ ਪਾ ਦਿੱਤੀ ਜਾਵੇਗੀ।ਇਸ ਮੌਕੇ ਇੰਜੀ: ਛੱਜਾ ਸਿੰਘ ਨੇ ਮਾਡਲ ਟਾਊਨ ਦੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਐਸ.ਪੀ. ਹੈੱਡ ਕੁਆਟਰ ਗੁਰਪ੍ਰੀਤ ਸਿੰਘ ਨੂੰ ਜਾਣੂੰ ਕਰਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ: ਛੱਜਾ ਸਿੰਘ ਸਾਬਕਾ ਕੌਂਸਲਰ ਤੇ ਸੀਨੀਅਰ ਅਕਾਲੀ ਆਗੂ ਤੋਂ ਇਲਾਵਾ ਮੱਸਾ ਸਿੰਘ ਮੁੱਖ ਸਲਾਹਕਾਰ, ਜਸਪਾਲ ਸਿੰਘ ਚੱਢਾ ਪ੍ਰਧਾਨ, ਮੱਖਣ ਲਾਲ ਅਟਵਾਲ ਜਨਰਲ ਸਕੱਤਰ, ਇੰਜ: ਰਤਨ ਸਿੰਘ, ਜਸਵੰਤ ਸਿੰਘ ਪੱਡਾ, ਭਗਵਾਨ ਦਾਸ ਗੁਲਾਟੀ, ਮਾਸਟਰ ਗੁਰਦੀਪ ਸਿੰਘ, ਵਿਨੋਦ ਕਪੂਰ, ਗੋਬਿੰਦਰ ਸਿੰਘ, ਰਾਜ ਕੁਮਾਰ, ਕਰਨੈਲ ਸਿੰਘ ਘੱਗ, ਜੇ.ਕੇ. ਸ਼ਾਹੀ, ਮੁਕੇਸ਼ ਜੋਸ਼ੀ, ਬਲਵਿੰਦਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ।

ad here
ads
Previous articleਨਗਰ ਨਿਗਮ ਲਾਇਸੈਂਸ ਬ੍ਰਾਂਚ ਨੇ ਵੱਖ-ਵੱਖ ਥਾਵਾਂ ‘ਤੇ 9 ਦੁਕਾਨਾਂ ਕੀਤੀਆਂ ਸੀਲ ਅੱਡਾ ਹੁਸ਼ਿਆਰਪੁਰ ਚੌਕ, ਕਪੂਰਥਲਾ ਰੋਡ ਗਰੋਵਰ ਕਾਲੋਨੀ ਵਿਖੇ ਹੋਈ ਸੀਲਿੰਗ
Next articleਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਣੇ ਚਾਰ ਵਿਅਕਤੀ ਕਾਬੂ

LEAVE A REPLY

Please enter your comment!
Please enter your name here