ਸੁਸ਼ੀਲ ਬਰਨਾਲਾ
ਗੁਰਦਾਸਪੁਰ:- ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਗੁਰਦਾਸਪੁਰ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ,ਸੁਖਦੇਵ,ਰਾਜ ਗੁਰੂ,ਜੀ ਦਾ ਸ਼ਹੀਦੀ ਦਿਵਸ ਸ਼ਰਧਾ ਪੂਰਵਕ ਮਨਾਇਆ ।ਹਿਤੇਸ਼ ਸ਼ਾਸਤਰੀ ਨੇ ਰਾਸ਼ਟਰ ਰਖਿਆ ਲਈ ਹਵਨ ਜਗ ਕੀਤੀ ।ਸਰਧਾਲੂਆਂ ਨੇ ਹਵਨ ਜਗ ਵਿੱਚ ਆਹੁਤਿਆ ਪਾ ਕੇ ਰਾਸ਼ਟਰ ਰਖਿਆ ਦਾ ਪ੍ਰਣ ਲਿਆ ।ਸਭਾ ਮੰਤਰੀ ਤਰਸੇਮ ਲਾਲ ਆਰੀਆ ਨੇ ਦਸਿਆ ਕਿ ਸ਼ਹੀਦੇ ਆਜਮ ਭਗਤ ਸਿੰਘ ਜੀ ਦੇ ਦਾਦਾ ਸਰਦਾਰ ਅਰਜੁਣ ਸਿੰਘ ਜੀ ਨੇ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਤੋਂ ਦੀਕਸ਼ਾ ਲਈ ਸੀ।ਇਸ ਲਈ ਸਰਦਾਰ ਭਗਤ ਸਿੰਘ ਜੀ ਦੇ ਪਰਿਵਾਰ ਨੇ ਆਰੀਆ ਸਮਾਜ ਤੋ ਪ੍ਰੇਰਣਾ ਲੇ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ।ਇਸ ਮੌਕੇ ਤੇ ਸਤਪਾਲ ਫੋਜੀ,ਪ੍ਰੈਸ ਸਕੱਤਰ ਸੁਸ਼ੀਲ ਕੁਮਾਰ,ਰਮੇਸ਼ ਚੰਦਰ,ਰਾਜ ਕੁਮਾਰੀ,ਸੋਨੀਆ ਗੁਲਸ਼ਨ,ਕਮਲੇਸ਼ ਕੁਮਾਰੀ,ਲਾਡੋ ਰਾਣੀ ਹਾਜ਼ਰ ਸਨ