Home Kapurthala ਨਗਰ ਨਿਗਮ ਫਗਵਾੜਾ ਵਿਖੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੇ ਮੱਦੇਨਜ਼ਰ 31 ਮਾਰਚ...

ਨਗਰ ਨਿਗਮ ਫਗਵਾੜਾ ਵਿਖੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੇ ਮੱਦੇਨਜ਼ਰ 31 ਮਾਰਚ ਤੱਕ ਲਗੇਗਾ ਵਿਸ਼ੇਸ਼ ਕੈਂਪ

32
0
ad here
ads
ads

ਫਗਵਾੜਾ, 22 ਮਾਰਚ ( ਪ੍ਰੀਤੀ ਜੱਗੀ)
ਕਮਿਸ਼ਨਰ, ਨਗਰ ਨਿਗਮ, ਫਗਵਾੜਾ ਡਾ. ਅਕਸ਼ਿਤਾ ਗੁਪਤਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2024-25 ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 31-03-2025 ਨਿਰਧਾਰਿਤ ਹੈ, ਜਿਸ ਦੇ ਮੱਦੇਨਜ਼ਰ ਫਗਵਾੜਾ ਵਾਸੀਆਂ ਦੀ ਸਹੂਲਤ ਲਈ ਦਫ਼ਤਰ ਨਗਰ ਨਿਗਮ, ਫਗਵਾੜਾ ਵਿਖੇ ਪ੍ਰਾਪਰਟੀ/ਹਾਊਸ ਟੈਕਸ ਕੁਲੈਕਸ਼ਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਦਫਤਰ ਨਗਰ ਨਿਗਮ ਫਗਵਾੜਾ ਵਿਖੇ ਮਿਤੀ 31 ਮਾਰਚ 2025 ਤੱਕ ਰੋਜ਼ਾਨਾ (ਸ਼ਨੀਵਾਰ ਅਤੇ ਐਤਵਾਰ ਸਮੇਤ) ਪ੍ਰਾਪਰਟੀ/ਹਾਊਸ ਟੈਕਸ ਸ਼ਾਖਾ ਦਾ ਦਫਤਰ ਆਮ ਦਿਨਾਂ ਵਾਂਗ ਖੁੱਲ੍ਹਾ ਰਹੇਗਾ ਡਾ. ਗੁਪਤਾ ਨੇ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਬਣਦਾ ਪ੍ਰਾਪਰਟੀ ਟੈਕਸ ਮਿਤੀ 31-03-2025 ਤੱਕ ਜ਼ਰੂਰ ਜਮ੍ਹਾਂ ਕਰਵਾਉਣ ਅਤੇ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ। ਪ੍ਰਾਪਰਟੀ ਟੈਕਸ ਨਾ ਅਦਾ ਕਰਨ ਦੀ ਸੂਰਤ ਵਿੱਚ ਪ੍ਰਸ਼ਾਸ਼ਨ ਵੱਲੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ad here
ads
Previous articleਐਸ.ਐਮ.ਓ ਸਿਵਲ ਹਸਪਤਾਲ ਫਗਵਾੜਾ ਡਾ ਪਰਮਿੰਦਰ ਕੌਰ ਨੂੰ ਮੰਗ ਪੱਤਰ ਦਿੰਦੇ ਹੋਏ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ
Next articleपंजाब सरकार विधानसभा के बजट सत्र में नई शिक्षा नीति 2020 को निरस्त करने का प्रस्ताव पारित करे – राजकीय अध्यापक संघ पंजाब *सरकार को चाहिए कि खजाने से एक भी रुपया पाने वाले सभी लोगों के बच्चों के लिए सरकारी स्कूलों में पढ़ना अनिवार्य कर दे – चहल, सस्कौर

LEAVE A REPLY

Please enter your comment!
Please enter your name here