ਮਾਈਗ੍ਰੇਸ਼ਨ ਭਾਵ ਪਰਵਾਸ ਇੱਕ ਜਗ੍ਹਾ ਤੋਂ ਦੂਸਰੀ ਥਾਂ ਤੇ ਜਾ ਕੇ ਵੱਸਣਾ। ਆਪਣੇ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ਾਂ ਵਿੱਚ ਜਾ ਵੱਸਣਾ। ਪਹਿਲਾਂ ਦੇ ਸਮੇਂ ਦੌਰਾਨ ਮਾਈਗ੍ਰੇਸ਼ਨ ਦੇ ਸਭ ਤੋਂ ਵੱਡੇ ਤੇ ਪ੍ਰਮੁੱਖ ਕਾਰਨ ਸਨ । ਰੋਜ਼ੀ ਰੋਟੀ, ਗਰੀਬੀ, ਦੇਸ਼ ਦਾ ਪਤਨ,ਨੌਕਰੀ, ਜਾਂ ਫਿਰ ਸਵੈ ਇੱਛਾ, ਇਹਨਾਂ ਕਾਰਨਾਂ ਕਰਕੇ ਹੀ ਲੋਕ ਪਰਵਾਸ ਦਾ ਰਾਸਤਾ ਅਖਤਿਆਰ ਕਰਦੇ ਸਨ। ਜਿਸ ਵੀ ਕਿਸੇ ਖੇਤਰ ਜਾਂ ਦੇਸ਼ ਵਿੱਚ ਉਹਨਾਂ ਨੂੰ ਕਮਾਈ ਦੇ ਵੱਧ ਮੌਕੇ ਮਿਲਦੇ ਸਨ ਉਹ ਉੱਥੇ ਜਾ ਵੱਸਦੇ ਸਨ । ਆਪਣੀਆਂ ਜ਼ਰੂਰਤਾਂ ਲੋੜਾਂ ਦੀ ਪੂਰਤੀ ਲਈ ਲੋਕ ਪ੍ਰਵਾਸੀ ਚੁਣਦੇ ਸਨ। ਪਰੰਤੂ ਅੱਜ ਕੱਲ ਦੇ ਸਮਿਆਂ ਵਿੱਚ ਲੋਕ ਰਈਸੀ ਐਸ਼ੋ ਆਰਾਮ ਦੀ ਜ਼ਿੰਦਗੀ ਲਈ ਵੀ ਦੂਸਰੇ ਦੇਸ਼ਾਂ ਵਿੱਚ ਵਸੇਵਾਂ ਕਰ ਰਹੇ ਹਨ। ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਵਿਚ ਮਾਈਗ੍ਰੇਸ਼ਨ ਭਾਵ ਪਰਵਾਸ ਤਕਰੀਬਨ ਚਾਰ ਪੀੜ੍ਹੀਆਂ ਤੋਂ ਵੀ ਵੱਧ ਸਮੇਂ ਤੋਂ ਚੱਲਦੀ ਆ ਰਹੀ ਹੈ। ਸਾਡੇ ਆਜ਼ਾਦੀ ਕਾਰਕੁੰਨ ਵੀ ਵਿਦੇਸ਼ਾਂ ਵਿੱਚ ਪੜਾਈਆਂ ਕਰਦੇ ਰਹੇ ਹਨ। ਬੇਸ਼ੱਕ ਉਹਨਾਂ ਨੂੰ ਆਪਾਂ ਪਰਵਾਸ ਨਹੀਂ ਕਹਿ ਸਕਦੇ। ਮੌਜੂਦਾ ਸਥਿਤੀ ਅਨੁਸਾਰ ਪੰਜਾਬ ਦੀ ਮਾਈਗ੍ਰੇਸ਼ਨ ਭਾਵ ਪਰਵਾਸ ਦੀ ਸਥਿਤੀ ਇੱਕ ਮਹਾ ਚਿੰਤਨ ਦਾ ਵਿਸ਼ਾ ਬਣ ਚੁੱਕੀ ਹੈ। ਪੰਜਾਬ ਵਿੱਚ ਮਾਈਗ੍ਰੇਸ਼ਨ ਭਾਵ ਪਰਵਾਸ ਦੇ ਕਾਰਨ ਸਮੇਂ ਅਨੁਸਾਰ ਵੱਖ ਵੱਖ ਰਹੇ ਹਨ।ਪਹਿਲੇ ਸਮਿਆਂ ਵਿੱਚ ਜਿਸ ਸਮੇਂ ਪੰਜਾਬ ਦੀ ਖਰਾਬ ਆਰਥਿਕ ਹਾਲਤ,ਗੁਲਾਮੀ,ਮੰਦਹਾਲੀ ਦੇ ਦੌਰ ਵਿੱਚ ਸੀ ਉਸ ਸਮੇਂ ਸਾਡੇ ਦੇਸ਼ ਦੇ ਆਜ਼ਾਦੀ ਘੁਲਾਟੀਏ, ਗ਼ਦਰੀ ਬਾਬੇ ਜਦੋਂ ਵਿਦੇਸ਼ਾਂ ਵਿਚ ਗਏ। ਤਾਂ ਉਹਨਾਂ ਦੀ ਆਰਥਿਕ ਹਾਲਤ ਸੁਧਰਦੀ ਸੀ ਤਾਂ ਉਹਨਾਂ ਦਾ ਮੁੱਖ ਉਦੇਸ਼ ਹੁੰਦਾ ਸੀ ਕਿ ਪੰਜਾਬ ਜਾ ਕੇ ਪੰਜਾਬ ਨੂੰ ਆਜ਼ਾਦ ਕਰਵਾਉਣਾ, ਜੰਗ ਲੜਨੀ ਹੁੰਦਾ ਸੀ। ਫੇਰ ਅਗਲੇਰੇ ਦੌਰ ਦੇ ਮਾਈਗ੍ਰੇਸ਼ਨ ਭਾਵ ਪਰਵਾਸ ਦੀ ਗੱਲ ਕਰੀਏ ਤਾਂ ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਜਾਂਦੇ ਸਨ। ਉੱਥੇ ਜਾ ਕੇ ਪੜਦੇ ਕੰਮ ਕਰਦੇ ਤੇ ਪੂਰੀ ਤਰ੍ਹਾਂ ਪਰਿਪੱਕ ਹੋ ਕੇ ਜਿਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ । ਉਹਨਾਂ ਨੂੰ ਸੋਧਾ ਲਾਇਆ। ਫੇਰ ਉਸ ਤੋਂ ਅਗਲੇਰੇ ਦੌਰ ਵਿੱਚ ਸਾਡੇ ਆਮ ਪਰਿਵਾਰਾਂ ਵਿੱਚ ਪਰਿਵਾਰ ਦਾ ਕੋਈ ਇੱਕ ਮੈਂਬਰ ਵਿਦੇਸ਼ ਜਾਂਦਾ ਸੀ। ਕਮਾਉਂਦਾ ਸੀ ਮਿਹਨਤ ਕਰਦਾ ਸੀ। ਤੇ ਪਰਿਵਾਰ ਨੂੰ ਪੈਸਾ ਭੇਜਦਾ ਸੀ। ਤੇ ਪਿੱਛੇ ਪਰਿਵਾਰ ਨੇ ਜ਼ਮੀਨ ਖ੍ਰੀਦਣੀ। ਘਰਾਂ ਦੀ ਹਾਲਤ ਸੁਧਾਰਨੀ।ਤੇ ਆਰਥਿਕ ਪੱਖੋਂ ਮਜ਼ਬੂਤ ਹੋਣਾ। ਹੁਣ ਦੇ ਦੌਰ ਦੀ ਜੇਕਰ ਮਾਈਗ੍ਰੇਸ਼ਨ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਪੰਜਾਬ ਵਿੱਚ ਮੌਜੂਦਾ ਸਮੇਂ ਦਾ ਪਰਵਾਸ ਹੈ। ਪੰਜਾਬੀਆਂ ਦਾ ਵਿਦੇਸ਼ਾਂ ਵਿੱਚ ਪਰਵਾਸ ਤੇ ਪ੍ਰਵਾਸੀਆਂ ਦਾ ਪੰਜਾਬ ਵਿੱਚ।ਇਹ ਹੁਣ ਦੇ ਦੌਰ ਦੀ ਸਭ ਤੋਂ ਖ਼ਤਰਨਾਕ ਮਾਈਗ੍ਰੇਸ਼ਨ ਹੈ। (ਸੈਟਲਮੈਂਟ ਟੈਰੋਰਿਜ਼ਮ)ਵੀ ਪਰਿਵਾਰ ਦਾ ਇੱਕ ਜਾਂ ਦੋ ਬੱਚੇ ਸਟੱਡੀ ਬੇਸ ਤੇ ਬਾਹਰ ਜਾਂਦਾ ਤੇ ਫੇਰ ਮਾਤਾ ਪਿਤਾ ਦਾ ਵੀਜ਼ਾ ਭੇਜਦਾ। ਵੀਜ਼ਾ ਲੱਗਦੇ ਸਾਰ ਹੀ ਉਹ ਜ਼ਮੀਨ ਵੇਚਣਾ ਸ਼ੁਰੂ ਕਰ ਦਿੰਦੇ ਹਨ।ਉਹ ਜਿਹੜੀ ਜਗ੍ਹਾ ਖਾਲੀ ਹੋ ਰਹੀ ਹੈ। ਉਹਦੇ ਤੇ ਮਜ਼ਦੂਰ ਮਾਈਗ੍ਰੇਸ਼ਨ ਕਾਬਜ਼ ਹੋ ਰਹੀ ਹੈ। ਇਹ ਅਸਲ ਚਿੰਤਨ ਏ। ਸਾਡੀਆਂ ਜ਼ਮੀਨਾਂ, ਸਾਡੇ ਘਰ,ਸਾਡੇ ਕਾਰੋਬਾਰ ਸਭ ਤੇ ਪ੍ਰਵਾਸੀਮਜ਼ਦੂਰ ਕਾਬਜ਼ ਹੋ ਰਹੇ ਹਨ।ਇਹਨਾਂ ਦਾ ਸਿੱਧਾ ਅਸਰ ਪੰਜਾਬ ਵਿੱਚ ਰਹਿ ਰਹੇ ਬਾਕੀ ਮੌਜੂਦਾ ਮੂਲ ਨਿਵਾਸੀਆਂ ਦੀ ਆਰਥਿਕ ਹਾਲਤ ਤੇ ਕਾਰੋਬਾਰ ਤੇ ਬਹੁਤ ਬੁਰਾ ਅਸਰ ਹੋ ਰਿਹਾ ਹੈ। ਫਲਸਰੂਪ ਉਹ ਬਾਕੀ ਬਚੇ ਵੀ ਅੱਡੀਆਂ ਚੁੱਕ ਫ਼ਾਹਾ ਲੈ ਰਹੇ ਹਨ। ਆਪਣੇ ਬੱਚੇ ਵਿਦੇਸ਼ਾਂ ਵਿੱਚ ਭੇਜ ਰਹੇ ਹਨ। ਕਰਜ਼ਾਈ ਹੋ ਰਹੇ ਹਨ। ਕੀ,,,? ਚੰਗੀ ਤਰ੍ਹਾਂ ਪਤਨ ਦੇ ਰਾਸਤੇ ਤੇ ਆਵਾਂਗੇ ਤਾਂ ਫੇਰ ਹੀ ਆਪਾ ਇਸ ਤੇ ਗੌਰ ਕਰਾਂਗੇ। ਸਿਵਲ ਰਾਜ ਪਤਨ ਦੇ ਕਿਨਾਰੇ ਤੇ ਪਹੁੰਚ ਕੇ ਹੀ ਸ਼ੁਰੂ ਹੋਵੇਗਾ। ਕੀ,,,? ਜਦੋਂ ਅਸੀਂ ਆਪਣੀ ਵਿਰਾਸਤ ਆਪਣੀ ਹੋਂਦ,ਘਰ ਬਾਰ, ਕਾਰੋਬਾਰ,ਗਵਾ ਲਵਾਂਗੇ ਫੇਰ ਹੀ ਹੋਸ਼ ਚ ‘ ਆਵਾਂਗੇ। ਜਦੋਂ ਅਸੀਂ ਪ੍ਰਵਾਸੀ ਮਜ਼ਦੂਰਾਂ ਦੇ ਮੂੰਹੋਂ ਸਾਡੀ ਵਿਰਾਸਤ ਦੀਆਂ ਕਹਾਣੀਆਂ ਸੁਣਾਂਗੇ, ਫੇਰ ਹੀ ਅਸੀਂ ਮਾਈਗ੍ਰੇਸ਼ਨ ਦੇ ਜ਼ਹਿਰ ਤੋਂ ਬਚਾਂਗੇ। ਕਿਤੇ ਅਜਿਹਾ ਨਾ ਹੋਵੇ ਸਾਡੇ ਗ਼ਦਰੀ ਬਾਬਿਆਂ ਵਾਂਗ ਸਾਨੂੰ ਵੀ ਮਾਈਗ੍ਰੇਸ਼ਨ ਆਪਣੀ ਜ਼ਰੂਰਤ ਵਾਂਗ ਵਰਤਣੀ ਪਏ।ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਕੇ ਸਾਨੂੰ ਵੀ ਆਪਣੀ ਹੋਂਦ ਲਈ ਆਪਣੇ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਨਾ ਲੜਨਾ ਪਏ। ਜ਼ਰਾ ਸੋਚੋ।
ਲੇਖਿਕਾ
ਪ੍ਰੀਤ ਕੌਰ ਜੱਗੀ ।
ਫਗਵਾੜਾ