Home Jalandhar ਜਲੰਧਰ ਸਰਕਲ ਦੀ ਤਨਖਾਹ ਬਹਾਲ ਕਰਵਾਉਣ ਕਾਰਨ ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮਾਂ...

ਜਲੰਧਰ ਸਰਕਲ ਦੀ ਤਨਖਾਹ ਬਹਾਲ ਕਰਵਾਉਣ ਕਾਰਨ ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮਾਂ ਵਲੋਂ ਬੂਟਾਂ ਮੰਡੀ (ਡਿਵੀਜ਼ਨ ਮਾਡਲ ਟਾਊਨ) ਦਫਤਰ ਵਿਖੇ ਵੱਖ ਵੱਖ ਸਬ -ਡਿਵੀਜਨਾਂ ਵਲੋਂ ਧਰਨਾ ਦਿੱਤਾ ਗਿਆ

29
0
ad here
ads
ads

ਜਲੰਧਰ 17 ਮਾਰਚ (ਪ੍ਰੀਤੀ ਜੱਗੀ)ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ, ਬਿਜਲੀ ਬੋਰਡ ਦੇ ਵੱਖ ਵੱਖ ਸਬ- ਡਿਵੀਜ਼ਨਾਂ ਦੇ ਕੱਚੇ ਮੁਲਾਜ਼ਮਾਂ ਵਲੋਂ ਆਪਣੀਆਂ ਫਰਵਰੀ ਮਹੀਨੇ ਦੀਆਂ ਜਲੰਧਰ ਸਰਕਲ ਦੀਆਂ ਤਨਖਾਹਾਂ ਬਹਾਲ ਕਰਵਾਉਣ ਲਈ ਵੀਰਵਾਰ ਨੂੰ ਬੂਟਾ ਮੰਡੀ( ਡਿਵੀਜ਼ਨ ਮਾਡਲ ਟਾਊਨ) ਦਫਤਰ ਵਿਖੇ ਸਵੇਰੇ ਧਰਨਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਐਕਸੀਅਨ ਵਲੋਂ ਉਹਨਾਂ ਨੂੰ ਸ਼ਾਮ ਪੰਜ ਵਜੇ ਤੱਕ ਤਨਖਾਹਾਂ ਜਾਰੀ ਕਰ ਦਿੱਤੀਆਂ ਜਾਣ ਦਾ ਭਰੋਸਾ ਦਵਾਇਆ ਗਿਆ ਸੀ। ਪਰ ਤਨਖਾਹਾਂ ਨਾ ਮਿਲਣ ਕਾਰਨ ਦੂਜੇ ਦਿਨ ਵੀ ਸੀ ਐਚ ਬੀ ਮੁਲਾਜ਼ਮਾਂ ਵਲੋਂ ਧਰਨਾ ਦਿੱਤਾ ਗਿਆ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਸੀ.ਐੱਚ.ਵੀ. ਵਰਕਰਾਂ ਨਾਲ ਆਏ ਦਿਨ ਕੋਈ ਨਾ ਕੋਈ ਘਾਤਕ ਤੇ ਗੈਰ ਘਾਤਕ ਹਾਦਸਾ ਵਾਪਰਿਆਂ ਰਹਿੰਦਾ ਹੈ । ਉਨ੍ਹਾਂ ਕਿਹਾ ਕਿ ਸਭ ਜਗ੍ਹਾ ਸੀ.ਐੱਚ.ਵੀ. ਕਾਮੇ ਪੂਰੀ ਲਗਨ, ਮਿਹਨਤ ਨਾਲ ਦਿਨ ਰਾਤ ਮਿਹਨਤ ਕਰਕੇ ਲਾਈਨਾਂ ਚਲਾਉਂਦੇ ਹਨ ਅਤੇ ਘਰ ਘਰ ਤੱਕ ਬਿਜਲੀ ਦੀ ਸਪਲਾਈ ਨਿਰਵਿਘਨ ਪਹੁੰਚਾਉਂਦੇ ਹਨ | ਉਹਨਾਂ ਨੇ ਕਿਹਾ ਕਿ ਹਰ ਦੂਜੇ ਤੀਜੇ ਮਹੀਨੇ ਤਨਖਾਹ ਨਾ ਜਾਰੀ ਹੋਣ ਨੂੰ ਲੈ ਕੇ ਰੋਸ ਜਤਾਉਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਵੀ ਤਨਖਾਹ ਦੇਰੀ ਨਾਲ ਜਾਰੀ ਕੀਤੀ ਗਈ ਸੀ | ਉਸ ਤੋਂ ਇਲਾਵਾ ਜਨਵਰੀ ਮਹੀਨੇ ਵਿੱਚ ਛੇ ਦਿਨਾਂ ਦੀ ਗੈਰਹਾਜ਼ਰੀ ਮਨਜ਼ੂਰੀ ਤਨਖ਼ਾਹ ਵੀ ਕੱਟੀ ਗਈ ਸੀ। ਅਤੇ ਫ਼ਰਵਰੀ ਮਹੀਨੇ ਦੀ ਤਨਖ਼ਾਹ ਵੀ ਨਹੀਂ ਮਿਲੀ।ਉਨ੍ਹਾਂ ਕਿਹਾ ਕਿ ਤਨਖਾਹ ਜਾਰੀ ਕਰਵਾਉਣ ਪਾਵਰਕਾਮ ਉੱਚ ਅਧਿਕਾਰੀਆਂ ਅੱਗੇ ਵੀ ਮੰਗ ਰੱਖੀ ਗਈ ਪਰ ਉਨ੍ਹਾਂ ਦਾ ਭਰੋਸਾ ਵੀ ਲਾਰਾ ਹੀ ਨਿਕਲਿਆ | ਉਨ੍ਹਾਂ ਕਿਹਾ ਕਿ ਜਦੋਂ ਤੱਕ ਤਨਖਾਹ ਜਾਰੀ ਨਹੀਂ ਹੁੰਦੀ, ਉਦੋਂ ਤੱਕ ਧਰਨਾ ਦਿੱਤਾ ਜਾਵੇਗਾ | ਉਹਨਾਂ ਰੋਸ ਜਤਾਉਂਦੇ ਹੋਏ ਕਿਹਾ ਕਿ ਬਿਜਲੀ ਪ੍ਰਾਈਵੇਟ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਦਾ ਫੈਸਲਾ ਇਸ ਲਈ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਫਰਵਰੀ ਮਹੀਨੇ ਤੋਂ ਹੀ ਤਨਖਾਹ ਨਹੀਂ ਮਿਲੀਆਂ ਉਹਨਾਂ ਦੱਸਿਆ ਕਿ ਇੱਕ ਤਾਂ ਉਹ ਪ੍ਰਾਈਵੇਟ ਤੌਰ ਤੇ ਕੰਮ ਕਰਦੇ ਹਨ, ਅਤੇ ਸਰਕਾਰ ਤੇ ਕੰਪਨੀ ਵਲੋਂ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਤੇ ਉਹਨਾਂ ਦੀਆਂ ਤਨਖਾਹ ਵੀ ਬਹੁਤ ਘੱਟ ਹਨ ਜਦਕਿ ਜ਼ੋਖਿਮ ਵੱਧ ਹੈ, ਉਹਨਾਂ ਦੱਸਿਆ ਕਿ ਉਹਨਾਂ ਦੀ ਤਨਖ਼ਾਹ 14000 ਲੱਗੀ ਹੋਈ ਹੈ। ਪਰ ਉਹਨਾਂ ਨੂੰ ਕੱਟ ਕਟਾ ਕੇ 11000 ਤਨਖਾਹ ਮਿਲਦੀ ਹੈ ਲੇਕਿਨ ਫਰਵਰੀ ਮਹੀਨੇ (ਤਕਰੀਬਨ ਡੇਢ ਮਹੀਨੇ) ਤੋਂ ਹੀ ਉਹਨਾਂ ਨੂੰ ਬਿਲਕੁਲ ਵੀ ਤਨਖਾਹ ਨਹੀਂ ਮਿਲੀ। ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੇ ਵੀ ਉਹਨਾਂ ਨੂੰ ਕੋਈ ਸੰਤੁਸ਼ਟੀ ਜਨਕ ਜਵਾਬ ਨਹੀਂ ਮਿਲਿਆ। ਸਗੋਂ ਫੋਕੇ ਲਾਰੇ ਹੀ ਮਿਲੇ ਹਨ।ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕੱਲ ਬੁੱਧਵਾਰ ਨੂੰ ਹੀ ਸਰਕਾਰੀ ਮੁਲਾਜ਼ਮਾਂ ਨੂੰ ਧਰਨਾ ਪ੍ਰਦਰਸ਼ਨ ਦਾ ਮੈਸੇਜ ਦੇ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਲੈਟਰ ਵੀ ਹੈਂਡ ਓਵਰ ਕੀਤਾ ਗਿਆ ਸੀ । ਉਹਨਾਂ ਕਿਹਾ ਕਿ ਉਹਨਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਲੈਟਰ ਹੈਂਡ ਓਵਰ ਕੀਤਾ ਗਿਆ ਸੀ। ਮੁਲਾਜ਼ਮਾਂ ਨੇ ਆਪਣਾ ਗੁੱਸਾ ਜ਼ਾਹਿਰ ਕਰਦੇ ਕਿਹਾ ਕਿ ਇੱਕ ਤਾਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੈ ਉਤੋਂ ਦੀ ਸਿਰਫ 11000 ਤਨਖਾਹ ਦੇ ਨਾਲ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਿਲ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਪ੍ਰਾਈਵੇਟ ਅਧਿਕਾਰੀ ਦੀ ਕੰਮ ਕਰਦਿਆਂ ਮੌਤ ਹੋ ਜਾਂਦੀ ਹੈ ਤਾਂ ,ਨਾਂ ਤਾਂ ਉਸਦੇ ਪਰਿਵਾਰ ਨੂੰ ਕੋਈ ਖਰਚਾ ਦਿੱਤਾ ਜਾਂਦਾ ਹੈ ਅਤੇ ਕੋਈ ਸਹੂਲਤ ਸਰਕਾਰ ਵੱਲੋਂ ਨਹੀਂ ਦਿੱਤੀ ਜਾਂਦੀ , ਇੰਨੇ ਜਖਮ ਦੇ ਬਾਵਜੂਦ ਵੀ ਉਹ ਕੰਮ ਕਰਦੇ ਹਨ । ਤਨਖਾਹਾਂ ਟਾਈਮ ਤੇ ਮਿਲਣ ਨਾ ਕਾਰਨ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ ।ਉਹਨਾਂ ਕਿਹਾ ਕਿ ਤਕਰੀਬਨ 3000 ਉਹਨਾਂ ਦਾ ਪੈਟਰੋਲ ਖਰਚਾ ਹੀ ਹੋ ਜਾਂਦਾ ਹੈ ਤੇ ਕਈ ਵਾਰ ਵੱਧ ਸਮਾਂ ਵੀ ਡਿਊਟੀ ਦਿੰਦੇ ਹਨ। ਪਰ ਫਿਰ ਵੀ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਧਰਨਾ ਲਗਾਉਣ ਦੇ ਬਾਵਜੂਦ ਵੀ ਕਿਸੇ ਅਫਸਰ ਅਧਿਕਾਰੀ ਵੱਲੋਂ ਉਹਨਾਂ ਕਿਹਾ ਕਿ ਸਰਕਾਰੀ ਅਫਸਰ ਤਾਂ ਆਰਾਮ ਨਾਲ ਆਪਣੇ ਦਫਤਰਾਂ ਵਿੱਚ ਬੈਠੇ ਰਹਿੰਦੇ ਹਨ ਜਦਕਿ ਕੱਚੇ ਮੁਲਾਜ਼ਮਾਂ ਵੱਲੋਂ ਜਾਣ ਜੋਖਿਮ ਵਿੱਚ ਪਾ ਕੇ ਕੰਪਲੇਂਟਾਂ ਨੂੰ ਪੂਰਾ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਜਲਦ ਤੋਂ ਜਲਦ ਤਨਖਾਹਾਂ ਦੀ ਗੱਲ ਨੂੰ ਟਾਲਿਆ ਜਾਂਦਾ ਹੈ। ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਉਹਨਾਂ ਦੀਆਂ ਤਨਖ਼ਾਹਾਂ ਜਲਦ ਤੋਂ ਜਲਦ ਬਹਾਲ ਕੀਤੀਆਂ ਜਾਣ, ਜੇਕਰ ਏਦਾਂ ਨਾ ਹੋਇਆ ਤਾਂ ਉਹਨਾਂ ਵੱਲੋਂ ਹੜਤਾਲ ਕੀਤੀ ਜਾਵੇਗੀ ।ਇਸ ਮੌਕੇ ਪਾਵਰਕੌਮ ਐਂਡ ਟਰਾਂਸਕੋ ਠੇਕਾ ਯੂਨੀਅਨ ਜਲੰਧਰ ਸਰਕਲ ਪ੍ਰਧਾਨ ਜਗਤਾਰ ਸਿੰਘ,ਮੁਲਾਜ਼ਮ ਰਾਕੇਸ਼ ਕੁਮਾਰ, ਰਾਹੁਲ ਭਗਤ, ਸੁੱਖਾ ਸਿੰਘ ,ਰਜਿੰਦਰ ਪਾਲ, ਵਿਸ਼ਾਲ ,ਅਮਰਦੀਪ ,ਗੁਰਿੰਦਰ, ਰਾਮਪਾਲ ,ਤੇਜਿੰਦਰ, ਰਾਹੁਲ, ਗਗਨ, ਸੂਰਜ ,ਜੱਗੀ ਅਤੇ ਹੋਰ ਵਰਕਰ ਹਾਜ਼ਰ ਸਨ।

ad here
ads
Previous articleमेडिकल लापरवाही से पैर गंवाने वाली मरीज को NCDRC ने 75 लाख रुपये मुआवजा देने का आदेश दिया
Next articleਮੰਨਣਹਾਨਾ ਵਿਖੇ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਸਲਾਨਾ ਬਰਸੀ ਮੌਕੇ ਕਰਵਾਏ ਤਿੰਨ ਰੋਜਾ ਦੋਹਰੇ ਕੁਸ਼ਤੀ ਮੁਕਾਬਲੇ * ਰੌਣਕ ਦਿੱਲੀ ਨੂੰ ਭਾਰਤ ਕੁਮਾਰ ਤੇ ਪੁਸ਼ਪਿੰਦਰ ਨੂੰ ਮਿਲਿਆ ਭਾਰਤ ਕੇਸਰੀ ਟਾਈਟਲ

LEAVE A REPLY

Please enter your comment!
Please enter your name here