Home Sangrur ਸੰਯੁਕਤ ਕਿਸਾਨ ਮੋਰਚੇ ਵੱਲੋਂ ਨਵਾਂ ਮੰਡੀਕਰਨ ਖੇਤੀ ਖਰੜਾ ਰੱਦ ਕਰਨ ਅਤੇ ਗਰੰਟੀ...

ਸੰਯੁਕਤ ਕਿਸਾਨ ਮੋਰਚੇ ਵੱਲੋਂ ਨਵਾਂ ਮੰਡੀਕਰਨ ਖੇਤੀ ਖਰੜਾ ਰੱਦ ਕਰਨ ਅਤੇ ਗਰੰਟੀ ਸੁਦਾ ਐਮ ਐਸ ਪੀ ਦੇ ਲਿਖਤੀ ਵਾਅਦੇ ਦੀਆਂ ਮੰਗਾਂ ਨੂੰ ਲੈ ਕੇ ਅੱਜ ਭਵਾਨੀਗੜ੍ਹ ਵਿੱਚ ਟਰੈਕਟਰ ਮਾਰਚ ਕੀਤਾ

24
0
ad here
ads
ads

ਭਵਾਨੀਗੜ੍ਹ 27 ਜਨਵਰੀ (ਮਨਦੀਪ ਕੌਰ ਮਾਝੀ) ਸੰਯੁਕਤ ਕਿਸਾਨ ਮੋਰਚੇ ਵੱਲੋਂ ਨਵਾਂ ਮੰਡੀਕਰਨ ਖੇਤੀ ਖਰੜਾ ਰੱਦ ਕਰਨ ਅਤੇ ਗਰੰਟੀ ਸੁਦਾ ਐਮ ਐਸ ਪੀ ਅਤੇ 9 ਦਸੰਬਰ 2021ਦੇ ਲਿਖਤੀ ਵਾਅਦੇ ਦੀਆਂ ਮੰਗਾਂ ਨੂੰ ਲੈਕੇ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਸੱਦਾ ਲਾਗੂ ਕਰਦਿਆ ਬਲਾਕ ਭਵਾਨੀਗੜ੍ਹ ਦੀਆ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਪਿੰਡ ਘਰਾਚੋਂ ਤੋਂ ਲੈ ਕੇ ਸ਼ਹਿਰ ਭਵਾਨੀਗੜ੍ਹ ਹੁੰਦੇ ਹੋਏ ਐਸਡੀਐਮ ਦਫਤਰ ਤੋਂ ਅਨਾਜ ਮੰਡੀ ਭਵਾਨੀਗੜ੍ਹ ਤੱਕ ਸੈਂਕੜਿਆਂ ਦੀ ਗਿਣਤੀ ਟਰੈਕਟਰ ਮਾਰਚ ਕੀਤਾ ਗਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਜੋ ਮੰਡੀ ਕਰਨ ਖਰੜੇ ਅਤੇ ਐਮਐਸਪੀ ਸਮੇਤ ਚਾਰ ਸਾਲਾਂ ਤੋਂ ਲਟਕ ਦੀਆਂ ਹੋਰ ਮੰਗਾਂ ਤੋਂ ਇਲਾਵਾ ਜਿਉਂਦ ਸਮੇਤ ਹੋਰ ਸੈਂਕੜੇ ਪਿੰਡਾਂ ਦੇ ਜੱਦੀ ਪੁਸ਼ਤੀ ਮੁਜਾਰਿਆਂ ਨੂੰ ਕਾਬਜ ਪੂਰੀ ਜਮੀਨ ਦੇ ਮਾਲਕੀ ਹੱਕ ਦੇਣ ਉੱਤੇ ਵੀ ਜੋਰ ਦਿੱਤਾ ਗਿਆ ਸਮੂਹ ਕਿਸਾਨਾਂ ਮਜ਼ਦੂਰਾਂ ਦੀਆਂ ਦੇਸ਼ ਪੱਧਰੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਸਮੂਹ ਸੰਘਰਸ਼ਸੀਲ ਕਿਸਾਨ ਜਥੇਬੰਦੀਆਂ ਦੀ ਜੁਝਾਰੂ ਏਕਤਾ ਉੱਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਕਿਸਾਨ ਜਥੇਬੰਦੀਆਂ ਅੰਦਰ ਫੁੱਟ ਪਾਉਣ ਦੀਆਂ ਚਾਲਾਂ ਨੂੰ ਸਮਝਣ ਅਤੇ ਨਾਕਾਮ ਕਰਨ ਬਾਰੇ ਵੀ ਸੁਚੇਤ ਕੀਤਾ ਗਿਆ ਬੀਤੇ ਦਿਨੀ ਬਠਿੰਡਾ ਪ੍ਰਸ਼ਾਸਨ ਵੱਲੋਂ ਕੋਠਾ ਗੁਰੂ ਦੇ ਸ਼ਹੀਦਾ ਦੇ ਵਾਰਸਾਂ ਨੂੰ ਮੁਆਵਜੇ ਸਬੰਧੀ ਕੀਤਾ ਗਿਆ ਪੂਰਾ ਸਮਝੌਤਾ ਤੁਰੰਤ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ ਇਸ ਮੌਕੇ ਕਿਸਾਨ ਆਗੂ ਅਜੈਬ ਸਿੰਘ ਲੱਖੇਵਾਲ ਮਨਜੀਤ ਸਿੰਘ ਘਰਾਚੋਂ ਹਰਜਿੰਦਰ ਸਿੰਘ ਘਰਾਚੋਂ ਕਸ਼ਮੀਰ ਸਿੰਘ ਘਰਾਚੋਂ ਜਸਪਾਲ ਸਿੰਘ ਘਰਾਚੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਏ

ad here
ads
Previous article– ਜਵਾਹਰ ਨਵੋਦਿਆ ਵਿਦਿਆਲਿਆ ਸਿਲੈਕਸ਼ਨ ਟੈਸਟ 2025 – ਛੇਵੀਂ ਕਲਾਸ ਦੇ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਸੁਚਾਰੂ ਢੰਗ ਨਾਲ ਚੜ੍ਹੀ ਨੇਪਰੇ – ਪ੍ਰਿੰਸੀਪਲ ਨਿਸ਼ੀ ਗੋਇਲ – ਜ਼ਿਲ੍ਹੇ ਦੇ ਵੱਖ-ਵੱਖ 11 ਕੇਂਦਰਾਂ ‘ਚ 84.09 ਫੀਸਦ ਵਿਦਿਆਰਥੀਆਂ ਨੇ ਲਿਆ ਹਿੱਸਾ
Next articleਭਵਾਨੀਗੜ੍ਹ ਦੇ ਨੇੜੇ ਪਿੰਡ ਘਰਾਚੋ ਦੇ ਇਕ ਕਿਸਾਨ ਦੀ ਟਰੈਕਟਰ ਵੱਲੋ ਫ਼ੇਟ ਮਾਰਨ ਕਰਕੇ ਮੌਤ ਹੋ ਗਈ

LEAVE A REPLY

Please enter your comment!
Please enter your name here