Home Bureau Report “ਲੋਹੜੀ ਦੇ ਰੰਗ- ਵੇਰਕਾ ਸ਼ੂਗਰ ਫਰੀ ਮਿਠਾਸ ਦੇ ਸੰਗ” ਤਹਿਤ ਵੇਰਕਾ ਲੋਹੜੀ...

“ਲੋਹੜੀ ਦੇ ਰੰਗ- ਵੇਰਕਾ ਸ਼ੂਗਰ ਫਰੀ ਮਿਠਾਸ ਦੇ ਸੰਗ” ਤਹਿਤ ਵੇਰਕਾ ਲੋਹੜੀ ਤੇ ਸ਼ੂਗਰ ਫਰੀ ਉਤਪਾਦ ਲਾਂਚ ਕਰੇਗਾ

17
0
ad here
ads
ads

ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਅਧੀਨ ਕਾਰਜਸ਼ੀਲ ਮਿਲਕਫੈੱਡ ਤਹਿਤ ਚਲ ਰਹੇ ਮਿਲਕ ਪਲਾਂਟ ਲੁਧਿਆਣਾ ਲੋਹੜੀ ਦੇ ਵਿਸ਼ੇਸ਼ ਤਿਉਹਾਰ ਤੇ ਦੁੱਧ ਅਤੇ ਦੁੱਧ ਪਦਾਰਥਾਂ ਦੇ ਗਾਹਕਾਂ ਲਈ ਸ਼ੂਗਰ ਫਰੀ ਦੁੱਧ ਪਦਾਰਥ ਲਾਂਚ ਕਰਨ ਜਾ ਰਿਹਾ ਹੈ। ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ 13 ਜਨਵਰੀ ਨੂੰ “ਲੋਹੜੀ ਦੇ ਰੰਗ- ਵੇਰਕਾ ਸ਼ੂਗਰ ਫਰੀ ਮਿਠਾਸ ਦੇ ਸੰਗ” ਦੇ ਬੈਨਰ ਹੇਠ ਹੋਣ ਵਾਲੇ ਸਮਾਗਮ ਦੌਰਾਨ ਗਾਹਕਾਂ ਲਈ ਵੇਰਕਾ ਦੇ ਸ਼ੂਗਰ ਫਰੀ ਦੁੱਧ ਉਤਪਾਦ ਖੀਰ ਅਤੇ ਮਿਲਕ ਕੇਕ ਪੇਸ਼ ਕੀਤੇ ਜਾਣਗੇ। ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ ਸੁਰਜੀਤ ਸਿੰਘ ਭਦੌੜ ਨੇ ਦੱਸਿਆ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੁੱਧ ਉਤਪਾਦਕ ਕਿਸਾਨਾਂ ਤੇ ਦੁੱਧ ਪਦਾਰਥਾਂ ਦੇ ਗਾਹਕਾਂ ਦੀ ਬੇਹਤਰੀ ਲਈ ਹਮੇਸ਼ਾਂ ਯਤਨਸ਼ੀਲ ਹੈ। ਉਹਨਾਂ ਦੱਸਿਆ ਕਿ ਖੰਡ ਤੋੰ ਪ੍ਰਹੇਜ ਰੱਖਣ ਵਾਲੇ ਦੁੱਧ ਪਦਾਰਥਾਂ ਦੇ ਗਾਹਕ ਹੁਣ ਖੰਡ ਮੁਕਤ ਭਾਵ ਸ਼ੂਗਰ ਫਰੀ ਦੁੱਧ ਪਦਾਰਥਾਂ ਦੇ ਸਵਾਦ ਦਾ ਅਨੰਦ ਮਾਣ ਸਕਣਗੇ ਕਿਉਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਨੇ ਸ਼ੂਗਰ ਫਰੀ ਯਾਨੀ ਖੰਡ ਮੁਕਤ ਦੁੱਧ ਪਦਾਰਥਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ,
ਡਾ ਭਦੌੜ ਨੇ ਦੱਸਿਆ ਕਿ ਇਸ ਮੌਕੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੁਆਰਾ ਤਿਆਰ ਕੀਤਾ ਗਿਆ ਚਿੱਟਾ ਮੱਖਣ ਵਾਈਟ ਬਟਰ ਵੀ ਲਾਂਚ ਕੀਤਾ ਜਾਵੇਗਾ।

ad here
ads
Previous article‘अगर व्यक्ति ही नहीं हैं तो संस्था बनाने का क्या फायदा?’ सूचना आयोगों में रिक्तियों पर सुप्रीम कोर्ट
Next articleSpecific Relief Act की धारा 12(3) के अनुसार अनुबंध के आंशिक निष्पादन की अनुमति कब दी जा सकती है?

LEAVE A REPLY

Please enter your comment!
Please enter your name here