Home Ludhiana ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਰੰਜੀਤ ਨਗਰ ‘ਚ 600 ਕਿਲੋਗ੍ਰਾਮ ਖੋਆ ਬਰਾਮਦ

ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਰੰਜੀਤ ਨਗਰ ‘ਚ 600 ਕਿਲੋਗ੍ਰਾਮ ਖੋਆ ਬਰਾਮਦ

39
0
ad here
ads
ads

ਲੁਧਿਆਣਾ, (jasbir singh)

ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ, ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜੋਰਵਾਲ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆ ਡਾ ਪ੍ਰਦੀਪ ਕੁਮਾਰ ਸਿਵਲ ਸਰਜਨ ਵੱਲੋਂ ਗਠਿਤ ਟੀਮ ਵੱਲੋ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਮਰਜੀਤ ਕੌਰ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ATI ਰੋਡ, ਸ਼ਿਮਲਾਪੁਰੀ ਵਿੱਚ ਰੰਜੀਤ ਨਗਰ ‘ਚ ਇੱਕ ਰੇਡ ਕੀਤੀ। ਇਸ ਕਾਰਵਾਈ ਦੌਰਾਨ ਲਗਭਗ 600 ਕਿਲੋਗ੍ਰਾਮ ਸ਼ੱਕੀ ਖੋਆ ਬਰਾਮਦ ਕੀਤਾ ਗਿਆ।

ad here
ads

ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਇਸ ਖੋਏ ਦਾ ਇੱਕ ਸੈਂਪਲ ਫੂਡ ਸੇਫਟੀ ਐਕਟ ਦੇ ਤਹਿਤ ਲਿਆ ਗਿਆ ਹੈ ਅਤ ਖੋਆ ਸੀਜ਼ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਵੱਲੋਂ ਸਾਈਟ ‘ਤੇ ਸੁਧਾਰ ਨੋਟਿਸ ਵੀ ਜਾਰੀ ਕੀਤਾ ਗਿਆ। ਜਾਣਕਾਰੀ ਅਨੁਸਾਰ, ਇਹ ਖੋਆ ਬੀਕਾਨੇਰ, ਰਾਜਸਥਾਨ ਤੋਂ ਕੱਲ੍ਹ ਲੁਧਿਆਣਾ ਪਹੁੰਚਿਆ ਸੀ ਵਪਾਰੀ ਵੱਲੋ 240 ਰੁਪੈ ਕਿਲੋ ਖਰੀਦਿਆ ਗਿਆ ਸੀ।

ਡਾ. ਪ੍ਰਦੀਪ ਕੁਮਾਰ ਸਿਵਲ ਸਰਜਨ ਨੇ ਕਿਹਾ ਕਿ ਸੈਂਪਲਾਂ ਦੀ ਲੈਬ ਟੈਸਟ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਮੁਹਿੰਮ ਚਲਾ ਰਿਹਾ ਹੈ ਤਾਂ ਜੋ ਤਿਉਹਾਰਾਂ ਦੇ ਮੌਸਮ ਵਿੱਚ ਮਿਲਾਵਟੀ ਭੋਜਨ ਦੀ ਵਿਕਰੀ ਰੋਕੀ ਜਾ ਸਕੇ।

ਇਹ ਰੇਡ ਸਿਹਤ ਵਿਭਾਗ ਵੱਲੋਂ ਲੋਕਾਂ ਲਈ ਸੁਰੱਖਿਅਤ ਅਤੇ ਸ਼ੁੱਧ ਭੋਜਨ ਉਤਪਾਦ ਯਕੀਨੀ ਬਣਾਉਣ ਲਈ ਕੀਤੀ ਗਈ ਮੁਹਿੰਮ ਦਾ ਹਿੱਸਾ ਸੀ।ਇਸ ਤੋਂ ਇਲਾਵਾ ਫੂਡ ਟੀਮ ਵੱਲੋਂ 01 ਸੈਂਪਲ ਚਮਚਮ ਦਾ ਸੈਂਪਲ ਲਿਆ ਅਤੇ ਸ਼ਿਮਲਾਪੁਰੀ ਚਿਮਨੀ ਰੋਡ ਵਿਖੇ ਖੋਆ ਅਤੇ ਚਮਚਮ ਦਾ 1-1 ਸੈਂਪਲ ਲਿਆ ਗਿਆ। ਇਸ ਮੌਕੇ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ, ਦਿਵਿਆ ਜੋਤ ਕੌਰ ਅਤੇ ਹਰਸਿਮਰਨ ਕੌਰ ਹਾਜਰ ਸਨ।

ad here
ads
Previous article3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ ਨਗਰ ਨਿਗਮ ਲੁਧਿਆਣਾ ਦੇ ਐਸ.ਈ., ਐਕਸੀਅਨ, ਡੀ.ਸੀ.ਐਫ.ਏ. ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ, ਐਕਸੀਅਨ ਗ੍ਰਿਫ਼ਤਾਰ
Next articleਡੀ.ਸੀ ਵੱਲੋਂ ਸਿਹਤ ਅਧਿਕਾਰੀਆਂ ਨੂੰ ਭੋਜਨ ਵਿੱਚ ਮਿਲਾਵਟਖੋਰੀ ਵਿਰੁੱਧ ਮੁਹਿੰਮ ਤੇਜ਼ ਕਰਨ ਦੇ ਹੁਕਮ

LEAVE A REPLY

Please enter your comment!
Please enter your name here