Home Ludhiana ਬਾਲ ਭਿਖਿਆ ਦੇ ਖਾਤਮੇ ਅਤੇ ਉਹਨਾਂ ਦੀ ਮਿਆਰੀ ਸਿੱਖਿਆ, ਕਿੱਤਾਮੁਖੀ ਹੁਨਰ ਆਦਿ...

ਬਾਲ ਭਿਖਿਆ ਦੇ ਖਾਤਮੇ ਅਤੇ ਉਹਨਾਂ ਦੀ ਮਿਆਰੀ ਸਿੱਖਿਆ, ਕਿੱਤਾਮੁਖੀ ਹੁਨਰ ਆਦਿ ਵਿੱਚ ਮਦਦ ਕਰਨ ਦੇ ਉਦੇਸ਼ ਨਾਲ, ਜ਼ਿਲ੍ਹਾ ਪ੍ਰਸ਼ਾਸਨ ਨੇ ‘ਭੀਖਿਆ ਤੋਂ ਸਿੱਖਿਆ ਤੱਕ’ ਪ੍ਰੋਗਰਾਮ ਸ਼ੁਰੂ ਕੀਤਾ ਡਿਪਟੀ ਕਮਿਸ਼ਨਰ ਵੱਲੋ ਟੀਚੇ ਦੀ ਪ੍ਰਾਪਤੀ ਲਈ ਰੂਪ-ਰੇਖਾ ਤਿਆਰ ਕਰਨ ਵਜੋਂ ਗੈਰ ਸਰਕਾਰੀ ਸੰਗਠਨਾਂ/ਸਰਕਾਰੀ ਵਿਭਾਗਾਂ ਨਾਲ ਮੀਟਿੰਗ ਐਨ ਜੀ ਓ, ਸਰਕਾਰੀ ਵਿਭਾਗਾਂ ਨੂੰ ਬਾਲ ਭਿਖਿਆ ਦੇ ਖਾਤਮੇ, ਉਹਨਾਂ ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਉਹਨਾਂ ਦੇ ਹੁਨਰ/ਪ੍ਰਤਿਭਾ ਨੂੰ ਨਿਖਾਰਨ ਲਈ ਸਮੂਹਿਕ ਯਤਨ ਕਰਨ ਲਈ ਕਿਹਾ

14
0
ad here
ads
ads

ਲੁਧਿਆਣਾ, 6 ਜੁਲਾਈ: ( jasbir singh )
ਬਾਲ ਭਿਖਿਆ ਦੇ ਖਾਤਮੇ ਅਤੇ ਉਨ੍ਹਾਂ ਦੀ ਮਿਆਰੀ ਸਿੱਖਿਆ, ਕਿੱਤਾਮੁਖੀ ਹੁਨਰ ਆਦਿ ‘ਚ ਮਦਦ ਕਰਨ ਦੇ ਉਦੇਸ਼ ਨਾਲ, ਜ਼ਿਲ੍ਹਾ ਪ੍ਰਸ਼ਾਸਨ ਨੇ ਲੁਧਿਆਣਾ ਵਿੱਚ ‘ਭੀਖਿਆ ਤੋਂ ਸਿੱਖਿਆ ਤੱਕ’ ਪ੍ਰੋਗਰਾਮ ਸ਼ੁਰੂ ਕੀਤਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਅਤੇ ਸਰਕਾਰੀ ਵਿਭਾਗਾਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ।

ਇਸ ਦਾ ਉਦੇਸ਼ ਬਾਲ ਭਿਖਿਆ ਦਾ ਖ਼ਾਤਮਾ, ਉਨ੍ਹਾਂ ਬੱਚਿਆਂ ਨੂੰ ਸੜਕਾਂ ਤੋਂ ਬਾਹਰ ਕੱਢਣ ਅਤੇ ਉਨ੍ਹਾਂ ਨੂੰ ਸਿੱਖਿਆ ਦੇਣ ਜਾਂ ਉਨ੍ਹਾਂ ਦੇ ਕਿੱਤਾਮੁਖੀ ਹੁਨਰ/ਪ੍ਰਤਿਭਾ ਨੂੰ ਨਿਖਾਰਨ ਲਈ ਇੱਕ ਰੂਪ-ਰੇਖਾ ਤਿਆਰ ਕਰਨਾ ਹੈ।

ad here
ads

ਮੀਟਿੰਗ ਵਿੱਚ ਜੀਤ ਫਾਊਂਡੇਸ਼ਨ, ਇਨੀਸ਼ੀਏਟਰਜ਼ ਆਫ ਚੇਂਜ, ਸਵਿਚ ਫਾਰ ਚੇਂਜ, ਹੈਲਪਿੰਗ ਹੈਂਡਸ, ਸਿਟੀ ਨੀਡਜ਼ ਸਮੇਤ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਦੇ ਮੈਂਬਰਾਂ ਨੇ ਹਿੱਸਾ ਲਿਆ।

ਮੀਟਿੰਗ ਵਿੱਚ ਜ਼ਿਲ੍ਹਾ ਵਿਕਾਸ ਫੈਲੋ (ਡੀ ਡੀ ਐਫ) ਅੰਬਰ ਬੰਦੋਪਾਧਿਆਏ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ (ਡੀ ਸੀ ਪੀ ਓ) ਰਸ਼ਮੀ ਸੈਣੀ, ਸਕੱਤਰ ਰੈੱਡ ਕਰਾਸ ਸੋਸਾਇਟੀ ਨਵਨੀਤ ਜੋਸ਼ੀ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ ਅਤੇ ਇਸ ਪ੍ਰਾਜੈਕਟ ਤਹਿਤ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਦਾ ਉਦੇਸ਼ ਬੱਚਿਆਂ ਨੂੰ ਭੀਖ ਮੰਗਣ ਦੀ ਪ੍ਰਥਾ ਤੋਂ ਬਾਹਰ ਲਿਆਉਣਾ, ਉਨ੍ਹਾਂ ਨੂੰ ਸੜਕਾਂ ਤੋਂ ਬਾਹਰ ਕੱਢਣਾ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਸਕੂਲਾਂ ਵਿੱਚ ਦਾਖਲ ਕਰਵਾਉਣਾ ਹੈ। ਉਨ੍ਹਾਂ ਇਸ ਸਮੱਸਿਆ ਦੇ ਮੂਲ ਕਾਰਨਾਂ ਦਾ ਪਤਾ ਲਗਾਉਣ ਅਤੇ ਇੱਕ ਪ੍ਰਭਾਵਸ਼ਾਲੀ ਰਣਨੀਤੀ ਘੜਨ ਦੀ ਲੋੜ ‘ਤੇ ਜ਼ੋਰ ਦਿੱਤਾ।

ਡਿਪਟੀ ਕਮਿਸ਼ਨਰ ਸਾਹਨੀ ਨੇ ਦੱਸਿਆ ਕਿ ਇਹ ਮੀਟਿੰਗ ਵੱਖ-ਵੱਖ ਐਨ.ਜੀ.ਓਜ਼, ਸਰਕਾਰੀ ਵਿਭਾਗਾਂ ਨੂੰ ਇੱਕ ਮੰਚ ‘ਤੇ ਲਿਆਉਣ ਲਈ ਰੱਖੀ ਗਈ ਸੀ ਤਾਂ ਜੋ ‘ਭਿੱਖਿਆ ਤੋ ਸਿੱਖਿਆ ਤੱਕ’ ਪ੍ਰੋਗਰਾਮ ਦੇ ਟੀਚੇ ਦੀ ਪ੍ਰਾਪਤੀ ਲਈ ਸਮੂਹਿਕ ਯਤਨ ਕੀਤੇ ਜਾ ਸਕਣ।

ਇਸ ਦਾ ਉਦੇਸ਼ ਬੱਚਿਆਂ ਦੀ ਭੀਖ ਮੰਗਣ ਦੇ ਮੁੱਦੇ ਨੂੰ ਹੱਲ ਕਰਨ, ਉਨ੍ਹਾਂ ਬੱਚਿਆਂ ਨੂੰ ਸੜਕਾਂ ਤੋਂ ਬਾਹਰ ਕੱਢਣ ਅਤੇ ਉਨ੍ਹਾਂ ਨੂੰ ਸਿੱਖਿਅਤ ਕਰਨ ਜਾਂ ਉਨ੍ਹਾਂ ਦੇ ਵੋਕੇਸ਼ਨਲ ਹੁਨਰ/ਪ੍ਰਤਿਭਾ ਨੂੰ ਵਧਾਉਣ ਲਈ ਇੱਕ ਰੂਪ-ਰੇਖਾ ਤਿਆਰ ਕਰਨਾ ਹੈ।

ਮੈਂਬਰਾਂ ਜਾਂ ਵੱਖ-ਵੱਖ ਐਨ.ਜੀ.ਓਜ਼ ਵੱਲੋਂ ਸਕਾਰਾਤਮਕ ਚਰਚਾ ਕੀਤੀ ਗਈ ਅਤੇ ਸੁਝਾਅ ਵੀ ਦਿੱਤੇ ਗਏ। ਸਾਹਨੀ ਨੇ ਕਿਹਾ ਕਿ ਪ੍ਰਸ਼ਾਸਨ ਹੁਣ ਭੀਖ ਮੰਗਣ ਵਿੱਚ ਸ਼ਾਮਲ ਬੱਚਿਆਂ ਦੇ ਬਿਹਤਰ ਭਵਿੱਖ ਲਈ ਇੱਕ ਰੋਡਮੈਪ ਤਿਆਰ ਕਰਨ ਲਈ ਕੰਮ ਕਰ ਰਿਹਾ ਹੈ।

ad here
ads
Previous articleਕੈਨੇਡਾ: “ਬੰਦ ਹੋ ਗਏ ਠੇਕੇ“
Next articleआनलाइन सिस्टम होने के बावजूद भी वाहनों की पासिंग के लिए आवेदकों को होना पड़ रहा परेशान एमवीआई विवादों में घिरे, विजिलेंस जांच जारी

LEAVE A REPLY

Please enter your comment!
Please enter your name here