Home Amritsar Amritpal: ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਦੇ ਮਾਤਾ ਦਾ ਵੱਡਾ ਬਿਆਨ, ਕਿਹਾ...

Amritpal: ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਦੇ ਮਾਤਾ ਦਾ ਵੱਡਾ ਬਿਆਨ, ਕਿਹਾ ਸਾਡਾ ਪੁੱਤ ਖਾਲਿਸਤਾਨੀ ਨਹੀਂ, ਤੁੰਰਤ ਰਿਹਾਅ ਕਰੋ

34
0
ad here
ads
ads

MP Amritpal Take Oath: ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ, ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਹੰਭਲਾ ਮਾਰਨ ਨਾਲ ਕੋਈ ਖਾਲਿਸਤਾਨ ਪੱਖੀ ਨਹੀਂ ਬਣ ਜਾਂਦਾ ਹੈ। ਉਸ ਨੇ ਸੰਵਿਧਾਨ

ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ, ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਹੰਭਲਾ ਮਾਰਨ ਨਾਲ ਕੋਈ ਖਾਲਿਸਤਾਨ ਪੱਖੀ ਨਹੀਂ ਬਣ ਜਾਂਦਾ ਹੈ। ਉਸ ਨੇ ਸੰਵਿਧਾਨ ਦੇ ਦਾਇਰੇ ‘ਚ ਰਹਿ ਕੇ ਚੋਣਾਂ ਲੜੀਆਂ ਸਨ ਅਤੇ  ਹਲਫ਼ ਲਿਆ ਹੈ। ਉਹ ਪੰਜਾਬ ਦੇ ਮੁੱਦਿਆਂ ਨੂੰ ਚੁੱਕੇਗਾ ਅਤੇ ਨੌਜਵਾਨਾ ਨੂੰ ਨਸ਼ਿਆ ਤੋਂ ਬਚਾਏਗਾ।

ਅੰਮ੍ਰਿਤਪਾਲ ਸਿੰਘ ਵੱਲੋਂ ਸੰਸਦ ਮੈਂਬਰ ਵਜੋਂ ਹਲਫ਼ ਲਏ ਜਾਣ ਮਗਰੋਂ ਉਸ ਦੇ ਜੱਦੀ ਪਿੰਡ ਜਲੂਪੁਰ ਖੇੜਾ ਅਤੇ ਖਡੂਰ ਸਾਹਿਬ ਹਲਕੇ ‘ਚ ਲੋਕਾਂ ਨੇ ਮਠਿਆਈਆਂ ਵੰਡ ਕੇ ਜਸ਼ਨ ਮਨਾਏ। ਅੰਮ੍ਰਿਤਸਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਕੌਰ ਨੇ ਰੱਬ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਹਲਫ਼ ਲਏ ਜਾਣ ਮਗਰੋਂ ਸੰਗਤ ‘ਚ ਖੁਸ਼ੀ ਦਾ ਮਾਹੌਲ ਹੈ।

ad here
ads

ਉਨ੍ਹਾਂ ਕਿਹਾ, ਚੋਣਾਂ ਨਸ਼ਿਆਂ ਖ਼ਿਲਾਫ਼ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੜੀਆਂ ਗਈਆਂ ਸਨ। ਉਹ ਬੇਕਸੂਰ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ‘ਚੋਂ ਕੱਢਣਾ ਗਲਤ ਨਹੀਂ ਹੈ।” ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਉਸ ਨੂੰ ਵੋਟਾਂ ਪਾਈਆਂ ਹਨ ਅਤੇ ਛੇਤੀ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

ad here
ads
Previous articleDelhi Liquor Scam: : ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ ‘ਚ 15 ਜੁਲਾਈ ਤੱਕ ਵਾਧਾ
Next articleHimachal Rains: ਹਿਮਾਚਲ ‘ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, 150 ਸੜਕਾਂ ਹੋਈਆਂ ਬੰਦ, 334 ਥਾਵਾਂ ‘ਤੇ ਬਿਜਲੀ ਸੇਵਾ ਠੱਪ

LEAVE A REPLY

Please enter your comment!
Please enter your name here