ਵਿਧਾਇਕ ਛੀਨਾ ਵੱਲੋਂ ਲੋਹਾਰਾ ਨੂੰ ਸਬ ਤਹਿਸੀਲ ਬਣਾਉਣ ਦੀ ਮੰਗ !
ਲੁਧਿਆਣਾ, 12 ਮਾਰਚ (ਮਨਪ੍ਰੀਤ ਸਿੰਘ ਅਰੋੜਾ) ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਲੋਹਾਰਾ ਨੂੰ ਸਬ-ਤਹਿਸੀਲ ਬਣਾਉਣ ਦੀ ਮੰਗ ਕੀਤੀ।
ਵਿਧਾਇਕ ਛੀਨਾ ਨੇ ਦੱਸਿਆ ਕਿ ਸ਼ੇਰਪੁਰ, ਗਿਆਸਪੁਰਾ ਤੋਂ ਗਿੱਲ ਰੋਡ ‘ਤੇ ਜਾਣ ਲਈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ੇਰਪੁਰ ਅਤੇ ਗਿਆਸਪੁਰਾ ਤੋਂ ਕਰੀਬ 13 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਗਿੱਲ ਤਹਿਸੀਲ ਤੱਕ ਪਹੁੰਚਣ ਲਈ ਤਿੰਨ ਵਾਹਨ ਬਦਲਣੇ ਪੈਂਦੇ ਹਨ ਅਤੇ ਇੱਥੇ ਪਹੁੰਚਣ ਲਈ ਪੂਰਾ ਦਿਨ ਲੱਗ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਤਾਂ ਲੋਕ ਆਪਣੇ ਜ਼ਰੂਰੀ ਕੰਮ ਵੀ ਨਹੀਂ ਕਰਵਾ ਪਾਉਂਦੇ।
ਉਨ੍ਹਾਂ ਕਿਹਾ ਕਿ ਹਲਕਾ ਦੱਖਣੀ ਅਧੀਨ ਖਾਸ ਕਰਕੇ ਗਿਆਸਪੁਰਾ ਅਤੇ ਸ਼ੇਰਪੁਰ ਵਿੱਚ ਕਿਰਤੀ ਮਜ਼ਦੂਰਾਂ ਦਾ ਵਸੇਰਾ ਹੈ, ਜਿਨ੍ਹਾਂ ਨੂੰ ਲੋਹਾਰਾ ‘ਚ ਸਬ-ਤਹਿਸੀਲ ਸਥਾਪਤ ਹੋਣ ਨਾਲ ਰਾਹਤ ਮਿਲੇਗੀ।