ਵਿਧਾਇਕ ਛੀਨਾ ਨੇ ਨੌਜਵਾਨਾਂ ਨੂੰ ਕਸਰਤ ਕਰਨ ਲਈ ਪਾਰਕ ਚ ਓਪਨ ਜਿੰਮ ਕੀਤਾ ਸਥਾਪਿਤ !
ਲੁਧਿਆਣਾ (ਮਨਪ੍ਰੀਤ ਸਿੰਘ ਅਰੋੜਾ) ਹਲਕਾ ਦੱਖਣੀ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਵਾਰਡ ਨੰ: 43 ਦੇ ਕੋਟ ਮੰਗਲ ਸਿੰਘ ਮਾਤਾ ਗੁਜਰੀ ਪਾਰਕ ਅਤੇ ਵਾਰਡ ਨੰ: 36 ਦੇ ਰਵਿਦਾਸ ਪਾਰਕ ਵਿੱਚ ਨਵੇਂ ਜਿੰਮ ਦਾ ਸਾਮਾਨ ਲਗਵਾਇਆ।
ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਨੌਜਵਾਨਾਂ ਦੇ ਅਗਾਂਹਵਧੂ ਵਿਕਾਸ ਤਹਿਤ ਕੀਤੇਲੁਧਿਆਣਾ ਜਾ ਰਹੇ ਕੰਮਾਂ ਵਿੱਚ ਉਨ੍ਹਾਂ ਨੂੰ ਖੇਡਾਂ ਨਾਲ ਜੋੜਨ ਲਈ ਜਿੰਮ ਦਾ ਸਾਮਾਨ ਲਗਾਇਆ ਗਿਆ।
ਛੀਨਾ ਨੇ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਬਣਾਉਂਦੀਆਂ ਹਨ। ਦੇਸ਼ ਦੇ ਸਰਬਪੱਖੀ ਵਿਕਾਸ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤਮੰਦ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨੌਜਵਾਨ ਖੇਡਾਂ ਅਤੇ ਕਸਰਤ ਨਾਲ ਸਬੰਧਤ ਮੁਕਾਬਲਿਆਂ ਵਿੱਚ ਭਾਗ ਲੈ ਕੇ ਇਲਾਕੇ ਦਾ ਨਾਂ ਰੌਸ਼ਨ ਕਰਨਗੇ।