सरकार आपके द्वार योजना से पंजाबियों को मिलेगी बड़ी राहत: विधायक छीना। 42 सेवाओं से काम में पारदर्शिता के साथ तय होगी अधिकारियों की जिम्मेदारी, पैसे और समय की होगी बचत: विधायक छीना भ्रष्टाचार पर अंकुश लगाने में 1076 हेल्पलाइन नंबर निभाएगा अहम भूमिका: विधायक छीना
80 बसों और 50 से अधिक कारों के बड़े काफिले के साथ विशाल रैली में शामिल हुए विधायक छीना ने सरकार आपके द्वार योजना की सराहना।
लुधियाना 11 दिसंबर 2023, पंजाब के मुख्यमंत्री सरदार भगवंत मान और पार्टी के राष्ट्रीय संयोजक श्री अरविंद की ओर से सरकार आपके द्वार स्कीम लॉन्च की विधानसभा क्षेत्र दक्षिण की आम आदमी पार्टी की विधायक बीबा राजिंदर पाल कौर छीना द्वारा सरहना की गई, उन्होंने में कहा के हेल्पलाइन नंबर 1076 से करप्शन पर लगाम लगेगी, विधायक छीना ने कहा कि पंजाब के मुख्यमंत्री पंजाब को नई ऊंचाइयों पर ले जाने के लिए लगातार पंजाबियों के हित में योजनाएं शुरू कर रहे हैं। उन्होंने कहा कि अन्य पार्टियों की तरह सीएम पंजाब चुनाव से 1 साल पहले नहीं बल्कि बिना किसी राजनीतिक लाभ के लोगों को सुविधाएं मुहैया कराने के लिए प्रतिबद्ध हैं। इसके तहत एक के बाद एक लोकहित योजनाएं प्रदेश की जनता को समर्पित की जा रही हैं।
विधायक राजिंदर पाल कौर छीना और उनकी टीम ने 80 बसों और लगभग 50 वाहनों के बड़े काफिले के साथ इस विशाल रैली में भाग लिया, इस रैली में आया लोगों का सैलाब आम आदमी पार्टी के प्रति लोगों के प्यार और वफादारी के प्रमाण के रूप में देखा गया। विधायक छीना ने कहा कि यह राज्य की पहली सरकार है जिसने दफ्तरी कार्या को आसान बनाने के लिए कदम उठाए हैं। उन्होंने कहा कि इन 42 सेवाओं में लोगों को घर बैठे और पुलिस क्लीयरेंस सर्टिफिकेट के साथ विभिन्न श्रेणियों के प्रमाण पत्र प्राप्त करने की सुविधा मिलेगी। एनआरआई को दफ्तरों के चक्कर लगाने की जरूरत नहीं होगी, उनके सारे काम ऑनलाइन होंगे और कोई शिकायत हो तो वे हेल्पलाइन नंबर पर कॉल कर सकेंगे।
लुधियाना दक्षिणी की विधायक छीना ने सीएम पंजाब और अरविंद केजरीवाल का धन्यवाद करते हुए कहा कि लोगों के हित के लिए योजनाएं शुरू करने से लोगों का समय और पैसा बचेगा और कार्यालय के काम में पारदर्शिता आएगी और भ्रष्टाचार पर रोक लगेगी, लोगों को एजेंटों की मनमानी से मुक्ति मिलेगी और अधिकारियों की जवाबदेही भी तय होगी।
——-
ਸਰਕਾਰ ਤੁਹਾਡੇ ਦੁਆਰ ਸਕੀਮ ਨਾਲ ਪੰਜਬੀਆਂ ਨੂੰ ਮਿਲੇਗੀ ਵੱਡੀ ਰਾਹਤ: ਐਮ ਐਲ ਏ ਛੀਨਾ।
42 ਸਰਵਿਸਾਂ ਦੇ ਨਾਲ ਪੈਸੇ ਅਤੇ ਸਮੇਂ ਦੀ ਬੱਚਤ ਦੇ ਨਾਲ ਕੰਮ ਚ ਪਾਰਦਰਸ਼ਤਾ ਦੇ ਨਾਲ ਅਫ਼ਸਰਾਂ ਦੀ ਜਿੰਮੇਵਾਰੀ ਹੋਵੇਗੀ ਤੈਅ: ਐਮ ਐਲ ਏ ਛੀਨਾ
1076 ਹੈਲਪਲਾਈਨ ਨੰਬਰ ਭਰਿਸ਼ਟਾਚਾਰ ਤੇ ਠੱਲ ਪਾਉਣ ਦੇ ਵਿੱਚ ਨਿਭਾਏਗਾ ਅਹਿਮ ਭੂਮਿਕਾ: ਐਮ ਐਲ ਏ ਛੀਨਾ
80 ਬੱਸਾਂ ਅਤੇ 50 ਤੋਂ ਵੱਧ ਗੱਡੀਆਂ ਦੇ ਕਾਫ਼ਿਲੇ ਨਾਲ ਵਿਸ਼ਾਲ ਰੈਲੀ ਚ ਸ਼ਾਮਿਲ ਹੋਏ ਐਮ ਐਲ ਏ ਛੀਨਾ ਨੇ ਸਰਕਾਰ ਤੁਹਾਡੇ ਦੁਆਰ ਸਕੀਮ ਦੀ ਕੀਤੀ ਸ਼ਲਾਘਾ।
ਲੁਧਿਆਣਾ 11 ਦਸੰਬਰ 2023, ਵਿਧਾਨ ਸਭਾ ਹਲਕਾ ਦੱਖਣੀ ਦੀ ਆਮ ਆਦਮੀ ਪਾਰਟੀ ਦੀ ਐਮ ਐਲ ਏ ਬੀਬਾ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਅਤੇ ਪਾਰਟੀ ਦੇ ਕੌਂਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਚ ਸ਼ੁਰੂ ਕੀਤੇ ਹੈਲਪਲਾਈਨ ਨੰਬਰ 1076 ਅਤੇ ਸਰਕਾਰ ਤੁਹਾਡੇ ਦੁਆਰ ਸਕੀਮ ਦੀ ਸ਼ਲਾਘਾ ਕੀਤੀ। ਐਮ ਐਲ ਏ ਛੀਨਾ ਨੇ ਕਿਹਾ ਕਿ ਪੰਜਾਬ ਨੂੰ ਨਵੀਂਆਂ ਬੁਲੰਦੀਆਂ ਤੇ ਲਿਜਾਣ ਲਈ ਮੁੱਖ ਮੰਤਰੀ ਪੰਜਾਬ ਲਗਾਤਾਰ ਪੰਜਾਬੀਆਂ ਦੇ ਹਿੱਤ ਚ ਸਕੀਮਾਂ ਦੀ ਸ਼ੁਰੂਆਤ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਬਾਕੀਆਂ ਪਾਰਟੀਆਂ ਵਾਂਗ ਚੋਣਾਂ ਤੋਂ 1 ਸਾਲ ਪਹਿਲਾਂ ਨਹੀਂ ਸਗੋਂ ਬਿਨ੍ਹਾ ਕਿਸੇ ਸਿਆਸੀ ਲਾਹੇ ਦੇ ਸੀ ਐਮ ਪੰਜਾਬ ਲੋਕਾਂ ਨੂੰ ਸਹੁਲਤਾਂ ਦੇਣ ਲਈ ਵਚਨਬੱਧ ਹਨ। ਇਸੇ ਦੇ ਤਹਿਤ ਇੱਕ ਤੋਂ ਬਾਅਦ ਇਕ ਸਕੀਮਾਂ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਨੇ।
ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਇਸ ਵਿਸ਼ਾਲ ਰੈਲੀ ਚ 80 ਬੱਸਾਂ ਦੇ ਵੱਡੇ ਕਾਫ਼ਿਲੇ ਅਤੇ 50 ਦੇ ਕਰੀਬ ਗੱਡੀਆਂ ਨਾਲ ਸ਼ਾਮਿਲ ਹੋਏ, ਇਸ ਰੈਲੀ ਚ ਠਾਠਾਂ ਮਾਰਦਾ ਇਕੱਠ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦੇ ਪਿਆਰ ਅਤੇ ਵਫਾਦਾਰੀ ਦੀ ਗਵਾਹੀ ਭਰਦਾ ਨਜ਼ਰ ਆਇਆ। ਐਮ ਐਲ ਏ ਛੀਨਾ ਨੇ ਕਿਹਾ ਕਿ ਇਹ ਸੂਬੇ ਦੀ ਪਹਿਲੀ ਸਰਕਾਰ ਹੈ ਜਿਸ ਨੇ ਦਫ਼ਤਰੀ ਕੰਮ ਕਾਜ ਨੂੰ ਸੌਖਾ ਬਣਾਉਣ ਦੇ ਲਈ ਕਦਮ ਚੁੱਕੇ ਨੇ, ਉਨ੍ਹਾਂ ਕਿਹਾ ਕਿ ਇਨ੍ਹਾਂ 42 ਸਰਵਿਸ ਚ ਲੋਕਾਂ ਨੂੰ ਵੱਖ ਵੱਖ ਕੈਟਾਗਰੀ ਦੇ ਸਰਟੀਫਿਕੇਟ ਘਰ ਬੈਠੇ ਬਣਵਾਉਣ ਦੀ ਸੁਵਿਧਾ ਪ੍ਰਾਪਤ ਹੋਵੇਗੀ ਅਤੇ ਨਾਲ ਹੀ ਪੁਲਿਸ ਸਬੰਧੀ ਕਲੀਅਰੈਂਸ ਸਰਟੀਫਿਕੇਟ ਦੇ ਨਾਲ ਐਨਆਰਆਈਆਂ ਨੂੰ ਦਫਤਰਾਂ ਦੇ ਵਿੱਚ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ ਆਨਲਾਈਨ ਹੀ ਉਹਨਾਂ ਦੇ ਸਾਰੇ ਕੰਮ ਹੋਣਗੇ ਅਤੇ ਜੇਕਰ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਹੈਲਪਲਾਈਨ ਨੰਬਰ ਤੇ ਫੋਨ ਕਰ ਸਕਣਗੇ।
ਐਮ ਐਲ ਏ ਛੀਨਾ ਨੇ ਜਿੱਥੇ ਸੀ ਐਮ ਪੰਜਾਬ ਦਾ ਅਤੇ ਅਰਵਿੰਦ ਕੇਜਰੀਵਾਲ ਜੀ ਦਾ ਤਹਿ ਦਿਲੋ ਧੰਨਵਾਦ ਕੀਤਾ ਉਥੇ ਹੀ ਕਿਹਾ ਕਿ ਲੋਕਾਂ ਲਈ ਲੋਕਾਂ ਦੇ ਫਾਇਦੇ ਦੀਆਂ ਸਕੀਮਾਂ ਲਾਂਚ ਕਰਨ ਨਾਲ ਲੋਕਾਂ ਦੇ ਸਮੇਂ ਦੇ ਨਾਲ ਪੈਸਿਆਂ ਦੀ ਬੱਚਤ ਹੋਵੇਗੀ ਨਾਲ ਹੀ ਦਫ਼ਤਰੀ ਕੰਮ ਕਾਜ ਚ ਪਾਰਦਰਸ਼ਤਾ ਆਵੇਗੀ ਅਤੇ ਭ੍ਰਿਸ਼ਟਾਚਾਰ ਤੇ ਠੱਲ ਪਵੇਗੀ। ਏਜੰਟਾਂ ਦੀ ਮਨਮਾਨੀਆਂ ਤੋਂ ਲੋਕਾਂ ਨੂੰ ਮੁਕਤੀ ਮਿਲੇਗੀ ਅਤੇ ਅਫ਼ਸਰਾਂ ਦੀ ਜਵਾਬਦੇਹੀ ਵੀ ਤੈਅ ਹੋਵੇਗੀ।