Home Ludhiana ਆਮ ਆਦਮੀ ਪਾਰਟੀ ਦੇ 11 ਸਾਲ ਪੂਰੇ, ਵਿਧਾਇਕ ਰਜਿੰਦਰ ਪਾਲ ਕੌਰ ਛੀਨਾ...

ਆਮ ਆਦਮੀ ਪਾਰਟੀ ਦੇ 11 ਸਾਲ ਪੂਰੇ, ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਦੇਸ਼ ਵਾਸੀਆਂ ਨੂੰ ਸਥਾਪਨਾ ਦਿਵਸ ਦੀਆਂ ਮੁਬਾਰਕਾਂ !

254
0
ad here
ads
ads

ਵਾਰਡ ਨੰਬਰ 27 ਚ ਪਾਰਟੀ ਦੇ ਵਰਕਰਾਂ ਦੇ ਨਾਲ ਵਿਧਾਇਕ ਛੀਨਾ ਨੇ ਕੇਕ ਕੱਟ ਕੇ ਮਨਾਇਆ ਪਾਰਟੀ ਦਾ ਸਥਾਪਨਾ ਦਿਵਸ ,ਥੋੜ੍ਹੇ ਸਮੇਂ ਵਿੱਚ ਦੇਸ਼ ਦੀ ਕੌਮੀ ਪਾਰਟੀ ਬਣਨ ਦੇ ਨਾਲ-ਨਾਲ ਆਮ ਲੋਕਾਂ ਦੇ ਸਹਿਯੋਗ ਨਾਲ ਬਣੀ ਆਮ ਆਦਮੀ ਪਾਰਟੀ : ਵਿਧਾਇਕ ਛੀਨਾ

ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੇਹਨਤ ਨਾਲ ਲਹਿਰ ਵਿੱਚੋਂ ਉਭਰੀ ਪਾਰਟੀ ਦਾ ਭਵਿੱਖ ਸੁਨਹਿਰੀ: ਵਿਧਾਇਕ ਛੀਨਾ।

ਲੁਧਿਆਣਾ 26 ਨਵੰਬਰ (ਗੋਰਵ ਬੱਸੀ) ਲੁਧਿਆਣਾ ਵਿਧਾਨ ਸਭਾ ਹਲਕਾ ਦੱਖਣੀ, ਅੱਜ ਆਮ ਆਦਮੀ ਪਾਰਟੀ ਦੇ 11 ਸਾਲ ਪੂਰੇ ਹੋ ਗਏ ਹਨ 2012 ਵਿੱਚ ਅੰਦੋਲਨ ਤੋਂ ਇਸ ਪਾਰਟੀ ਸੀ ਸ਼ੁਰੂਆਤ ਹੋਈ ਸੀ, 12ਵੇਂ ਸਥਾਪਨਾ ਦਿਵਸ ਮੌਕੇ ਆਮ ਆਦਮੀ ਪਾਰਟੀ ਲੁਧਿਆਣਾ ਦੱਖਣੀ ਤੋਂ ਵਿਧਾਇਕ ਬੀਬਾ ਰਜਿੰਦਰਪਾਲ ਕੌਰ ਛੀਨਾ ਜੀ ਵੱਲੋਂ ਦੇਸ਼ ਵਾਸੀਆਂ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਗਈ। ਇਸ ਦੌਰਾਨ ਵਾਰਡ ਨੰਬਰ 27 ਚ ਵਰਕਰਾਂ ਦੇ ਨਾਲ ਕੇਕ ਕੱਟ ਕੇ ਵਿਧਾਇਕ ਛੀਨਾ ਵੱਲੋਂ ਸਥਾਪਨਾ ਦਿਵਸ ਮਨਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਕਿਉਂਕਿ ਪਹਿਲੀ ਵਾਰ ਅਜਿਹਾ ਹੋਇਆ ਕੇ ਆਮ ਘਰਾਂ ਦੇ ਲੋਕ, ਨੌਜਵਾਨ, ਵਿਧਾਇਕ, ਸੰਸਦ ਮੈਂਬਰ ਇਥੋਂ ਤੱਕ ਕੇ ਮੁੱਖ ਮੰਤਰੀ ਬਣ ਸਕੇ।  ਉਨ੍ਹਾਂ ਕਿਹਾ ਕਿ ਅੰਦੋਲਨ ਤੋਂ ਉਭਰਨ ਵਾਲੀ ਪਾਰਟੀ ਨੇ ਦੇਸ਼ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।ਪਹਿਲੀ ਵਾਰ ਆਮ ਲੋਕਾਂ ਨੂੰ ਅਹਿਸਾਸ ਹੋਇਆ ਹੈ ਕਿ ਉਹ ਆਸਾਨੀ ਨਾਲ ਵਿਧਾਇਕ, ਸੰਸਦ ਮੈਂਬਰ ਅਤੇ ਇੱਥੋਂ ਤੱਕ ਕਿ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਸਕਦੇ ਹਨ। ਆਮ ਆਦਮੀ ਪਾਰਟੀ ਨੇ ਪਰਿਵਾਰਵਾਦ ਦੀ ਰਾਜਨੀਤੀ ਨੂੰ ਖਤਮ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਅਤੇ ਆਮ ਲੋਕਾਂ ਨਾਲ ਜੁੜੇ ਹੋਏ ਮੁੱਦਿਆਂ ਨੂੰ ਉਠਾਇਆ, ਇਹੀ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਆਮ ਆਦਮੀ ਪਾਰਟੀ ਦਾ ਗ੍ਰਾਫ ਲਗਾਤਾਰ ਵੱਧ ਰਿਹਾ ਹੈ।
ਲੁਧਿਆਣਾ ਦੱਖਣੀ ਖੇਤਰ ਤੋਂ ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ ਨੇ ਵੀ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਹੋਂਦ ‘ਚ ਆਮ ਆਦਮੀ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਦੇ ਨਾਲ-ਨਾਲ ਵਰਕਰਾਂ ਦਾ ਵੀ ਵੱਡਾ ਸਾਥ ਹੈ, ਕਿਉਂਕਿ ਵਰਕਰਾਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਹੀ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਦਾ ਦਰਜਾ ਹਾਸਲ ਕਰ ਸਕੀ ਹੈ।  ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਵੱਡੀਆਂ ਪਾਰਟੀਆਂ ਹੁਣ ਕਿਸੇ ਹੋਰ ਤੋਂ ਨਹੀਂ ਸਗੋਂ ਆਮ ਆਦਮੀ ਪਾਰਟੀ ਤੋਂ ਡਰਦੀਆਂ ਹਨ।  ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ਦੇ ਲੋਕਾਂ ਨੂੰ ਬਦਲਾਅ ਦੀ ਰਾਜਨੀਤੀ ਦਾ ਅਹਿਸਾਸ ਹੋਇਆ। ਮੁਫਤ ਬਿਜਲੀ, ਬੁਢਾਪਾ ਪੈਨਸ਼ਨ ਵਿੱਚ ਵਾਧਾ, ਮੁਹੱਲਾ ਕਲੀਨਿਕ ਅਤੇ ਸਿੱਖਿਆ ਦਾ ਮਾਡਲ ਇਨ੍ਹਾਂ ਕੰਮਾਂ ਤੋਂ ਲੋਕਾਂ ਨੇ ਸੰਤੁਸ਼ਟੀ ਜਤਾਈ, ਪਹਿਲੀ ਵਾਰ ਹੋਇਆ ਕੇ ਸਰਾਕਰੀ ਸਕੂਲਾਂ ਨੇ ਨਿੱਜੀ ਸਕੂਲਾਂ ਨੂੰ ਮਾਤ ਦਿੱਤੀ, ਇਹੀ ਗੱਲ ਸਾਨੂੰ ਸਾਰਿਆਂ ਨੂੰ ਇੱਕ-ਦੂਜੇ ਨਾਲ ਬੰਨ੍ਹਦੀ ਹੈ ਅਤੇ ਪਾਰਟੀ ਨੂੰ ਹੋਰ ਮਜ਼ਬੂਤ ​​ਕਰਦੀ ਹੈ।
ਵਿਧਾਇਕ ਛੀਨਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਤੋੜਨ ਅਤੇ ਬਦਨਾਮ ਕਰਨ ਦੀ ਦਿਨ ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਡੇ ਸੀਨੀਅਰ ਆਗੂਆਂ ਨੂੰ ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ, ਪਰ ਇਹ ਪਾਰਟੀ ਡਰਨ ਵਾਲਿਆਂ ਵਿੱਚ ਨਹੀਂ ਹੈ, ਸਗੋਂ ਮਜ਼ਬੂਤੀ ਨਾਲ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਦੀ ਰਹੇਗੀ। ਅਜਿਹੇ ਝੂਠ ਪਾਰਟੀ ਨੂੰ ਮਜ਼ਬੂਤ ​​ਕਰਨ ਵਿੱਚ ਹੋਰ ਸਹਾਈ ਹੋਣਗੇ ਕਿਉਂਕਿ ਇਹ ਪਾਰਟੀ ਲਹਿਰ ਵਿੱਚੋਂ ਉੱਭਰੀ ਪਾਰਟੀ ਹੈ।  ਉਨ੍ਹਾਂ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਅਤੇ ਸਾਰੇ ਵਰਕਰਾਂ ਦਾ ਵਿਸ਼ੇਸ਼ ਤੌਰ ‘ਤੇ ਤਹਿ ਦਿਲੋਂ ਧੰਨਵਾਦ ਕੀਤਾ।
ad here
ads
Previous articlePunjab Police is committed to ensure safety & security in the state !
Next articleਪੰਜਾਬ ਰੈਵੀਨੀਊ ਪਟਵਾਰ ਯੂਨੀਅਨ ਦੀ ਹੜਤਾਲ ਖ਼ਤਮ !

LEAVE A REPLY

Please enter your comment!
Please enter your name here