ਉੱਜਵਲਾ ਸਕੀਮ 2 ਦੇ ਤਹਿਤ ਹਲਕੇ ਦੀਆਂ ਮਹਿਲਾਵਾਂ ਨੂੰ ਵੰਡੇ ਗਏ ਸਿਲੰਡਰ , ਪੰਜਾਬ ਅਤੇ ਕੇਂਦਰ ਦੀਆਂ ਸਕੀਮਾਂ ਆਮ ਲੋਕਾਂ ਤੱਕ ਪਹੁੰਚਾਉਣਾ ਸਾਡੀ ਡਿਊਟੀ , ਲੋੜਵੰਦਾਂ ਨੂੰ ਲੋੜ ਮੁਤਾਬਕ ਸਕੀਮਾਂ ਦਾ ਪਹੁੰਚਾਇਆ ਜਾ ਰਿਹਾ ਲਾਭ: ਐਮ ਐਲ ਏ ਛੀਨਾ !
ਲੁਧਿਆਣਾ (ਗੌਰਵ ਬੱਸੀ)ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਤੋਂ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਉੱਜਵਲਾ ਯੋਜਨਾ ਸਕੀਮ ਦੇ ਤਹਿਤ ਅੱਜ 100 ਦੇ ਕਰੀਬ ਸਿਲੰਡਰ ਲੋੜਵੰਦ ਮਹਿਲਾਵਾਂ ਨੂੰ ਤਕਸੀਮ ਕੀਤੇ ਗਏ ਤਾਂ ਜੋਕਿ ਉਹ ਇਸ ਸਕੀਮ ਦਾ ਫਾਇਦਾ ਚੁੱਕ ਸਕਣ। ਇਸ ਦੌਰਾਨ ਸਿਲੰਡਰ ਲੈਣ ਵਾਲੀਆਂ ਮਹਿਲਾਵਾਂ ਨੇ ਐਮ ਐਲ ਏ ਦੱਖਣੀ ਰਜਿੰਦਰ ਪਾਲ ਕੌਰ ਛੀਨਾ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਦੌਰਾਨ ਲੋੜਵੰਦ ਅਕਸਰ ਹੀ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਰਹਿ ਜਾਂਦੀਆਂ ਸਨ, ਹਲਕਾ ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਜੀ ਦੇ ਮੁੱਖ ਦਫਤਰ ਚ ਨਾ ਸਿਰਫ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਸਗੋਂ ਲੋੜੀਂਦੀਆਂ ਦਸਤਾਵੇਜ਼ੀ ਕਰਵਾਈਆਂ ਵੀ ਪੂਰੀਆਂ ਕੀਤੀਆਂ।
ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਨੇ ਕਿਹਾ ਕਿ ਦਫਤਰ ਚ ਵਿਸ਼ੇਸ਼ ਡੈਸਕ ਲੋਕਾਂ ਦੀ ਮਦਦ ਅਤੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਬਾਰੇ ਨਾ ਸਿਰਫ ਜਾਣਕਾਰੀ ਦਿੰਦਾ ਹੈ ਸਗੋਂ ਲੋੜਵੰਦਾਂ ਨੂੰ ਸਕੀਮਾਂ ਦਾ ਫਾਇਦਾ ਦੇਣ ਲਈ ਉਨ੍ਹਾ ਦੀ ਦਸਤਾਵੇਜ਼ੀ ਮਦਦ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਹਲਕੇ ਦੇ ਵਿਕਾਸ ਕਾਰਜ ਲਗਾਤਾਰ ਚੱਲ ਰਹੇ ਨੇ ਉਥੇ ਹੀ ਲੋਕਾਂ ਦੀ ਸੁਵਿਧਾ ਲਈ ਦਫਤਰ ਚ ਵਿਸ਼ੇਸ਼ ਡੈਸਕ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਦੌਰਾਨ ਲੋੜਵੰਦਾਂ ਦੀ ਥਾਂ ਤੇ ਆਪਣੇ ਚਹੇਤਿਆਂ ਨੂੰ ਸਕੀਮਾਂ ਦਾ ਲਾਭ ਪਹੁੰਚਾਇਆ ਜਾਂਦਾ ਸੀ ਜਦੋਂ ਕੇ ਪੰਜਾਬ ਚ ਆਮ ਲੋਕਾਂ ਦੀ ਸਰਕਾਰ ਬਣਨ ਤੋਂ ਬਾਅਦ ਅਸਲ ਲੋੜਵੰਦਾਂ ਨੂੰ ਸਰਕਾਰੀ ਸਕੀਮਾਂ ਦਾ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਦਫਤਰ ਆ ਕੇ ਇਨ੍ਹਾਂ ਸਕੀਮਾਂ ਦਾ ਫ਼ਾਇਦਾ ਚੁੱਕ ਸਕਦੇ ਨੇ। ਦੇਸ਼ ਭਰ ਚ ਪ੍ਰਦੂਸ਼ਣ ਨੂੰ ਘਟਾਉਣ ਅਤੇ ਮਹਿਲਾਵਾਂ ਨੂੰ ਚੁੱਲ੍ਹੇ ਤੋਂ ਨਿਜਾਤ ਦਵਾਉਣ ਲਈ ਉੱਜਵਲਾ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦਾ ਫਾਇਦਾ ਮਹਿਲਾਵਾਂ ਨੂੰ ਪਹੁੰਚਾਇਆ ਜਾ ਰਿਹਾ ਹੈ।