ਗਰਭਵਤੀ ਮਾਵਾਂ ਅਤੇ ਨਵਜਨਮੇ ਬੱਚਿਆਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸੂਬੇ ਵਿੱਚ ਫਰੀਦਕੋਟ ਸਿਹਤ ਵਿਭਾਗ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਅੱਜ ਸੁਜਾਤਾ ਐਪ ਦੀ ਸ਼ੁਰੂਆਤ ਕੀਤੀ। ਜਿਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਫਰੀਦਕੋਟ ਐਮ ਐਲ ਏ ਸ. ਗੁਰਦਿੱਤ ਸੇਖੋਂ ਅਤੇ ਜੈਤੋ ਐਮ ਐਲ ਏ ਸ. ਅਮੋਲਕ ਸਿੰਘ ਅਤੇ ਡੀ.ਸੀ ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਕੀਤੀ । ਇਸ ਐਪ ਰਾਹੀ ਜਿੱਥੇ ਗਰਭਵਤੀ ਮਾਂਵਾਂ ਦੀ ਨਾਮਜ਼ਦਗੀ ਵਿੱਚ ਇਜਾਫਾ ਹੋਵੇਗਾ, ਉੱਥੇ ਨਾਲ ਹੀ ਜਨਮ ਦੌਰਾਨ ਜੱਚਾ-ਬੱਚਾ ਦੀ ਮੌਤ ਦਰ ਵਿੱਚ ਵੀ ਗਿਰਾਵਟ ਆਵੇਗੀ ।
#GovtOfPunjab
#PunjabHealthMinister
#AyushmaanBharat