Home Ludhiana ਲੁਧਿਆਣਾ ਦੱਖਣੀ ‘ਚ ਵਿਕਾਸ ਕਾਰਜਾਂ ਦੀ ਚੱਲੀ ਹਨੇਰੀ !

ਲੁਧਿਆਣਾ ਦੱਖਣੀ ‘ਚ ਵਿਕਾਸ ਕਾਰਜਾਂ ਦੀ ਚੱਲੀ ਹਨੇਰੀ !

188
0
ad here
ads
ads

ਲੁਧਿਆਣਾ ਦੱਖਣੀ ‘ਚ ਵਿਕਾਸ ਕਾਰਜਾਂ ਦੀ ਚੱਲੀ ਹਨੇਰੀ ,ਵਿਧਾਇਕ ਛੀਨਾ ਵਲੋਂ 18 ਲੱਖ ਦੀ ਲਾਗਤ ਨਾਲ ਈਸ਼ਰ ਨਗਰ ‘ਚ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਲੁਧਿਆਣਾ, 24 ਸਤੰਬਰ (ਗੌਰਵ ਬੱਸੀ) ਵਿਧਾਨ ਸਭਾ ਹਲਕਾ ਦੱਖਣੀ ਅਧੀਨ ਈਸ਼ਰ ਨਗਰ, ਬਲਾਕ ਸੀ, ਵਾਰਡ ਨੰਬਰ 38 ਵਿੱਚ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਹਲਕਾ ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਵਲੋਂ ਅੱਜ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਪਾਰਕ ‘ਤੇ ਕਰੀਬ 18 ਲੱਖ ਰੁਪਏ ਦੀ ਲਾਗਤ ਆਵੇਗੀ, ਜਿਸ ਨਾਲ ਪਾਰਕ ਦੀਆਂ ਕਨੋਪੀਆਂ, ਟਾਇਲਾਂ, ਫੁੱਟਪਾਥ ਅਤੇ ਘਾਹ ਦੇ ਨਾਲ ਗ੍ਰੀਨਰੀ ਅਤੇ ਹੋਰ ਕੰਮ ਕਰਵਾਇਆ ਜਾਵੇਗਾ। ਇਸ ਪਾਰਕ ਦੀ ਇਲਾਕੇ ਦੇ ਲੋਕ ਕਾਫੀ ਲੰਮੇਂ ਸਮੇਂ ਤੋਂ ਮੰਗ ਕਰ ਰਹੇ ਸਨ, ਇਲਾਕਾ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਹਲਕਾ ਦੱਖਣੀ ਤੋਂ ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਪਹਿਲ ਦੇ ਅਧਾਰ ਤੇ ਇਸ ਕੰਮ ਦੀ ਸ਼ੁਰੂਆਤ ਕਰਵਾਈ, ਉਨ੍ਹਾਂ ਦੀ ਅਗੁਵਾਈ ਚ ਅੱਜ ਇਸ ਕੰਮ ਦੀ ਸ਼ੁਰੂਆਤ ਹੋਣ ਤੇ ਖੁਦ ਇਲਾਕਾ ਵਾਸੀ ਗਵਾਹ ਬਣੇ। ਹਲਕੇ ਦੀ ਨੁਹਾਰ ਬਦਲਣ ਲਈ ਪਹਿਲਾਂ ਹੀ ਪ੍ਰਣ ਲੈ ਚੁੱਕੇ ਐਮਐਲਏ ਛੀਨਾ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਦੇ ਨੂੰ ਧਿਆਨ ਵਿੱਚ ਰੱਖਦਿਆਂ ਹਲਕੇ ਦੇ ਵਿੱਚ ਕੰਮ ਕਰਵਾਏ ਜਾ ਰਹੇ ਨੇ।

ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਵੇਲੇ ਲੁਧਿਆਣਾ, ਵਿਧਾਨ ਸਭਾ ਹਲਕਾ ਦੱਖਣੀ ਤੋਂ ਐਮਐਲਏ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਪਾਰਕ ਦੇ ਤਿਆਰ ਹੋਣ ਨਾਲ ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਦੇ ਨਾਲ ਮਹਿਲਾਵਾਂ ਨੂੰ ਕਾਫੀ ਫਾਇਦਾ ਹੋਵੇਗਾ। ਪਾਰਕ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ, ਜਿਸ ਨਾਲ ਨੇੜੇ ਤੇੜੇ ਦੇ ਰਹਿਣ ਵਾਲੇ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਨ ਮੁਹੱਈਆ ਹੋਵੇਗਾ, ਖਾਸ ਕਰਕੇ ਜਿਹੜੇ ਬੱਚੇ, ਬਜ਼ੁਰਗ, ਨੌਜਵਾਨ ਅਤੇ ਮਹਿਲਾਵਾਂ ਸਵੇਰੇ ਸ਼ਾਮ ਸੈਰ ਕਰਦੇ ਨੇ ਉਨ੍ਹਾਂ ਨੂੰ ਇਸ ਪਾਰਕ ਦਾ ਕਾਫੀ ਲਾਭ ਹੋਵੇਗਾ, ਜਿਸ ਨਾਲ ਉਨ੍ਹਾਂ ਦੀ ਸਿਹਤ ਵੀ ਤੰਦਰੁਸਤ ਰਹੇਗੀ। ਐਮ ਐਲ ਏ ਛੀਨਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾ ਕਿ ਇਲਾਕੇ ਦੇ ਲੋਕਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਐਮ ਐਲ ਏ ਨੇ ਕਿਹਾ ਕਿ ਉਹ ਆਪਣੇ ਹਲਕੇ ਨੂੰ ਪੰਜਾਬ ਦਾ ਸਭ ਤੋਂ ਵੱਧ ਹਰਿਆ ਭਰਿਆ ਹਲਕਾ ਬਣਾਉਣ ਲਈ ਪਹਿਲਾਂ ਹੀ ਪ੍ਰਣ ਕੀਤਾ ਹੈ ਜਿਸਦੇ ਤਹਿਤ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਬੂਟੇ ਅਤੇ ਦਰਖ਼ਤ ਲਗਾਏ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਇਸ ਪਾਰਕ ਤੇ ਕੁੱਲ 18 ਲੱਖ ਰੁਪਏ ਦੀ ਲਾਗਤ ਆਵੇਗੀ। ਇਲਾਕੇ ਦੇ ਲੋਕਾਂ ਦੀ ਕਾਫੀ ਲੰਮੇ ਸਮੇਂ ਤੋਂ ਇਹ ਮੰਗ ਚਲਦੀ ਆ ਰਹੀ ਸੀ। ਪਿਛਲੀਆਂ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਪਰ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਹੈ ਅਤੇ ਇਹ ਲੋਕਾਂ ਲਈ ਹੀ ਕੰਮ ਕਰ ਰਹੀ ਹੈ।

ad here
ads
ad here
ads
Previous articleA Quadcopter drone was detected infiltrating #Indian territory. Collaborative efforts of #BSF & #PunjabPolice led to the recovery of drone along with 500 grams of heroin on the outskirts of Mahawa !
Next articleਲੁਧਿਆਣਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਅੱਜ 01 ਦੋਸ਼ੀ ਨੂੰ ਗਿਰਫ਼ਤਾਰ ਕੀਤਾ ਗਿਆ ਜਿਸ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ !

LEAVE A REPLY

Please enter your comment!
Please enter your name here