Home Ludhiana ਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 19 ਤੋਂ ਸਫਾਈ ਮੁਹਿੰਮ ਦੀ ਸ਼ੁਰੂਆਤ...

ਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 19 ਤੋਂ ਸਫਾਈ ਮੁਹਿੰਮ ਦੀ ਸ਼ੁਰੂਆਤ !

410
0
ad here
ads
ads

ਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 19 ਤੋਂ ਸਫਾਈ ਮੁਹਿੰਮ ਦੀ ਸ਼ੁਰੂਆਤ , ਸਫਾਈ ਮੁਹਿੰਮ ਦੀ ਕਾਮਯਾਬੀ ਲਈ ਇਲਾਕਾ ਨਿਵਾਸੀਆਂ ਦਾ ਸਹਿਯੋਗ ਜ਼ਰੂਰੀ -ਵਿਧਾਇਕ ਦਲਜੀਤ ਸਿੰਘ ਗਰੇਵਾਲ

ਮੁਹਿੰਮ ਦੇ ਆਗਾਜ਼ ਮੌਕੇ ਗਲਾਡਾ ਦੇ ਸੀਨੀਅਰ ਅਧਿਕਾਰੀ ਵੀ ਰਹੇ ਮੌਜੂਦ

ਲੁਧਿਆਣਾ, 19 ਸਤੰਬਰ (ਮਨਪ੍ਰੀਤ ਸਿੰਘ ਅਰੋੜਾ) ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਅਧੀਨ ਵਾਰਡ ਨੰਬਰ 19 ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਾਰਡ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੂਬੇ ਭਰ ਵਿੱਚ ਹੋ ਰਹੀ ਬਰਸਾਤ ਕਾਰਨ ਕਈ ਇਲਾਕਿਆਂ ਦੇ ਖਾਲੀ ਪਲਾਟਾਂ ਵਿੱਚ ਕੂੜੇ ਕਰਕਟ ਦੇ ਢੇਰ ਲੱਗ ਗਏ ਜਿਸ ਨਾਲ ਆਸ – ਪਾਸ ਦੇ ਰਹਿਣ ਵਾਲੇ ਲੋਂਕਾ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਇਲਾਕਾ ਨਿਵਾਸੀਆਂ ਦੀਆਂ ਇਨ੍ਹਾਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਅੱਜ 32 ਸੈਕਟਰ ਤੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਪੂਰੇ ਹਲਕਾ ਪੂਰਬੀ ਵਿਚ ਇਹ ਮੁਹਿੰਮ ਦੇਖਣ ਨੂੰ ਮਿਲੇਗੀ।

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਫਾਈ ਅਭਿਆਨ ਨੁੰ ਕਾਮਯਾਬੀ ਤੱਕ ਲੈ ਕੇ ਜਾਣਾ ਹੈ ਤਾਂ ਇਸ ਵਿੱਚ ਇਲਾਕਾ ਵਾਸੀਆਂ ਦਾ ਪੂਰਨ ਤੌਰ ‘ਤੇ ਸਹਿਯੋਗ ਮਿਲਣਾ ਬਹੁਤ ਜ਼ਰੂਰੀ ਹੈ । ਵਿਧਾਇਕ ਗਰੇਵਾਲ ਨੇ ਲੋਕਾਂ ਵੱਲੋਂ ਖਾਲੀ ਪਲਾਟਾਂ ਵਿੱਚ ਕੂੜਾ ਕਰਕਟ ਸੁੱਟਣ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਜਿੰਮੇਵਾਰੀ ਸਮਝਣੀ ਪਵੇਗੀ, ਜੇ ਅਸੀਂ ਆਪਣੇ ਇਲਾਕੇ ਨੂੰ ਸਾਫ ਸੁਥਰਾ ਰੱਖਣਾ ਹੈ ਤਾਂ ਸਾਨੂੰ ਇਸ ਤਰ੍ਹਾਂ ਦੀਆਂ ਆਦਤਾਂ ਤੋਂ ਗੁਰੇਜ਼ ਕਰਨਾ ਪਵੇਗਾ ਅਤੇ ਸਾਡਾ ਇਲਾਕਾ ਆਪਣੇ ਆਪ ਹੀ ਸਾਫ਼ ਸੁਥਰਾ ਹੋ ਜਾਵੇਗਾ।
ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਵਿਧਾਇਕ ਗਰੇਵਾਲ ਨਾਲ ਇਲਾਕੇ ਦੀਆਂ ਕੁੱਝ ਦਿੱਕਤਾਂ ਸਬੰਧੀ ਗੱਲਬਾਤ ਕੀਤੀ। ਵਿਧਾਇਕ ਭੋਲਾ ਵਲੋਂ ਮੁਸ਼ਕਿਲਾਂ ਦੇ ਜਲਦ ਨਿਪਟਾਰੇ ਦਾ ਭਰੋਸਾ ਵੀ ਦਿੱਤਾ ਗਿਆ।

ad here
ads

ਇਸ ਮੌਕੇ ਤੇ ਗਲਾਡਾ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਵਾਰਡ ਪ੍ਰਧਾਨ ਲਖਵਿੰਦਰ ਲੱਖਾ, ਆਪ ਆਗੂ ਕਰਮਜੀਤ ਸਿੰਘ ਭੋਲਾ, ਮਹਾਵੀਰ ਕੁਮਾਰ, ਪੱਪੀ ਕੰਬੋਜ, ਦੀਦਾਰ ਸਿੰਘ, ਵਿਧਾਇਕ ਪੀ.ਏ. ਗੁਸ਼ਰਨਦੀਪ ਸਿੰਘ, ਦਫ਼ਤਰ ਇੰਚਾਰਜ ਅਸ਼ਵਨੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ ।

ad here
ads
Previous articleਕੈਬਿਨਟ ਮੰਤਰੀ ਹਰਭਜਨ ਸਿੰਘ ਨੇ ਪਿੰਡ ਮੁੱਛਲ ਵਿਖੇ ਮੀਂਹ ਤੋ ਪ੍ਰਭਾਵਤ ਪੀੜ੍ਹਤਾਂ ਨੂੰ ਮੁਆਵਜਾਂ ਰਾਸ਼ੀ ਦੇ ਵੰਡੇ ਚੈਕ 124 ਪਰਿਵਾਰਾਂ ਨੂੰ ਕਰੀਬ 12.50 ਲੱਖ ਰੁਪਏ ਰਾਸ਼ੀ ਦੇ ਦਿੱਤੇ ਚੈਕ!
Next articleਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਭਿੰਡਰ ਵਲੋਂ ਸੜਕ ਦੇ ਨਿਰਮਾਣ ਕਾਰਜ਼ਾਂ ਦਾ ਨੀਰੀਖਣ

LEAVE A REPLY

Please enter your comment!
Please enter your name here