ਸੋਨਾ ਸਮੱਗਲਿੰਗ ਕਰਨ ਵਾਲੇ 02 ਦੋਸ਼ੀ ਨਜਾਇਜ ਅਸਲਾ ਸਮੇਤ ਗ੍ਰਿਫਤਾਰ, 01 ਕਿਲੋ 230 ਗ੍ਰਾਮ ਸੋਨਾ ਪੇਸਟ ਬ੍ਰਾਮਦ !
ਸ੍ਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਐਕਸ਼ਨ ਲੈਂਦੇ ਹੋਏ ਸ੍ਰ: ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. ਡੀ.ਸੀ.ਪੀ ਇੰਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਮਿਸ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ, ਏ.ਡੀ.ਸੀ.ਪੀ. ਇੰਨਵੈਸਟੀਗੇਸ਼ਨ ਅਤੇ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਏ.ਸੀ.ਪੀ ਡਿਟੈਕਟਿਵ-2, ਲੁਧਿਆਣਾ ਦੀ ਅਗਵਾਈ ਹੇਠ INSP ਬੇਅੰਤ ਜੁਨੇਜਾ, ਇੰਚਾਰਜ ਕਰਾਇਮ ਬ੍ਰਾਂਚ-2 ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਚੈਕਿੰਗ ਦੋਰਾਨ ਇਤਲਾਹ ਮਿਲੀ ਕਿ ਆਜਾਦ ਸਿੰਘ, ਆਸ਼ੂ ਕੁਮਾਰ ਉਰਫ ਆਸ਼ੂ ਪੁਨੀਤ ਸਿੰਘ ਉਰਫ ਗੁਰੂ ਉਰਫ ਪੰਕਜ ਜੋ ਅਜਾਦ ਕੁਮਾਰ ਦਾ ਜੀਜਾ ਹੈ ਅਤੇ ਪਰਵਿੰਦਰ ਸਿੰਘ ਜੋ ਪੁਨੀਤ ਸਿੰਘ ਉਰਫ ਗੁਰੂ ਉਰਫ ਪੰਕਜ ਦਾ ਜਾਣਕਾਰ ਹੈ ਨਾਲ ਮਿਲਕੇ ਨਜਾਇਜ ਤੌਰ ਤੇ ਸੋਨੇ ਦੀ ਸਮੱਗਲਿੰਗ ਕਰਨ ਦਾ ਧੰਦਾ ਕਰਦੇ ਹਨ।ਆਜਾਦ ਸਿੰਘ ਅਤੇ ਆਸ਼ੂ ਕੁਮਾਰ ਉਰਫ ਆਸ਼ੂ ਅੱਜ ਵੀ ਦੋਨੇ ਜਾਣੇ ਪੁਨੀਤ ਸਿੰਘ ਉਰਫ ਗੁਰੂ ਉਰਫ ਪੰਕਜ ਅਤੇ ਪਰਵਿੰਦਰ ਸਿੰਘ ਵੱਲੋਂ ਭੇਜੀ ਸੋਨੇ ਦੀ ਖੇਪ ਅੰਮ੍ਰਿਤਸਰ ਤੋਂ ਲੈ ਕੇ ਆਏ ਹਨ ਅਤੇ ਗਰੀਨ ਲੈਂਡ ਸਕੂਲ ਜਲੰਧਰ ਬਾਈਪਾਸ ਲੁਧਿਆਣਾ ਨੇੜੇ ਪੈਂਦੇ ਪੈਟਰੋਲ ਪੰਪ ਦੇ ਸਾਹਮਣੇ ਜੀ.ਟੀ.ਰੋਡ ਪਰ ਖੜੇ ਕਿਸੇ ਦੀ ਉਡੀਕ ਕਰ ਰਹੇ ਹਨ।ਜਿਨਾ ਪਾਸ ਨਜਾਇਜ਼ ਅਸਲਾ ਵੀ ਹੈ।ਜਿਸ ਤੇ ਮੁਕੱਦਮਾ ਨੰਬਰ 163 ਮਿਤੀ 09.09.2023 ਅ/ਧ 25/54/59 ਆਰਮਜ ਐਕਟ ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ।
ਜਿਸ ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਆਜਾਦ ਸਿੰਘ ਅਤੇ ਆਸ਼ੂ ਕੁਮਾਰ ਉਰਫ ਆਸ਼ੂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 01 ਕਿਲੋ ਗ੍ਰਾਮ ਸੋਨਾ ਪੋਸਟ ਅਤੇ 01 ਪਿਸਟਲ, 32 ਬੋਰ ਦੇਸੀ ਅਤੇ 05 ਰੌਂਦ 32 ਬੋਰ ਜਿੰਦਾ ਬ੍ਰਾਮਦ ਕੀਤਾ ਹੈ।ਦੋਸ਼ੀ ਆਸ਼ੂ ਕੁਮਾਰ ਦੀ ਨਿਸ਼ਾਨਦੇਹੀ ਤੇ ਉਸ ਦੇ ਕਿਰਾਏ ਵਾਲੇ ਕਮਰੇ ਅੰਮ੍ਰਿਤਸਰ ਵਿੱਚੋਂ 230 ਗ੍ਰਾਮ ਸੋਨਾ ਪੋਸਟ ਬ੍ਰਾਮਦ ਕਰਵਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ।ਜਿਸ ਸਬੰਧੀ ਕਸਟਮ ਵਿਭਾਗ ਨੂੰ ਵੀ ਜਾਣੂ ਕਰਾਇਆ ਗਿਆ ਹੈ।
ਤਰੀਕਾ ਵਾਰਦਾਤ:-
ਦੋਸ਼ੀਆ ਦੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੁਨੀਤ ਸਿੰਘ ਉਰਫ ਗੁਰ, ਆਜਾਦ ਸਿੰਘ ਨੂੰ ਦੁਬਈ ਤੋਂ ਆਉਣ ਵਾਲੇ ਯਾਤਰੀ ਦੀ ਫੋਟੋ ਵੱਟਸਐਪ ਕਰਦਾ ਹੈ।ਆਜਾਦ ਸਿੰਘ ਅਤੇ ਆਸ਼ੂ ਏਅਰ ਪੋਰਟ ਤੇ ਪਹੁੰਚ ਕੇ ਉਸ ਵਿਅਕਤੀ ਨੂੰ ਪਹਿਚਾਣ ਕੇ ਉਸ ਪਾਸੋਂ ਸੋਨੇ ਦੀ ਖੇਪ ਹਾਸਲ ਕਰ ਲੈਂਦੇ ਹਨ ਅਤੇ ਉਸ ਨੂੰ ਪੁੱਛਦੇ ਹਨ ਕਿ ਰਸਤੇ ਵਿੱਚ ਤੈਨੂੰ ਕੋਈ ਪ੍ਰੇਸ਼ਾਨੀ ਤਾਂ ਨਹੀ ਆਈ ਅਤੇ ਉਸ ਨੂੰ ਸੋਨਾ ਲਿਆਣ ਬਦਲੇ 20,000 ਰੁਪਏ ਨਗਦ ਦੇ ਦਿੰਦੇ ਹਨ।ਇਹ ਦੋਸ਼ੀ ਅਜਾਦ ਸਿੰਘ ਆਪਣੇ ਸਾਥੀ ਆਸ਼ੂ ਕੁਮਾਰ ਉਰਫ ਆਸ਼ੂ ਨਾਲ ਮਿਲ ਕੇ ਪਿਛਲੇ 2 ਮਹੀਨਿਆ ਤੋਂ ਅੰਮ੍ਰਿਤਸਰ ਦੇ ਵੱਖ ਵੱਖ ਹੋਟਲਾ ਵਿੱਚ ਠਹਿਰ ਕੇ ਆਪਣੇ ਜੀਜੇ ਪੁਨੀਤ ਸਿੰਘ ਉਰਫ ਗੁਰੂ ਵੱਲੋਂ ਕਰੀਬ 50 ਵਾਰ ਭੇਜੀ ਸੋਨੇ ਦੀ ਖੇਪ ਵੱਖ-ਵੱਖ ਟਿਕਾਣਿਆ ਤੇ ਦਿੱਲੀ ਦੇ ਰਹਿਣ ਵਾਲੇ ਵਿਅਕਤੀਆ ਨੂੰ ਪਹੁੰਚਾ ਚੁਕੇ ਹਨ।
ਕੁੱਲ ਬ੍ਰਾਮਦਗੀ ਦਾ ਵੇਰਵਾ:- 01 ਕਿਲੋ 230 ਗ੍ਰਾਮ ਸੋਨਾ ਪੋਸਟ | ਪਿਸਟਲ
| ਸੋਨਾ ਪੋਸਟ
01 ਪਿਸਟਲ 32 ਬੋਰ ਦੇਸੀ ਸਮੇਤ ਮੈਗਜ਼ੀਨ
| ਲੜੀ ਨੰਬਰ | ਦੋਸ਼ੀ ਦਾ ਵੇਰਵਾ
05 ਰੌਂਦ ਜਿੰਦਾ 32 ਬੋਰ
ਗ੍ਰਿਫਤਾਰ ਕੀਤੇ ਦੋਸ਼ੀਆ ਦਾ ਵੇਰਵਾ = 02
| ਬ੍ਰਾਮਦਗੀ 01 ਕਿਲੇ ਗ੍ਰਾਮ ਸੋਨਾ
01
ਆਜਾਦ ਸਿੰਘ ਪੁੱਤਰ ਤੇਲੂ ਰਾਮ ਵਾਸੀ ਪਿੰਡ ਗੜੋਲਾ ਥਾਣਾ ਗਾਗਾੜੇੜੀ ਜਿਲਾ | ਪੇਸਟ ਸਹਾਰਨਪੁਰ ਯੂ.ਪੀ ਹਾਲ ਵਾਸੀ ਕਿਰਾਏਦਾਰ ਗਲੀ ਨੰਬਰ 03 ਮੁਹੱਲਾ ਸੁਦਰਸ਼ਨ ਨਗਰ 100 ਛੁੱਟੀ ਸੜਕ ਨੇੜੇ ਹਨੂੰਮਾਨ ਮੰਦਿਰ ਸੁਲਤਾਨਵਿੰਡ ਰੋਡ ਥਾਣਾ ਬੀ ਡਵੀਜਨ ਅੰਮ੍ਰਿਤਸਰ।
| 02 ਰੌਦ 32 ਬੋਰ ਜਿੰਦਾ
ਕੋਈ ਨਹੀਂ
ਅਪਰਾਧਿਕ ਪਿਛੋਕੜ
ਉਮਰ :-30 ਸਾਲ ਪੜਾਈ-ਬਾਰਵੀ ਪਾਸ
ਕੰਮਕਾਰ-ਪਿੰਡ ਤੇਜ ਪੁਰ ਜਿਲਾ ਹਰਿਦੁਆਰ ਉਤਰਾਖੰਡ ਵਿਖੇ ਮੋਬਾਇਲ ਰਿਪੇਅਰ ਦੀ ਦੁਕਾਨ ਕਰਦਾ ਹੈ ।
02
ਦੋਸ਼ੀ ਗ੍ਰਿਫਤਾਰ (09.09.2023) ਆਸ਼ ਕੁਮਾਰ ਉਰਫ ਆਸ਼ੂ ਪੁੱਤਰ ਬਹਿਲ ਸਿੰਘ ਵਾਸੀ ਪਿੰਡ ਸਰਬਲ ਥਾਣਾ ਸਰਸਾਵਣ ਜਿਲਾ ਸਹਾਰਨਪੁਰ ਯੂ.ਪੀ ਹਾਲ ਵਾਸੀ ਕਿਰਾਏਦਾਰ ਗਲੀ ਨੰਬਰ ਤੇ ਮੁਹੱਲਾ ਸੁਦਰਸ਼ਨ ਨਗਰ 100 ਫੁੱਟੀ ਸੜਕ ਨੇੜੇ ਹਨੂੰਮਾਨ ਮੰਦਿਰ ਸੁਲਤਾਨਵਿੰਡ ਰੋਡ ਥਾਣਾ ਬੀ ਡਵੀਜਨ ਅੰਮ੍ਰਿਤਸਰ।
ਉਮਰ :-22 ਸਾਲ ਪੜਾਈ-ਬਾਰਵੀ ਪਾਸ
ਕੰਮਕਾਰ-ਪਹਿਲਾ ਆਟੋ ਰਿਕਸ਼ਾ ਚਲਾਉਂਦਾ ਸੀ ਤੇ ਹੁਣ ਅਜਾਦ ਸਿੰਘ ਨਾਲ 20 ਹਜਾਰ ਰੁਪਏ ਮਹੀਨੇ ਤੋਂ ਕੰਮ ਕਰਦਾ ਹੈ
ਦੋਸ਼ੀ ਗ੍ਰਿਫਤਾਰ (09.09.2023)
01
ਦੋਸ਼ੀ ਗ੍ਰਿਫਤਾਰ ਕਰਨੇ ਬਾਕੀ = 02 ਪੁਨੀਤ ਸਿੰਘ ਉਰਫ ਗੁਰੂ ਉਰਫ ਪੰਕਜ ਪੁੱਤਰ : ਪਹਿਲ ਸਿੰਘ ਵਾਸੀ ਪਿੰਡ
ਚੂੜੀਆਲਾ ਜਿਲਾ ਉਤਰਾਖੰਡ ਹਾਲ ਵਾਸੀ ਦੁਬਈ ਹਰਿਦੁਆਰ (ਦੋਸ਼ੀ ਅਜਾਦ ਕੁਮਾਰ ਦਾ ਜੀਜਾ (ਗ੍ਰਿਫਤਾਰੀ ਬਾਕੀ ਹੈ ) ਪਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮੀਓਵਾਲ ਥਾਣਾ ਮੇਹਰਬਾਨ
02
ਲੁਧਿਆਣਾ ਹਾਲ ਦੁਬਈ( ਗ੍ਰਿਫਤਾਰੀ ਬਾਕੀ ਹੈ । ਵਾਸੀ
ਨੋਟ :- ਉਪਰੋਕਤ ਦੋਸ਼ੀਆਂ ਵੱਲੋਂ ਮਿਤੀ 15-07-2023 ਤੋਂ ਲੈ ਕੇ ਅੱਜ ਤੱਕ ਦੁਬਈ ਤੋਂ ਆਏ 50 ਯਾਤਰੀਆਂ ਰਾਂਹੀ ਲਗਭਗ 50 ਕਿਲੋ ਸੋਨੇ ਦੀ ਸਮਗਲਿੰਗ ਕੀਤੀ ਹੈ। ਜਿਸਦੀ ਬਾਜਾਰ ਵਿੱਚ ਕੀਮਤ 30 ਕਰੋੜ ਰੁਪਏ ਬਣਦੀ ਹੈ।
Powered by WPS Office
India’s Favourite Online for Games Instant Cl
230 ਗ੍ਰਾਮ ਸੋਨਾ ਪੋਸਟ
ਲੜਾਈ ਝਗੜੇ ਦਾ ਇੱਕ ਮੁਕੱਦਮਾ ਥਾਣਾ ਸਰਸਾਵਣ ਜਿਲਾ ਸਹਾਰਨਪੁਰ ਯੂ.ਪੀ ਵਿਖੇ ਦਰਜ ਹੈ
01 ਪਿਸਟਲ 32 ਬੋਰ ਦੇਸੀ ਸਮੇਤ ਮੈਗਜ਼ੀਨ ਅਤੇ 03 ਰੌਦ ਜਿੰਦਾ 32 ਬੋਰ