ਇਕਬਾਲ ਸਿੰਘ ਲਾਲਪੁਰਾ ਵਲੋ ਲੁਧਿਆਣਾ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ ,ਲਾਲਪੁਰਾ ਨੇ ਹਮੇਸ਼ਾ ਸਿੱਖਾਂ ਅਤੇ ਦੇਸ਼ ਦੀ ਚੜਦੀਕਲਾ ਲਈ ਕੰਮ ਕੀਤਾ – ਗੋਸ਼ਾ
ਲੁਧਿਆਣਾ (ਮਨਪ੍ਰੀਤ ਸਿੰਘ ਅਰੋੜਾ) ਲੁਧਿਆਣਾ ਰੇਲਵੇ ਸਟੇਸ਼ਨ ਤੇ ਪੁੱਜਣ ਤੇ ਜਿੱਥੇ ਲੁਧਿਆਣਾ ਭਾਜਪਾ ਦੀ ਸਮੁੱਚੀ ਟੀਮ ਵਲੋ ਘੱਟ ਗਿਣਤੀਆਂ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਦਾ ਨਿੱਘਾ ਸੁਆਗਤ ਕੀਤਾ ਉਥੇ ਉਚੇਚੇ ਤੌਰ ਤੇ ਪੰਜਾਬ ਭਾਜਪਾ ਦੇ ਪ੍ਰਵਕਤਾ ਸਰਦਾਰ ਗੁਰਦੀਪ ਸਿੰਘ ਗੋਸ਼ਾ ਨੇ ਵੀ ਜੈਕਾਰਿਆ ਦੀ ਗੂੰਜ ਨਾਲ ਸਵਾਗਤ ਕੀਤਾ ਗਿਆ ਇਸ ਵਕ਼ਤ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਹਮੇਸ਼ਾ ਤੋ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਲਈ ਕੰਮ ਕਰਦੇ ਹਨ ਓਥੇ ਪੰਜਾਬ ਨਾਲ ਓਹਨਾ ਦਾ ਗਹਿਰਾ ਰਿਸ਼ਤਾ ਹੈ ਓਸੇ ਕਰਕੇ ਬਹੁਤ ਹੀ ਸੂਜਵਾਨ ਅਤੇ ਉੱਚੀ ਸੋਚ ਵਾਲੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੂੰ ਘੱਟ ਗਿਣਤੀਆਂ ਦੀ ਜਿੰਮੇਵਾਰੀ ਦਿੱਤੀ ਹੈ ਲਾਲਪੁਰਾ ਹਮੇਸ਼ਾ ਤੋਂ ਗੁਰਬਾਣੀ ਦੇ ਆਸਰੇ ਨਾਲ ਚਲਦੇ ਹਨ ਅਤੇ ਹਮੇਸ਼ਾ ਜਿੱਥੇ ਘੱਟ ਗਿਣਤੀਆਂ ਦੀ ਅਵਾਜ ਬੁਲੰਦ ਕਰਦੇ ਹਨ ਓਥੇ ਦੇਸ਼ ਭਗਤ ਵੀ ਹਨ ਹਮੇਸ਼ਾ ਨਰੇਂਦਰ ਮੋਦੀ ਦੇ ਦੇਸ਼ ਭਗਤੀ ਦੇ ਰਾਹ ਤੇ ਚਲਦੇ ਹਨ,ਸਿੱਖਾਂ ਦੇ ਬਹੁਤ ਮਸਲੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋ ਹੱਲ ਕਰਵਾ ਲਏ ਹਨ ਉਮੀਦ ਕਰਦੇ ਹਾਂ ਕਿ ਹੋਰ ਵੀ ਸਿੱਖਾਂ ਦੇ ਘੱਟ ਗਿਣਤੀਆਂ ਦੇ ਮਸਲੇ ਵੀ ਹੱਲ ਕਰਵਾਉਣ ਗਏ ਭਾਜਪਾ ਦਾ ਮਤਲਬ ਹੀ ਦੇਸ਼ ਲਈ ਸਮਰਪਿਤ ਹੈ ਇਸ ਮੌਕੇ ਤੇ ਸ਼੍ਰੀ ਪ੍ਰੇਮ ਮਿੱਤਲ ,ਗੁਰਦੀਪ ਸਿੰਘ ਗੋਸ਼ਾ,ਨਰੇਂਦਰ ਮਲ੍ਹੀ,ਚੰਦਰਭਾਨ ਚੌਹਾਨ,ਗੁਰਦੀਪ ਸਿੰਘ ਡੰਗ ,ਰਿਤੇਸ਼ ਜੈਸਵਾਲ ਅਤੇ ਹੋਰ ਮੋਹਤਵਾਰ ਸੱਜਣ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।