Home Ludhiana ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ ਕਾਰਡ ਬਨਵਾਉਣ ਦੀ...

ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ ਕਾਰਡ ਬਨਵਾਉਣ ਦੀ ਹਲਕਾ ਵਾਸੀਆਂ ਨੂੰ ਲੁਧਿਆਣਾ ਦੱਖਣੀ ਦੀ ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਅਪੀਲ।

337
0
ad here
ads
ads

ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ ਕਾਰਡ ਬਨਵਾਉਣ ਦੀ ਹਲਕਾ ਵਾਸੀਆਂ ਨੂੰ ਲੁਧਿਆਣਾ ਦੱਖਣੀ ਦੀ ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਅਪੀਲ।

ਲੁਧਿਆਣਾ ਦੱਖਣੀ ਚ ਸਥਿਤ ਪਾਰਟੀ ਦੇ ਮੁੱਖ ਦਫਤਰ ਚ ਵਿਸ਼ੇਸ਼ ਕੈਂਪ ਰਾਹੀਂ ਬਣਾਏ ਜਾ ਰਹੇ ਈ ਕਾਰਡ: ਐਮ ਐਲ ਏ ਛੀਨਾ।

ਸਰਕਾਰੀ ਸਕੀਮਾਂ ਦਾ ਲੋੜਵੰਦ ਜਰੂਰ ਚੁੱਕਣ ਫਾਇਦਾ, 900 ਤੋਂ ਵੱਧ ਸੂਚੀਬੱਧ ਹਸਪਤਾਲਾਂ ਚ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਤਜਵੀਜ਼।

ਲੁਧਿਆਣਾ 26 ਅਗਸਤ ( ਗੌਰਵ ਬੱਸੀ ) ਵਿਧਾਨ ਸਭਾ ਹਲਕਾ ਦੱਖਣੀ ਅੱਜ ਇੱਥੇ ਐਮ ਐਲ ਏ ਬੀਬਾ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਸਰਕਾਰੀ ਸਕੀਮਾਂ ਦਾ ਫ਼ਾਇਦਾ ਲੋੜਵੰਦਾਂ ਤੱਕ ਪਹੁੰਚਾਉਣਾ ਦੇ ਲਈ ਵਿਸ਼ੇਸ਼ ਤੌਰ ਤੇ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ ਕਾਰਡ ਬਨਵਾਉਣ ਲਈ ਹਲਕਾਵਸਿਆਂ ਨੂੰ ਅਪੀਲ ਕੀਤੀ। ਉਨ੍ਹਾ ਕਿਹਾ ਕਿ ਲੋਕਾਂ ਦੀ ਸੁਵਿਧਾ ਦੇ ਲਈ ਪਾਰਟੀ ਦੇ ਦਫਤਰ ਚ ਆ ਕੇ ਉਹ ਲੋੜੀਂਦੀ ਜਾਣਕਾਰੀ ਵੀ ਹਾਸਿਲ ਕਰ ਸਦਕੇ ਨੇ। ਇਸ ਸਕੀਮ ਦੇ ਤਹਿਤ ਹਰ ਲਾਭਪਾਤਰੀ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਉਣ ਦੀ ਸੁਵਿਧਾ ਹੈ, ਇਸ ਤੋਂ ਇਲਾਵਾ 900 ਤੋਂ ਵਧੇਰੇ ਹਸਪਤਾਲਾਂ ਚ ਮੁਫ਼ਤ ਇਲਾਜ ਕਰਵਾਇਆ ਜਾ ਸਕਦਾ ਹੈ ਜਿਨ੍ਹਾ ਚ ਲਈ ਨਾਮੀ ਨਿੱਜੀ ਹਸਪਤਾਲ ਵੀ ਸ਼ਾਮਿਲ ਹਨ।

ਐਮ ਐਲ ਏ ਬੀਬਾ ਰਜਿੰਦਰਪਾਲ ਕੌਰ ਛੀਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਕਸਰ ਹੀ ਨਿੱਜੀ ਹਸਪਤਾਲਾਂ ਚ ਮਹਿੰਗੇ ਇਲਾਜ ਕਾਰਨ ਲੋਕ ਨਹੀਂ ਜਾ ਪਾਉਂਦੇ ਇਸ ਕਰਕੇ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ ਕਾਰਡ ਬਨਵਾਉਣ ਦੇ ਨਾਲ ਲੋੜਵੰਦਾਂ ਨੂੰ 5 ਲੱਖ ਰੁਪਏ ਤੱਕ ਦੇ ਇਲਾਜ ਦੀ ਮੁਫ਼ਤ ਸੁਵਿਧਾ ਮਿਲੇਗੀ, ਉਨ੍ਹਾਂ ਕਿਹਾ ਕਿ ਅਕਸਰ ਹੀ ਲੋਕ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਅਜਿਹੀ ਸਕੀਮਾਂ ਦਾ ਫਾਇਦਾ ਲੈਣ ਤੋਂ ਵਾਂਝੇ ਰਹਿ ਜਾਂਦੇ ਨੇ, ਉਨ੍ਹਾ ਦੀ ਮਦਦ ਦੇ ਕਈ ਸਾਡੇ ਵੱਲੋਂ ਵਿਸ਼ੇਸ਼ ਹੈਲਪ ਡੈਸਕ ਤਿਆਰ ਕੀਤਾ ਗਿਆ ਹੈ, ਜੋਕਿ ਵੱਖ ਵੱਖ ਸਰਕਾਰੀ ਸਕੀਮਾਂ ਬਾਰੇ ਲਾਭਪਾਤਰੀਆਂ ਨੂੰ ਨਾ ਸਿਰਫ ਜਾਣਕਾਰੀ ਦਿੰਦਾ ਸਗੋਂ ਉਨ੍ਹਾਂ ਦੀ ਦਸਤਾਵੇਜ਼ ਪੂਰੇ ਕਰਨ ਚ ਵੀ ਮਦਦ ਕਰਦਾ ਹੈ।

ad here
ads
Previous articleMLA ਗੁਰਪ੍ਰੀਤ ਸਿੰਘ ਗੋਗੀ ਦੀ ਟੀਮ ਨੇ ਇਲਾਕੇ ਵਿੱਚ ਲਿਆਂਦੀ ਵਿਕਾਸ ਕਾਰਜਾਂ ਦੀ ਹਨ੍ਹੇਰੀ !
Next articleਕੰਨਾਂ ਦੀਆ ਮੁਫਤ ਮਸ਼ੀਨਾ ਲਈ ਲੋੜਵੰਦ ਆਨਲਾਈਨ ਕਰਨ ਅਪਲਾਈ: ਸਿਵਲ ਸਰਜਨ

LEAVE A REPLY

Please enter your comment!
Please enter your name here