ਨਵੀਂ ਬਣੀ ਰੋਡ ਦਾ ਕੀਤਾ ਉਦਘਾਟਨ
ਲੁਧਿਆਣਾ (ਗੌਰਵ ਬੱਸੀ)ਹਲਕੇ ਵਿੱਚ ਮੈਡ ਕਲੋਨੀ ਦੀ ਗਲੀ ਨੰ. 5 ਤੋਂ ਲੈਕੇ 8 ਤੱਕ ਅਤੇ ਗਲੀ ਨੰ. 11 ਤੋਂ 13 ਤੱਕ, 66 ਲੱਖ 49 ਹਾਜ਼ਰ ਦੀ ਲਾਗਤ ਨਾਲ ਇੰਟਰਲਾਕ ਟਾਇਲ ਲਗਾ ਕੇ ਰੋਡ ਬਣਵਾਈ ਗਈ। ਇਸ ਦਾ ਉਦਘਾਟਨ ਹਲਕਾ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਇਸ ਕੰਮ ਦੀ ਸ਼ੁਰੂਆਤ ਕਰਾਈ ਸੀ। ਪਿੱਛਲੇ ਕਈਂ ਦਿਨਾਂ ਤੋਂ ਭਾਰੀ ਬਰਸਾਤ ਕਾਰਨ ਵਿਧਾਇਕ ਵੱਲੋਂ ਹਲਕੇ ਦੇ ਲੋਕਾਂ ਦੀ ਮੁਸ਼ਕਿਲਾਂ ਦੂਰ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ ਜਿਸ ਵਿੱਚ ਸੜਕ-ਨਿਰਮਾਣ ਵੀ ਸ਼ਾਮਿਲ ਹੈ। ਮੇਨ ਰੋਡ ਹੀ ਨਹੀਂ ਬਲਕਿ ਹਲਕੇ ਦੱਖਣ ਦੀਆਂ ਗਲੀਆਂ ਤੇ ਛੋਟੀ ਸੜਕਾਂ ਦਾ ਵੀ ਨਿਰਮਾਣ ਕਰਵਾਇਆ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਆਵਾ-ਜਾਹੀ ਵਿੱਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਾਏ।
Good job 👍