ਫਗਵਾੜਾ 31ਮਾਰਚ (ਪ੍ਰੀਤ ਕੌਰ ਪ੍ਰੀਤੀ)350 ਸਾਲਾ ਸ਼ਹੀਦੀ ਸ਼ਤਾਬਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਅਤੇ 350 ਸਾਲਾ ਗੁਰਿਆਈ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਖਾਲਸਾ ਸਾਜਨਾ ਦਿਵਸ ਵਿਸਾਖੀ ਵਾਲੇ ਦਿਨ 13, 14 ਅਪ੍ਰੈਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੋ ਦਿਨ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ, ਇਸੇ ਸਬੰਧ ਵਿੱਚ ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਪ੍ਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ ਹਰਜਿੰਦਰ ਸਿੰਘ ਧਾਮੀ , ਸ ਬਲਵਿੰਦਰ ਸਿੰਘ ਕਾਹਲਵਾਂ ਸਕੱਤਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਹਲਕਾ ਮੈਂਬਰ ਬੀਬੀ ਗੁਰਪ੍ਰੀਤ ਕੌਰ ਦੇ ਉਪਰਾਲੇ ਨਾਲ ਮੈਨੇਜਰ ਸ ਨਰਿੰਦਰ ਸਿੰਘ ਅਤੇ ਭਾਈ ਹਰਜੀਤ ਸਿੰਘ ਮੁੱਖ ਪ੍ਚਾਰਕ ਨਿਗਰਾਨ ਜ਼ਿਲ੍ਹਾ ਕਪੂਰਥਲਾ , ਭਾਈ ਜਸਵਿੰਦਰ ਸਿੰਘ ਛਾਪਾ ਪ੍ਰਚਾਰਕ , ਭਾਈ ਗੁਰਜੀਤ ਸਿੰਘ ਭੱਠਲ ਕਵੀਸ਼ਰੀ ਜਥੇ ਦੇ ਉਪਰਾਲੇ ਨਾਲ ਹਲਕਾ ਫਗਵਾੜਾ ਦੇ ਪਤਵੰਤੇ ਸੱਜਣਾਂ , ਗ੍ਰੰਥੀ ਸਿੰਘਾਂ, ਪ੍ਬੰਧਕ ਵੀਰਾਂ ਦੀ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਜਿਸ ਵਿੱਚ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਨਿਗਰਾਨ ਜ਼ਿਲ੍ਹਾ ਕਪੂਰਥਲਾ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਜੋ 13,14 ਅਪ੍ਰੈਲ ਨੂੰ ਜੋ ਸ਼ਤਾਬਦੀ ਸਮਾਗਮਾਂ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ, ਉਸੇ ਲੜੀ ਤਹਿਤ ਫਗਵਾੜਾ ਹਲਕੇ ਤੋਂ ਵੀ ਅੰਮ੍ਰਿਤ ਅਭਿਲਾਖੀ ਸੰਗਤਾਂ ਨੂੰ ਵੱਧ ਤੋਂ ਵੱਧ ਪ੍ਰੇਰਨਾ ਕਰਕੇ ਸ੍ਰੀ ਅਕਾਲ ਤਖ਼ਤ ਤੇ ਲਿਜਾਣ ਸਬੰਧੀ ਪ੍ਰੇਰਨਾ ਕਰੀਏ ਅਤੇ ਵੱਖ ਵੱਖ ਪਿੰਡਾਂ ਵਿੱਚ ਗੁਰਦੁਆਰਾ ਸਾਹਿਬਾਨ ਚ ਗੁਰਮਤਿ ਪ੍ਰਚਾਰ ਦੌਰਾਨ ਸੰਗਤਾਂ ਨੂੰ ਅੰਮ੍ਰਿਤ ਛੱਕਣ ਸਬੰਧੀ ਪ੍ਰੇਰਨਾ ਕਰੀਏ। ਇਸ ਮੌਕੇ ਮੈਨੇਜਰ ਸ ਨਰਿੰਦਰ ਸਿੰਘ ਗੁਰਦੁਆਰਾ ਸੁਖਚੈਨਆਣਾ ਸਾਹਿਬ, ਸ ਰਜਿੰਦਰ ਸਿੰਘ ਚੰਦੀ ਰਾਣੀਪੁਰ ਦਿਹਾਤੀ ਹਲਕਾ ਇੰਚਾਰਜ ਫਗਵਾੜਾ, ਸ ਅਵਤਾਰ ਸਿੰਘ ਮੰਗੀ ਦੋਆਬਾ ਬੱਸ, ਸ ਗੁਰਦੀਪ ਸਿੰਘ ਖੇੜਾ, ਸ ਸਤਿੰਦਰਜੀਤ ਸਿੰਘ ਲੱਕੀ, ਸ ਅਵਤਾਰ ਸਿੰਘ ਛਾਬੜਾ, ਰਾਗੀ ਭਾਈ ਗੁਰਦੀਪ ਸਿੰਘ ਪ੍ਰੇਮਪੁਰ, ਸ ਗੁਰਮੀਤ ਸਿੰਘ ਰਾਵਲਪਿੰਡੀ, ਸ ਗੁਰਮੇਜ ਸਿੰਘ ਚਾੜਾ, ਸ ਅਮਰੀਕ ਸਿੰਘ, ਸ ਸੁੱਚਾ ਸਿੰਘ ਬਿਸ਼ਨਪੁਰ, ਭਾਈ ਅੰਮ੍ਰਿਤਪਾਲ ਸਿੰਘ ਗ੍ਰੰਥੀ ਸਿੰਘ, ਭਾਈ ਰਵਿੰਦਰ ਸਿੰਘ ਚੱਕ ਪ੍ਰੇਮਾ, ਸ ਹਰਦਿਆਲ ਸਿੰਘ, ਸ ਜਤਿੰਦਰ ਸਿੰਘ ਖਾਲਸਾ,ਸ ਲਛਮਣ ਸਿੰਘ ਭੁਲਾਰਾਈ, ਭਾਈ ਲਖਵਿੰਦਰ ਸਿੰਘ ਨਿਮਾਣਾ ਢਾਡੀ ਜਥਾ, ਭਾਈ ਜਸਵਿੰਦਰ ਸਿੰਘ ਛਾਪਾ ਪ੍ਰਚਾਰਕ , ਭਾਈ ਗੁਰਦੀਪ ਸਿੰਘ ਰਾਗੀ ਪ੍ਰੇਮਪੁਰਾ ਅਤੇ ਭਾਈ ਗੁਰਜੀਤ ਸਿੰਘ ਭੱਠਲ ਕਵੀਸ਼ਰੀ ਜਥੇ ਨੇ ਸਾਂਝੀ ਰਾਏ ਰੱਖਦਿਆਂ ਦੱਸਿਆ ਕਿ ਗੁਰਦੁਆਰਾ ਸੁਖਚੈਨਆਣਾ ਸਾਹਿਬ ਤੋਂ 14 ਅਪ੍ਰੈਲ ਨੂੰ ਅੰਮ੍ਰਿਤ ਅਭਿਲਾਖੀਆ ਸੰਗਤਾਂ ਲੈ ਕੇ ਜਾਣ ਦਾ ਪ੍ਰਬੰਧ ਕੀਤਾ ਜਾਵੇਗਾ। ਅਤੇ ਵੱਖ ਵੱਖ ਪਿੰਡਾਂ ਵਿੱਚ ਵੀ ਜਾ ਕੇ ਪ੍ਰੇਰਨਾ ਕੀਤੀ ਜਾਵੇਗੀ। ਅਤੇ ਜੋ ਪ੍ਰਾਣੀ ਅੰਮ੍ਰਿਤ ਛੱਕਣਾ ਚਹੁੰਦੇ ਹਨ ਉਹ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਨਾਮ ਲਿਖਵਾਉਣ ਤਾਂ ਕਿ 14 ਅਪ੍ਰੈਲ ਲਈ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਿਜਾਣ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਸ ਨਰਿੰਦਰ ਸਿੰਘ ਮੈਨੇਜਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।