19 ਅਗਸਤ ਨੂੰ ਮੁੱਖ ਮੰਤਰੀ ਦੇ ਧੂਰੀ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ: ਪਟਵਾਰ ਯੂਨੀਅਨ
ਪਟਿਆਲਾ (ਗੌਰਵ ਬੱਸੀ )ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਸਮੁੱਚੇ ਪੰਜਾਬ ਵਿੱਚ ਲਾਲ ਲਕੀਰ ਅਤੇ ਨੈਸ਼ਨਲ ਹਾਈਵੇਅ
ਦਾ ਕੰਮ ਬੰਦ ਕੀਤਾ ਹੋਇਆ ਹੈ । ਇਸ ਸਬੰਧੀ ਮਿਤੀ 10 ਅਗਸਤ ਨੂੰ ਯੂਨੀਅਨ ਦੀ ਮੀਟਿੰਗ FC ਐਫ ਸੀ ਆਰ ਪੰਜਾਬ ਨਾਲ ਹੋਈ ਹੈ
। ਇਸ ਬਾਰੇ ਗੱਲ ਕਰਦਿਆਂ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਐਫ ਸੀ ਆਰ ਪੰਜਾਬ ਨਾਲ ਮੀਟਿੰਗ ਸਕਰਾਤਮਕ
ਰਹੀ । ਐਫ ਸੀ ਆਰ ਪੰਜਾਬ ਆਪਣੇ ਪੱਧਰ ਤੇ ਪਟਵਾਰੀਆਂ ਦੀਆਂ ਮੰਗਾਂ ਜਿਵੇਂ ਪਟਵਾਰ ਟ੍ਰੇਨਿੰਗ ਘੱਟ ਕਰਕੇ ਪਰਖ ਕਾਲ ਵਿੱਚ
ਜੋੜਨਾ, ਸੀਨੀਅਰ ਯੂਨੀਅਰ ਸਕੇਲ ਦੀ ਮੰਗ ਸਬੰਧੀ ਮਾਣਯੋਗ ਹਾਈਕੋਰਟ ਦੇ ਫੈਸਲੇ ਨੂੰ ਪ੍ਰਭਾਵਿਤ ਮੁਲਾਜ਼ਮਾਂ ਤੇ ਤੁਰੰਤ ਲਾਗੂ ਕਰਨ
ਆਦਿਕ ਲਈ ਪੁਰਜੋਰ ਕੋਸ਼ਿਸ਼ਾਂ ਕਰ ਰਹੇ ਹਨ । ਪਰੰਤੂ ਇਹ ਮੰਗਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਵਿਸ਼ੇਸ਼ ਮਨਜੂਰੀ ਤੋਂ ਬਿਨਾਂ ਸਿਰੇ
ਨਹੀਂ ਚੜ ਸਕਦੀਆਂ । ਇਸ ਲਈ ਯੂਨੀਅਨ ਵੱਲੋਂ ਮਿਤੀ 19/8/2023 ਨੂੰ ਮੁੱਖ ਮੰਤਰੀ ਪੰਜਾਬ ਜੀ ਦੇ ਧੂਰੀ ਦਫਤਰ ਸਾਹਮਣੇ ਸਵੇਰੇ
11:00 ਵਜੇ ਤੋਂ 2:00 ਵਜੇ ਦੁਪਹਿਰ ਤੱਕ ਰੋਸ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਸਮੁੱਚੀਆਂ ਭਰਾਤਰੀ ਜਥੇਬੰਦੀਆਂ ਦਾ ਹਮਾਇਤ/
ਸਹਿਯੋਗ ਲਿਆ ਜਾਵੇਗਾ ਅਤੇ ਪਟਿਆਲਾ ਡਵੀਜਨ ਦੇ ਸਾਰੇ ਜਿਲ੍ਹਿਆਂ ਪਟਵਾਰੀ , ਰਿਟਾਇਰਡ ਪਟਵਾਰੀ , 1090 ਪਟਵਾਰੀ
ਸਿਖਿਆਰਥੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਸ਼ਮੂਲੀਅਤ ਕਰਨਗੇ ।ਇਸ ਮੌਕੇ ਸੁਖਵਿੰਦਰ ਸਿੰਘ ਸੁੱਖੀ ਸੂਬਾ ਜਨਰਲ ਸਕੱਤਰ ,
ਬਲਰਾਜ ਸਿੰਘ ਸੂਬਾ ਖਜਾਨਚੀ ਅਤੇ ਪਟਵਾਰੀ ਸੁਮਨਦੀਪ ਸਿੰਘ ਭੁੱਲਰ ਆਦਿਕ ਹਾਜਰ ਸਨ ।