Home PHAGWARA 17 ਹੋਰ ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਦੀ ਲਾਗਤ ਵਾਲੇ ਵਿਕਾਸ ਕੰਮਾਂ...

17 ਹੋਰ ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ, ਐਡੀਸ਼ਨਲ ਕਲਾਸ ਰੂਮ,ਸਾਇੰਸ ਲੈਬਾਂ ਦਾ ਕੀਤਾ ਲੋਕ ਅਰਪਣ

15
0
ad here
ads
ads

ਫ਼ਗਵਾੜਾ- 15 ਅਪ੍ਰੈਲ ( ਪ੍ਰੀਤੀ ਜੱਗੀ) ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਕਾਇਆਕਲਪ ਲਈ ਚਲਾਈ ਜਾ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਦੇ 17 ਸਰਕਾਰੀ ਸਕੂਲਾਂ ਅੰਦਰ 1.20 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ। ਭੁਲੱਥ ਵਿਖੇ ਮੈਂਬਰ ਪਾਰਲੀਮੈਂਟ ਡਾ.ਰਾਜ ਕੁਮਾਰ ਚੱਬੇਵਾਲ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੁਗਲ ਚੱਕ ਵਿਖੇ 4 ਲੱਖ ਰੁਪਏ ਦੀ ਲਾਗਤ ਨਾਲ ਬਣੀ ਸਕੂਲੀ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਢਿਲਵਾਂ ਵਿਖੇ 1.60 ਲੱਖ ਰੁਪੈ ਦੀ ਲਾਗਤ ਵਾਲੀ ਚਾਰਦੀਵਾਰੀ ਅਤੇ ਸਰਕਾਰੀ ਹਾਈ ਸਕੂਲ (ਲੜਕੀਆਂ) ਢਿਲਵਾਂ ਵਿਖੇ 9.6 ਲੱਖ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਮਿਆਣੀ ਬਾਕਰਪੁਰ ਵਿਖੇ 9.6 ਲੱਖ ਦੀ ਲਾਗਤ ਵਾਲੀ ਨਵੀਂ ਚਾਰਦੀਵਾਰੀ ਦਾ ਵੀ ਉਦਘਾਟਨ ਕੀਤਾ ਗਿਆ।
ਕਪੂਰਥਲਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਤਲਵੰਡੀ ਮਹਿਮਾ ਵਿਖੇ ਚੇਅਰਮੈਨ ਪੰਜਾਬ ਰਾਜ ਗੁਦਾਮ ਨਿਗਮ ਸ.ਗੁਰਦੇਵ ਸਿੰਘ ਲਾਖਣਾਂ ਵਲੋਂ 4.66 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਚਾਰਦੀਵਾਰੀ, ਮੁਰੰਮਤ ਅਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਇਸ ਤੋਂ ਇਲਾਵਾ ਸ੍ਰੀ ਲਾਖਣਾਂ ਵਲੋਂ ਸਰਕਾਰੀ ਹਾਈ ਸਕੂਲ ਜਵਾਲਪੁਰ 8.02 ਲੱਖ ਰੁਪਏ ਦੀ ਲਾਗਤ ਵਾਲੇ ਸਕੂਲ ਦੀ ਮੁਰੰਮਤ ਵਾਲੇ ਕੰਮ ਦਾ ਉਦਘਾਟਨ ਕਰਨ ਦੇ ਨਾਲ-ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਧਵਾਂ ਦੋਨਾਂ ਵਿਖੇ 24.02 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜ ਵੀ ਲੋਕ ਅਰਪਣ ਕੀਤੇ ਗਏ।
ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸ.ਜੋਗਿੰਦਰ ਸਿੰਘ ਮਾਨ ਵਲੋਂ ਸਰਕਾਰੀ ਹਾਈ ਸਕੂਲ ਚਹੇੜੂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਚਹੇੜੂ 8.91 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਅਤੇ ਅਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ।
ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਮਾਝਾ ਵਿਖੇ 1.19 ਲੱਖ ਦੀ ਲਾਗਤ ਨਾਲ ਚਾਰਦੀਵਾਰੀ ਤੇ ਸਪੋਰਟਸ ਟ੍ਰੈਕ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਤਾਰੋਕੀ ਵਿਖੇ 7.51 ਲੱਖ ਰੁਪਏ ਦੀ ਲਾਗਤ ਵਾਲੇ ਅਡੀਸ਼ਨਲ ਕਲਾਸ ਰੂਮ ਅਤੇ 1.25 ਲੱਖ ਰੁਪਏ ਵਾਲੀ ਚਾਰਦੀਵਾਰੀ ਦਾ ਵੀ ਉਦਘਾਟਨ ਕੀਤਾ।
ਸੁਲਤਾਨਪੁਰ ਲੋਧੀ ਵਿਖੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ.ਸੱਜਣ ਸਿੰਘ ਚੀਮਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਖੁਰਦ ਵਿਖੇ 12 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਲੱਖਵਰ੍ਹਿਆਂ ਵਿਖੇ 6.26 ਲੱਖ ਦੀ ਲਾਗਤ ਨਾਲ ਅਡੀਸ਼ਨਲ ਕਲਾਸ ਰੂਮ, ਸਰਕਾਰੀ ਸਕੂਲ ਬੂਸੋਵਾਲ ਵਿਖੇ 19.14 ਲੱਖ ਨਾਲ ਅਡੀਸ਼ਨਲ ਕਲਾਸ ਰੂਮ, ਸਪੋਰਟਸ ਟ੍ਰੈਕ, 3 ਲੱਖ ਦੀ ਲਾਗਤ ਨਾਲ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਹਰਸਿਮਰਨ ਸਿੰਘ ਘੁੰਮਣ ਡਾਇਰੈਕਟਰ ਜਲ ਸਰੋਤ ਵਿਭਾਗ , ਐਸ.ਡੀ.ਐਮ.ਡੈਵੀ ਗੋਇਲ਼,ਮੇਅਰ ਰਾਮਪਾਲ ਉੱਪਲ,ਜੁਆਇੰਟ ਸਕੱਤਰ ਗੁਰਪਾਲ ਸਿੰਘ ਇੰਡੀਅਨ,ਐਸ.ਡੀ.ਐਮ.ਮੇਜਰ ਇਰਵਿਨ ਕੌਰ ,ਐਸ.ਡੀ. ਐਮ.ਜਸ਼ਨਜੀਤ ਸਿੰਘ,ਜਗਜੀਤ ਸਿੰਘ ਚੇਅਰਮੈਨ ਤੇ ਹੋਰ ਹਾਜ਼ਰ ਸ

ad here
ads
Previous articleਜਾਹਨਵੀ ਅਤੇ ਹਰਸ਼ਰਨ ਸਿੰਘ ਮਿਸ ਅਤੇ ਮਿਸਟਰ ਡੀ.ਏ.ਵੀ ਇੰਟਰਨੈਸ਼ਨਲ ਚੁਣੇ ਗਏ
Next articleਸਕੇਪ ਸਾਹਿਤਕ ਸੰਸਥਾ ਵੱਲੋਂ ਕਰਵਾਇਆ ਵਿਸਾਖੀ ਕਵੀ ਦਰਬਾਰ

LEAVE A REPLY

Please enter your comment!
Please enter your name here