ਫਗਵਾੜਾ 2 ਅਪ੍ਰੈਲ ( ਪ੍ਰੀਤੀ ਜੱਗੀ)ਬ੍ਰਹਮਲੀਨ ਸ੍ਰੀ 108 ਸੰਤ ਮੰਗਲ ਦਾਸ ਜੀ ਦਾ ਜਨਮ ਦਿਹਾੜਾ ਡੇਰਾ ਸ੍ਰੀ 108 ਸੰਤ ਬਸਾਉ ਦਾਸ ਜੀ ਸੱਚਖੰਡ ਦੁੱਧਾਧਾਰੀ ਪਿੰਡ ਈਸਪੁਰ, (ਹੁਸ਼ਿਆਰਪੁਰ) ਵਿਖੇ ਮਿਤੀ 01 ਅਪ੍ਰੈਲ 2025 ਦਿਨ ਮੰਗਲਵਾਰ ਨੂੰ ਸੰਤ ਬੀਬੀ ਪ੍ਰਕਾਸ਼ ਕੌਰ ਜੀ ਅਤੇ ਡੇਰਾ ਸੰਚਾਲਕ ਸ੍ਰੀ 108 ਸੰਤ ਹਰਵਿੰਦਰ ਦਾਸ ਜੀ ਵੱਲੋਂ ਅਤੇ ਸਮੂਹ ਸਾਧ ਸੰਗਤਾਂ ਵਲੋਂ ਪੂਰੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਰਾਜੇਸ਼ ਕੁਮਾਰ ਸਰਪੰਚ ਪਿੰਡ ਸਰਮਸਤਪੁਰ, ਗੀਤਕਾਰ ਸ਼੍ਰੀ ਸੱਤਪਾਲ ਸਾਹਲੋਂ, ਲੇਖਕ ਅਤੇ ਗੀਤਕਾਰ ਸ਼੍ਰੀ ਮਹਿੰਦਰ ਸੂਦ ਵਿਰਕ ਜੀ, ਗਾਇਕ ਜੋੜੀ ਸੂਦ ਸਿਸਟਰਸ, ਸ਼੍ਰੀਮਤੀ ਸੁਨੀਤਾ ਰਾਣੀ ਜੀ, ਸ਼੍ਰੀਮਤੀ ਬਿਮਲਾ ਰਾਣੀ ਜੀ,ਹਰਮਨ ਪਾਲ ਖੁਸ਼ਾਂਕ ਸੂਦ, ਕਾਵਿਆ ਸੂਦ ਅਤੇ ਹੋਰ ਸੰਗਤ ਨੇ ਸ਼ਿਰਕਤ ਕੀਤੀ।