ਮੇਲਾ
ਸਾਡੇ ਪਿੰਡ ਇੱਕ ਮੇਲਾ ਰਾਮ ਨਾਮ ਦਾ ਬੰਦਾ ਰਹਿੰਦਾ ਸੀ
ਵਿਸਾਖੀ ਵਾਲੇ ਦਿਨ ਮੈਂ ਜਿੱਦ ਕਰ ਲਈ ਕਿ ਮੈਂ ਮੇਲਾ ਵੇਖਣ ਜਾਣਾ ਹੈ।
ਪਿਤਾ ਜੀ ਮੈਨੂੰ ਮੋਢਿਆਂ ਤੇ ਚੁੱਕ ਕੇ ਮੇਲਾ ਰਾਮ ਦੇ ਘਰ ਪੁੱਜ ਕੇ ਕਹਿਣ ਲੱਗੇ ਮੇਲਿਆ ਬਾਹਰ ਆ ਮੇਰੇ ਮੁੰਡੇ ਨੇ ਤੈਨੂੰ ਵੇਖਣਾ ਏ।
ਮੇਲਾ ਰਾਮ ਬਾਹਰ ਆਇਆ ਤੇ ਪਿਤਾ ਜੀ ਮੈਨੂੰ ਕਹਿੰਦੇ ਆਹ ਵੇਖ ਲੈ ਮੇਲਾ, ਹੁਣ ਖੁਸ਼ ਏ।
ਮੈਂ ਪਿਤਾ ਜੀ ਨੂੰ ਕਿਹਾ ਕਿ ਉੱਥੇ ਤਾਂ ਜਲੇਬੀਆਂ ਵੀ ਮਿਲਦੀਆਂ ਨੇ।
ਪਿਤਾ ਜੀ ਮੈਨੂੰ ਅਰਜਨ ਦੀ ਦੁਕਾਨ ਤੇ ਲੈ ਗਏ ਤੇ ਜਲੇਬੀਆਂ ਵੀ ਲੈ ਦਿੱਤੀਆਂ।
ਘਰ ਆ ਕੇ ਮੈਂ ਬਹੁਤ ਖੁਸ਼ ਸੀ ਕਿ ਮੈਂ ਅੱਜ ਮੇਲਾ ਵੇਖਿਆ ਏ, ਤੇ ਨਾਲ ਹੀ ਆਪਣੇ ਹਮ-ਉਮਰ ਮੁੰਡੇ ਕੁੜੀਆਂ ਨੂੰ ਦਸਦਾ ਫਿਰਾਂ ਕਿ ਮੈਂ ਅੱਜ ਮੇਲਾ ਵੇਖਿਆ ਹੈ। ਜਦੋਂ ਅੱਗੋਂ ਉਹ ਪੁੱਛਣ ਕਿ ਮੇਲਾ ਕਿੱਦਾ ਦਾ ਸੀ ਤਾਂ ਮੈਂ ਅੱਗੋਂ ਬੜੀ ਹੈਂਕੜ ਜਿਹੀ ਨਾਲ ਆਖਦਾ “ਬੰਦਿਆਂ ਵਰਗਾ ਸੀ ਹੋਰ ਕਿੱਦਾਂ ਦਾ ਹੋਣਾ ਸੀ।
ਇਹ ਮੇਰੀ ਜ਼ਿੰਦਗੀ ਦਾ ਪਹਿਲਾ ਮੇਲਾ ਸੀ
ਰਾਜੇਸ਼ ਕੁਮਾਰ ਬੱਬੀ
ਅੱਲ੍ਹੜ ਪਿੰਡੀ ਗੁਰਦਾਸਪੁਰ
7888527094