ਲੁਧਿਆਣਾ ਦੇ ਸੁੰਦਰ ਨਗਰ ਵਾਰਡ ਨੰਬਰ 34 ਚ ਪਾਣੀ ਦੀ ਮੁਸ਼ਕਿਲ ਹੋਵੇਗੀ ਹੁਣ ਹੱਲ, 11.50 ਲੱਖ ਦੀ ਲਾਗਤ ਨਾਲ ਲਗਾਇਆ ਗਿਆ ਟਿਉਬਲ,ਹਲਕਾ ਲੁਧਿਆਣਾ ਦੱਖਣੀ ਤੋਂ ਐਮ ਐਲ ਏ ਬੀਬਾ ਰਾਜਿੰਦਰ ਪਾਲ ਕੌਰ ਛੀਨਾ ਨੇ ਕੀਤਾ ਉਦਘਾਟਨ। 11.50 ਲੱਖ ਦੀ ਲਾਗਤ ਨਾਲ 25 ਐਚ ਪੀ ਦਾ ਟਿਉਬਲ ਸ਼ੁਰੂ।
15 ਸਾਲ ਤੋਂ ਇਲਾਕੇ ਦੇ ਲੋਕ ਜੂਝ ਰਹੇ ਸਨ ਪਾਣੀ ਦੀ ਸਮੱਸਿਆ ਦੇ ਨਾਲ, ਹੁਣ ਮਿਲੇਗੀ ਨਿਜਾਤ: ਐਮ ਐਲ ਏ ਛੀਨਾ
ਲੁਧਿਆਣਾ 30 ਅਗਸਤ ( ਗੌਰਵ ਬੱਸੀ) ਵਿਧਾਨ ਸਭਾ ਹਲਕਾ ਦੱਖਣੀ ਅੱਜ ਇੱਥੇ ਸੁੰਦਰ ਨਗਰ ਵਾਰਡ ਨੰਬਰ 34 ਚ ਪਿਛਲੇ 15 ਸਾਲਾਂ ਤੋਂ ਆ ਰਹੀ ਪਾਣੀ ਦੀ ਸਮੱਸਿਆ ਤੋਂ ਇਲਾਕਾ ਵਾਸੀਆਂ ਨੂੰ ਨਿਜਾਤ ਮਿਲੀ, ਜਦੋਂ 11.50 ਲੱਖ ਰੁਪਏ ਦੀ ਲਾਗਤ ਦੇ ਨਾਲ ਤਿਆਰ 25 ਐਚ ਪੀ ਸਮਰਸੀਬਲ ਪੰਪ ਦਾ ਉਦਘਾਟਨ ਹਲਕਾ ਐਮ ਐਲ ਏ ਬੀਬਾ ਰਜਿੰਦਰਪਾਲ ਕੌਰ ਛੀਨਾ ਵੱਲੋਂ ਕੀਤਾ ਗਿਆ। ਇਲਾਕੇ ਦੇ ਲੋਕ ਕਾਫੀ ਸਮੇਂ ਤੋਂ ਪਾਣੀ ਦੀ ਸਮੱਸਿਆ ਦੇ ਨਾਲ ਦੋ ਚਾਰ ਹੋ ਰਹੇ ਸਨ, ਪਰ ਅੱਜ ਉਨ੍ਹਾ ਦੀ ਸਮੱਸਿਆ ਦਾ ਹੱਲ ਹਲਕੇ ਦੀ ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਕਰਵਾਇਆ ਗਿਆ। ਹੁਣ ਇਲਾਕੇ ਚ ਨਿਰਵਿਘਨ ਪਾਣੀ ਦੀ ਸਪਲਾਈ ਸੁਚਾਰੂ ਢੰਗ ਦੇ ਨਾਲ ਚੱਲ ਸਕੇਗੀ।
ਟਿਊਬਵੈਲ ਦੇ ਉਦਘਾਟਨ ਸਮੇਂ ਹਲਕਾ ਐਮ ਐਲ ਏ ਬੀਬਾ ਛੀਨਾ ਨੇ ਕਿਹਾ ਕਿ ਪਾਣੀ ਲੋਕਾਂ ਦੀ ਮੁੱਢਲੀ ਲੋੜ ਹੈ ਅਤੇ ਇਲਾਕੇ ਚ ਪਿਛਲੇ ਕਈ ਸਾਲਾਂ ਤੋਂ ਲੋਕ ਪ੍ਰੇਸ਼ਾਨ ਸਨ, ਪਰ ਇਲਾਕਾ ਵਾਸੀਆਂ ਦੀ ਸਮੱਸਿਆ ਨੂੰ ਅੱਜ ਦੂਰ ਕਰ ਦਿੱਤਾ ਗਿਆ ਹੈ। 25 ਐਚ ਪੀ ਦਾ ਇਹ ਟਿਊਬਵੈਲ ਪਾਣੀ ਦੀ ਨਿਰਵਿਘਨ ਸਪਲਾਈ ਕਰੇਗਾ। ਐਮ ਐਲ ਏ ਛੀਨਾ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਸੁਵਿਧਾਵਾਂ ਦੇਣ ਲਈ ਵਚਨਬੱਧ ਹਾਂ , ਉਨ੍ਹਾ ਕਿਹਾ ਕਿ ਸੁੰਦਰ ਨਗਰ ਵਾਰਡ 34 ਦੇ ਲੋਕ ਪਹਿਲਾਂ ਅਕਾਲੀ ਭਾਜਪਾ ਸਰਕਾਰ ਵੇਲੇ, ਫਿਰ ਕਾਂਗਰਸ ਦੀ ਸਰਕਾਰ ਵੇਲੇ ਵੀ ਇਸੇ ਟਿਊਬਵੈਲ ਦੀ ਮੰਗ ਕਰ ਰਹੇ ਸਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਲਾਕੇ ਦੇ ਲੋਕਾਂ ਦੀ ਇਸ ਮੰਗ ਨੂੰ ਪੂਰਾ ਕੀਤਾ ਅਤੇ ਨਿਰਵਿਘਨ ਪਾਣੀ ਦੀ ਸਪਲਾਈ ਨੂੰ ਸੁਚਾਰੂ ਰਖਣ ਲਈ ਯਤਨ ਕੀਤਾ।