ਫਗਵਾੜਾ 4 ਅਪ੍ਰੈਲ (ਪ੍ਰੀਤੀ ਜੱਗੀ)ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਫਗਵਾੜਾ ਹਲਕੇ ਦੇ ਪਿੰਡ ਚੱਕ ਪ੍ਰੇਮਾ, ਲੱਖਪੁਰ ਅਤੇ ਡੁਮੇਲੀ ਵਿਖੇ ਵੱਖ-ਵਿੱਖ ਵਿਕਾਸ ਕਾਰਜ ਸ਼ੁਰੂ ਕਰਵਾਏ। ਇਸ ਮੌਕੇ ਉਨ੍ਹਾਂ ਨੇ ਬੀ.ਡੀ.ਪੀ.ਓ. ਰਾਮਪਾਲ ਰਾਣਾ ਅਤੇ ਹੋਰ ਵਿਭਾਗੀ ਅਧਿਕਾਰੀਆਂ ਦੀ ਹਾਜ਼ਰੀ ਵਿਚ ਦੱਸਿਆ ਕਿ ਪਿੰਡ ਚੱਕ ਪ੍ਰੇਮਾ ਵਿਖੇ 8 ਲੱਖ ਰੁਪਏ, ਲੱਖਪੁਰ ‘ਚ 25 ਲੱਖ ਅਤੇ ਪਿੰਡ ਡੁਮੇਲੀ ਵਿਖੇ 45 ਲੱਖ ਰੁਪਏ ਦੀ ਲਾਗਤ ਨਾਲ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ।ਇਸ ਰਕਮ ਨਾਲ ਕਰਵਾਏ ਜਾਣ ਵਾਲੇ ਮੁੱਖ ਵਿਕਾਸ ਕਾਰਜਾਂ ਵਿਚ ਗਲੀਆਂ ਦੀ ਉਸਾਰੀ, ਸੀਵਰੇਜ ਦੇ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ, ਵਾਟਰ ਸਪਲਾਈ, ਨੌਜਵਾਨਾਂ ਨੂੰ ਮਿਆਰੀ ਸਿਹਤ ਸਹੂਲਤਾਵਾਂ ਦੇਣ ਲਈ ਜਿਮ, ਪਾਰਕ ਆਦਿ ਸ਼ਾਮਲ ਹਨ। ਮਾਨ ਨੇ ਕਿਹਾ ਕਿ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਉਣਾ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਸਮੂਹ ਪਿੰਡਾਂ ਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਵਿਕਾਸ ਕਾਰਜਾਂ ਲਈ ਲੋੜ ਅਨੁਸਾਰ ਫੰਡ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਾਰੇ ਕੰਮ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜੇ ਜਾਣਗੇ। ਇਸ ਦੌਰਾਨ ਉਕਤ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵਿਕਾਸ ਕਾਰਜਾਂ ਲਈ ਹਲਕਾ ਇੰਚਾਰਜ ਜੋਗਿੰਦਰ ਸਿਘ ਮਾਨ, ਸਪੋਕਸਪਰਸਨ ਪੰਜਾਬ ਹਰਨੂਰ ਸਿੰਘ ਹਰਜੀ ਮਾਨ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜਗਜੀਤ ਸਿੰਘ ਪੰਚਾਇਤ ਅਫ਼ਸਰ, ਸੁਲੱਖਣ ਸਿੰਘ ਪੰਚਾਇਤ ਸਕੱਤਰ, ਅਮਨਦੀਪ ਜੇਈ, ਮਨਜੀਤ ਕੌਰ ਕੁਲਾਰ ਸਰਪੰਚ ਚੱਕ ਪ੍ਰੇਮਾ, ਗੁਰਮੀਤ ਸਿੰਘ ਸਰਪੰਚ ਲੱਖਪੁਰ, ਬਚਿੰਤ ਸਿੰਘ ਸਰਪੰਚ ਡੁਮੇਲੀ, ਸ਼ੇਰਵੀਰ ਸਿੰਘ ਘੁੰਮਣ ਮਲਕਪੁਰ, ਗੁਰਮੀਤ ਸਿੰਘ ਸਰਪੰਚ ਲੱਖਪੁਰ, ਮਨਜੀਤ ਕੌਰ ਕੁਲਾਰ ਸਰਪੰਚ ਚੱਕ ਪ੍ਰੇਮਾ, ਪਵਨਜੀਤ ਕੌਰ ਸਰਪੰਚ, ਮਨਜੀਤ ਕੌਰ ਪੰਚ, ਪਰਮਜੀਤ ਪੰਚ, ਅਰਵਿੰਦਰ ਪੰਚ, ਮਦਨ ਲਾਲ ਪੰਚ ਸਤਨਾਮ ਸਿੰਘ, ਗੁਰਜਿੰਦਰ ਸਿੰਘ, ਸਤਨਾਮ ਸਿੰਘ ਕੁਲਾਰ, ਜਸਵਿੰਦਰ ਸਿੰਘ, ਕੁਲਵਿੰਦਰ ਕੌਰ, ਐਡਵੋਕੇਟ ਰੇਨੂੰ ਕੁਮਾਰ ਤਿਵਾਰੀ, ਰਾਮ ਆਸਰਾ ਚੱਕ ਪ੍ਰੇਮਾ,