ਫਗਵਾੜਾ 30 ਮਾਰਚ (ਪ੍ਰੀਤੀ ਜੱਗੀ) ਸ੍ਰੀਮਾਨ 108 ਸੰਤ ਬਾਬਾ ਬੂਟਾ ਸਿੰਘ ਜੀ ਮੈਮੋਰੀਅਲ ਸਪੋਰਟਸ ਕਲੱਬ (ਰਜਿ.) ਵਲੋਂ 131 ਵਾਂ ਸਲਾਨਾ ਛਿੰਜ ਮੇਲਾ ਪਿੰਡ ਮਹੇੜੂ ਵਿਖੇ ਕਰਵਾਇਆ ਗਿਆ। ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀ.ਆਰ. ਸੌਂਧੀ ਦੀ ਦੇਖ ਰੇਖ ਹੇਠ ਕਰਵਾਏ ਇਸ ਛਿੰਜ ਮੇਲੇ ‘ਚ ਦੇਸ਼, ਵਿਦੇਸ਼ ਦੇ ਨਾਮਵਰ ਪਹਿਲਵਾਨਾਂ ਨੇ ਜੋਰ ਅਜਮਾਇਸ਼ ਕੀਤੀ। ਪਟਕੇ ਦੀ ਕੁਸ਼ਤੀ ਕਲਵਾ ਗੁੱਜਰ ਬਰਨ ਅਤੇ ਸੱਦਾ ਹੁਸ਼ਿਆਰਪੁਰ ਵਿਚਕਾਰ ਹੋਈ। ਜਿਸ ਵਿਚ ਕਲਵਾ ਗੁੱਜਰ ਬਰਨ ਜੇਤੂ ਰਿਹਾ। ਜੇਤੂ ਪਹਿਲਵਾਨ ਨੂੰ ਗੁਰਜ ਅਤੇ ਨਗਦ ਰਾਸ਼ੀ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਮਨਵੀਰ ਕੋਹਾੜੀ ਨੇ ਨੀਰਜ ਬਾਬਾ ਦੀਪਾ ਅਖਾੜਾ ਨੂੰ ਸ਼ਿਕਸਤ ਦਿੱਤੀ। ਪਹਿਲਵਾਨ ਪਿਊਸ਼ ਪੰਡੋਰੀ ਨੇ ਪਰਮਿੰਦਰ ਫਗਵਾੜਾ ਨੂੰ ਹਰਾਇਆ। ਜਦਕਿ ਸਿਧਾਰਥ ਪਟਿਆਲਾ ਨੇ ਸੁਰਿੰਦਰ ਫਗਵਾੜਾ ਨੂੰ ਅਤੇ ਵੰਸ਼ ਪਟਿਆਲਾ ਨੇ ਹੈਦਰ ਹੁਸ਼ਿਆਰਪੁਰ ਨੂੰ ਮਾਤ ਦਿੱਤੀ। ਇਸੇ ਤਰ੍ਹਾਂ ਲਾਡੀ ਬਾਹੜੋਵਾਲ ਨੇ ਪ੍ਰਕਾਸ਼ ਬਰਨ, ਜੱਸਾ ਫਗਵਾੜਾ ਨੇ ਅਲੀ ਧਲੇਤਾ, ਗੁਰਾ ਫਗਵਾੜਾ ਨੇ ਟਾਈਸਨ ਬਾਹੜੋਵਾਲ, ਸੁਖਰਾਜ ਕੋਹਾਲੀ ਨੇ ਭਗਤ ਧਲੇਤਾ, ਸਲੀਮ ਧਲੇਤਾ ਨੇ ਪਿ੍ਰੰਸ ਬਰਨ, ਸੋਨੂੰ ਪੀ.ਏ.ਪੀ. ਨੇ ਤੁਸ਼ਾਰ ਧਲੇਤਾ ਨੂੰ ਸ਼ਾਨਦਾਰ ਮੁਕਾਬਲੇ ਵਿਚ ਸ਼ਿਕਸਤ ਦਿੱਤੀ। ਜੇਤੂ ਪਹਿਲਵਾਨਾਂ ਨੂੰ ਨਗਦ ਰਾਸ਼ੀ ਨਾਲ ਨਵਾਜਿਆ ਗਿਆ। ਕਲੱਬ ਦੇ ਸਰਪ੍ਰਸਤ ਮਨਿੰਦਰ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਮੈਂਬਰ ਪੰਚਾਇਤ ਬਲਵਿੰਦਰ ਸਿੰਘ ਅਤੇ ਬੀਬੀ ਬਲਜਿੰਦਰ ਕੌਰ ਮਹੇੜੂ ਨੇ ਦੱਸਿਆ ਕਿ ਇਸ ਛਿੰਜ ਮੇਲੇ ਵਿਚ ਅਮਰੀਕਾ, ਕਨੇਡਾ ਤੋਂ ਇਲਾਵਾ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਨਾਮਵਰ ਅਖਾੜਿਆਂ ਤੋਂ ਪਹਿਲਵਾਨ ਪਹੁੰਚੇ ਸਨ। ਉਹਨਾਂ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਦੀ ਆਜਾਦੀ ਤੋਂ ਵੀ ਕਾਫੀ ਪਹਿਲਾਂ ਤੋਂ ਇੱਹ ਸਲਾਨਾ ਛਿੰਜ ਮੇਲਾ ਸਾਲ 1906 ਵਿਚ ਸ੍ਰੀਮਾਨ 108 ਸੰਤ ਬਾਬਾ ਬੂਟਾ ਸਿੰਘ ਵਲੋਂ ਸ਼ੁਰੂ ਕਰਵਾਇਆ ਗਿਆ ਸੀ। ਪੰਜਾਬ ਦੀ ਵੰਡ ਤੋਂ ਪਹਿਲਾਂ ਹੁਣ ਦੇ ਪਾਕਿਸਤਾਨ ਸਮੇਤ ਵਿਦੇਸ਼ਾਂ ਤੋਂ ਪਹਿਲਵਾਨ ਇੱਥੇ ਜੋਰ ਅਜਮਾਇਸ਼ ਕਰਨ ਆਉਂਦੇ ਰਹੇ ਹਨ। ਇਸ ਮੌਕੇ ਕੁਲਦੀਪ ਸਿੰਘ ਮਾਨ ਅਮਰੀਕਾ, ਸੁਖਵਿੰਦਰ ਕੌਰ ਯੂ.ਐਸ.ਏ., ਗੁਦਾਵਰ ਸਿੰਘ ਯੂ.ਐਸ.ਏ., ਅਮਰੀਕ ਸਿੰਘ ਅੰਤਰ ਰਾਸ਼ਟਰੀ ਪਹਿਲਵਾਨ, ਰਵਿੰਦਰ ਨਾਥ ਕੋਚ, ਪਹਿਲਵਾਨ ਸੁਭਾਸ਼ ਮਲਿਕ, ਸਾਜਨ ਰਾਜਪੂਤ ਕੋਚ, ਇੰਸਪੈਕਟਰ ਅਮਨਦੀਪ ਸੌਂਧੀ, ਪਹਿਲਵਾਨ ਗੁਰਦੇਵ ਸਿੰਘ, ਪਦਾਰਥ ਪਹਿਲਵਾਨ ਕੋਹਾਲੀ, ਮੱਖਣ ਹਕੀਮਪੁਰ, ਰੀਤ ਪ੍ਰੀਤ ਪਾਲ ਸਿੰਘ ਪ੍ਰੈਸ ਸਕੱਤਰ ਪੰਜਾਬ ਰੈਸਲਿੰਗ ਐਸੋਸੀਏਸ਼ਨ ਆਦਿ ਹਾਜਰ ਸਨ।