ਫਗਵਾੜਾ 24 ਮਾਰਚ (ਪ੍ਰੀਤੀ ਜੱਗੀ ) ਸ੍ਰੀਮਾਨ 108 ਸੰਤ ਬਾਬਾ ਬੂਟਾ ਸਿੰਘ ਜੀ ਮੈਮੋਰੀਅਲ ਸਪੋਰਟਸ ਕਲੱਬ (ਰਜਿ.) ਵਲੋਂ 131ਵਾਂ ਸਲਾਨਾ ਛਿੰਜ ਮੇਲਾ 28 ਮਾਰਚ ਦਿਨ ਸ਼ੁੱਕਰਵਾਰ ਨੂੰ ਪਿੰਡ ਮਹੇੜੂ ਨੇੜੇ (ਨਕੋਦਰ) ਵਿਖੇ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਅੰਤਰ ਰਾਸ਼ਟਰੀ ਸਾਬਕਾ ਚੀਫ ਕੁਸ਼ਤੀ ਕੌਚ ਪੀ.ਆਰ. ਸੌਂਧੀ ਦੱਸਿਆ ਕਿ ਸਾਰੇ ਹੀ ਮੁਕਾਬਲੇ ਮਿੱਟੀ ਦੇ ਅਖਾੜੇ ਵਿਚ ਮੈਟ ਦੇ ਨਿਯਮਾਂ ਅਨੁਸਾਰ ਹੋਣਗੇ। ਉਹਨਾਂ ਦੱਸਿਆ ਕਿ ਛਿੰਜ ਮੇਲੇ ਵਿਚ ਪੰਜਾਬ ਦੇ ਅਖਾੜੇ ਜਿਨਾ ਵਿੰਚ ਮੀਰੀ ਪੀਰੀ ਕੁਸ਼ਤੀ ਅਖਾੜਾ ਖੰਨਾ,ਅਖਾੜਾ ਪਟਿਆਲਾ,ਸ਼ੁਭਾਸ਼ ਅਖਾੜਾ,ਆਰ.ਪੀ.ਡੀ.ਸੋਧੀ ਅਖਾੜਾ ਫਗਵਾੜਾ,ਅਮਰੀਕ ਅਖਾੜਾ ਮੇਹਲੀ,ਵਾਈ.ਅੇਫ.ਸੀ ਅਖਾੜਾ ਰੁੜਕਾ,ਆਰ.ਸੀ.ਅੇਫ.ਕਪੂਰਥਲਾ,ਪੀ.ਏ.ਪੀ ਅਖਾੜਾ ਜਲੰਧਰ,ਜਗਜੀਤ ਕੁਸ਼ਤੀ ਅਕੈਡਮੀ ਵਰਿਆਣਾ,ਅਖਾੜਾ ਬੁਧ ਸਿੰਘ ਧੁਲੇਤਾ,ਬਾਬਾ ਫਲਾਈਆ ਅਖਾੜਾ ਸ਼ੇਰਗੜ ਦੇ ਪਹਿਲਵਾਨ ਜੋਰ ਅਜਮਾਇਸ਼ ਕਰਨਗੇ ਵਿਸ਼ੇਸ਼ ਤੋਰ ਤੇ ਪਹੁਚ ਰਹੇ ਪਹਿਲਵਾਨ ਕਾਲਵਾ ਗੁੱਜਰ ਬਾਰਨਾ,ਛੋਟਾ ਸੂਦਾਮ ਹੁਸ਼ਿਆਰਪੁਰ,ਸ਼ਾਨਵੀਰ ਕੁਹਾਲੀ,ਨੀਰਾਜ ਬਾਬਾ ਦੀਪਾ ਦਿਲੀ, ਜੱਸਟਿ ਸਿਧੂ,ਕਰਨਵੀਰ,ਪ੍ਰਵਿੰਦਰ,ਰਫੀ,
ਅਮਰਿੰਦਰ,ਨੀਰਜ,ਵਿਸ਼ਾਲ,
ਮਨਧੀਰ U.K.ਜਸਤੇਜ ਮੁਡੀ ਕਨੇਡਾ ਆਦਿ। ਪ੍ਰਬੰਧਕ ਕਮੇਟੀ ਮੈਬਰਾ ਕੁਲਦੀਪ ਸਿੰਘ ਮਾਨ,ਗੁਦਾਵਰ ਸਿੰਘ ਮਾਨ, ਸੁਖਵਿੰਦਰ ਕੋਰ ਮਾਨ U.S.A,ਬਲਜਿੰਦਰ ਕੋਰ ਮਾਨ ਅਤੇ ਸਮੂਹ ਗ੍ਰਾਮ ਪੰਚਾਇਤ ਮਹੈੜੂ ਨੇ ਸਮੂਹ ਕੁਸ਼ਤੀ ਪ੍ਰੇਮਿਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਛਿੰਜ ਮੇਲੇ ਵਿਚ ਪਹੁੰਚ ਦੀ ਕੇ ਕੁਸ਼ਤੀ ਦਾ ਆਨੰਦ ਮਾਣਦੇ ਹੋਏ ਪਹਿਲਵਾਨਾਂ ਦੀ ਹੌਸਲਾ ਅਫਜਾਈ ਕੀਤੀ ਜਾਵੇ ਸਿਰਫ ਸੱਦੇ ਹੋਏ ਅਖਾੜਿਆ ਦੇ ਪਹਿਲਵਾਨਾ ਦੀਆ ਹੀ ਕੁਸ਼ਤੀਆ ਹੋਣ ਗਿਆ ।