Home Jalandhar ਸੰਘਰਸ਼ ਦਾ ਐਲਾਨ !

ਸੰਘਰਸ਼ ਦਾ ਐਲਾਨ !

73
0
ad here
ads
ads

ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੂਬਾ ਪ੍ਰਧਾਨ ਸਰਦਾਰ ਅਮਰੀਕ ਸਿੰਘ ਸੰਧੂ ਜੀ, ਸੂਬਾ ਜਨਰਲ ਸਕੱਤਰ ਸਰਦਾਰ ਪਿੱਪਲ ਸਿੰਘ ਸਿੱਧੂ ਜੀ ਦੀ ਅਗਵਾਈ ਵਿੱਚ ਦਿੱਤੇ ਗਏ ਸੰਘਰਸ਼ ਤਹਿਤ ਸਰਦਾਰ ਤੇਜਿੰਦਰ ਸਿੰਘ ਨੰਗਲ, ਸੂਬਾ ਵਧੀਕ ਜਨਰਲ ਸਕੱਤਰ, ਪੀ.ਐੱਸ.ਐਮ.ਐੱਸ.ਯੂ. ਪੰਜਾਬ ਦੀ ਅਗਵਾਈ ਵਿੱਚ ਜਲੰਧਰ ਦੇ ਡੀ.ਸੀ. ਦਫ਼ਤਰ, ਖੇਤੀਬਾੜੀ ਦਫ਼ਤਰ ਦੇ ਅੱਗੇ ਕਰਮਚਾਰੀਆਂ ਨਾਲ ਗੇਟ ਰੈਲੀਆਂ ਕੀਤੀਆਂ ਗਈਆਂ ਅਤੇ ਖ਼ਜ਼ਾਨਾ ਦਫ਼ਤਰ ਦੇ ਕਰਮਚਾਰੀਆਂ ਨੂੰ ਸੰਘਰਸ਼ ਲਈ ਲਾਮਬੰਦ ਕੀਤਾ ਗਿਆ।

ਤੇਜਿੰਦਰ ਸਿੰਘ ਨੰਗਲ ਨੇ ਕਿਹਾ ਕੇ ਸਰਕਾਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕਰੇ, ਨਵੇਂ ਭਰਤੀ ਕਰਮਚਾਰੀਆਂ ਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰੇ, ਪਰਖਕਾਲ ਸਮੇਂ ਦੌਰਾਨ ਪੂਰੀ ਤਨਖ਼ਾਹ ਦੇਵੇ, ਬੰਦ ਕੀਤੀ ਏ.ਸੀ.ਪੀ. ਸਕੀਮ ਦੁਬਾਰਾ ਲਾਗੂ ਕਰੇ ਅਤੇ ਕੇਂਦਰ ਦੀ ਤਰਜ਼ ਤੇ 12% ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰੇ ਤੇ ਡੀ.ਏ. ਦਾ ਬਕਾਇਆ ਵੀ ਦੇਵੇ।

ਉਹਨਾਂ ਇਹ ਵੀ ਦੱਸਿਆ ਕੇ ਪੀ.ਐੱਸ.ਐਮ.ਐੱਸ.ਯੂ. ਪੰਜਾਬ ਵੱਲੋਂ ਦਿੱਤੇ ਗਏ ਸੰਘਰਸ਼ ਤਹਿਤ ਮਿਤੀ 08-11-2023 ਤੋਂ 13-11-2023 ਤੱਕ ਮੁਕੰਮਲ ਕਲਮਛੋੜ ਹੜਤਾਲ ਕਰਕੇ ਕੰਪਿਊਟਰ ਬੰਦ ਅਤੇ ਆਨਲਾਈਨ ਕੰਮ ਬੰਦ ਰੱਖਿਆ ਜਾਵੇਗਾ।

ਰਿਪੋਰਟ :- ਗੌਰਵ ਬੱਸੀ

ad here
ads
Previous articleਲੁਧਿਆਣਾ ਪੁਲਿਸ ਵੱਲੋਂ ਮੁਸ਼ਤੈਦੀ ਨਾਲ ਕਾਰਵਾਈ ਕਰਦਿਆਂ 06 ਘੰਟਿਆਂ ਦੇ ਅੰਦਰ ਹੀ ਕਤਲ ਦੇ ਮਾਮਲੇ ਨੂੰ ਸਫਲਤਾਪੂਰਵਕ ਸੁਲਝਾ ਲਿਆ !
Next articleLudhiana Police has arrested 02 accused and recovered 1.50 Lakh rupees and 01 Activa from them !

LEAVE A REPLY

Please enter your comment!
Please enter your name here