ਸੁਸ਼ੀਲ ਬਰਨਾਲਾ
ਗੁਰਦਾਸਪੁਰ ਦੇ ਨਜਦੀਕ ਪਿੰਡ ਬਰਨਾਲਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648 ਵਾਂ ਪ੍ਰਕਾਸ ਉਤਸਵ ਬੜੀ ਸਰਧਾ ਅਤੇ ਧੁਮ ਧਾਮ ਨਾਲ ਮਨਾਇਆ ਗਿਆ । ਸਵੇਰੇ ਪ੍ਰਭਾਤ ਫੇਰੀ ਕੱਢੀ ਗਈ ਇਸ ਤੋ ਬਾਦ ਬਦਾਮਾ ਵਾਲੇ ਦੁੱਧ ਦਾ ਅਤੁੱਟ ਲੰਗਰ ਵਰਤਾਇਆ ਗਿਆ । ਸਮਾਜ ਸੇਵਕ ਕਮਲ ਲਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਗੁਰੂ ਪੀਰ ਸੰਤ ਫਕੀਰ ਸਭ ਦੇ ਸਾਂਝੇ ਹਨ। ਸਾਨੂੰ ਸਬ ਨੂੰ ਇਹਨਾਂ ਦੇ ਬਣਾਏ ਹੋਏ ਮਾਰਗ ਤੇ ਚਲ ਕੇ ਦੇਸ਼ ਅਤੇ ਧਰਮ ਦੀ ਰਖਿਆ ਲਈ ਆਪਣਾ ਯੋਗਦਾਨ ਦੇਣ ਦਾ ਉਪਦੇਸ਼ ਦਿੱਤਾ ।ਸਪਨਾ ਜਰੇਵਾਲ ਪਰਮਜੀਤ ਜਰੇਵਾਲ ਅਨੁਰਾਧਾ ਅਨੁਬਾਲਾ ਪਰਵੀਨ
ਵਲੋਂ ਭਜਨ ਕੀਰਤਨ ਕਰਕੇ ਸਗਤਾ ਨੂੰ ਨਿਹਾਲ ਕੀਤਾ ਗਿਆ ਇਸ ਤੋਂ ਬਾਦ ਮਨੀਸ਼ਵਰ, ਕਮਲ ਲਾਲ, ਬਲਰਾਮ ,ਹਰਭਜਨ ਲਾਲ, ਮਦਨ ਲਾਲ, ਸੁਖਵੀਰ ਪਾਲ, ਦਲਵੀਰ ਚੰਦ, ਲਖਵੀਰ ਕੁਮਾਰ, ਸੁਖਦੇਵ ਰਾਜ,ਯੋਗੇਸ਼ ਕੁਮਾਰ ਨੇ ਦਾਲ ਚੌਲ ਮਾਣੀ ਦਾ ਲੰਗਰ ਵਰਤਾਉਣ ਦੀ ਸੇਵਾ ਨਿਭਾਈ ।