ਨਹਿਰਾ ਭਾਰਤ ਪਾਰਟੀ ਦੇ ਨੈਸ਼ਨਲ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਜੀ ਨੇ ਕਿਹਾ ਕਿ ਜਦੋ ਸਾਡੀ ਬਣੀ ਸਰਕਾਰ ਤਾ ਹੋਏਗੀ ਅਫੀਮ / ਪੋਸਤ ਦੀ ਖੇਤੀ – ਚਿੱਟੇ ਦਾ ਹੋਏਗਾ ਅੰਤ |
ਲੁਧਿਆਣਾ (ਮਨਪ੍ਰੀਤ ਸਿੰਘ ਅਰੋੜਾ ) ਆਏ ਦਿਨ ਅਸੀਂ ਦੇਖ ਰਹੇ ਹਾਂ ਕਿ ਹਰ ਦੂਜੇ/ਤੀਜੇ ਦਿਨ ਗੱਭਰੂ ਨੌਜਵਾਨ ਚਿੱਟੇ ਦੀ ਭੇਟ ਚੜ ਰਹੇ ਹਨ I ਇਹ ਸਭ ਕੁਝ ਮੌਜੂਦਾ ਸਰਕਾਰ ਦੀ ਦੇਖ ਰੇਖ ਵਿਚ ਹੋ ਰਿਹਾ ਹੈ I ਪਰ ਮਾਨ ਸਰਕਾਰ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਖੁੱਬੇ ਹੋਏ ਨੇ I ਜਿਹਨਾਂ ਤਕ ਇਹਨਾਂ ਨੌਜਵਾਨਾਂ ਦੀ ਮੌਤ ਦੀ ਖ਼ਬਰ ਨਹੀਂ ਪਹੁੰਚਦੀ | ਇਹ ਸ਼ਬਦ ਸੁਨਹਿਰਾ ਭਾਰਤ ਪਾਰਟੀ ਸਰਪ੍ਰਸਤ ਸ਼੍ਰੀ ਰਾਕੇਸ਼ ਕੁਮਾਰ ਜੀ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਹੇ I ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਤੇ ਸਿਰਫ ਝੂਠੀਆਂ ਗ੍ਰਾਂਟੀਆ ਤੇ ਝੂਠੇ ਲਾਰੇ ਲਾ ਕੇ ਪੰਜਾਬ ਵਾਸੀਆਂ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਨੇ | ਜਨਤਾ ਨੇ ਇਹਨਾਂ ਨੂੰ ਬਦਲਾਅ ਦੇ ਨਾ ਤੇ ਵੋਟਾਂ ਪਾਈਆਂ ਸੀ I ਇਹਨਾਂ ਨੇ ਆਪਣੇ ਵੋਟਾਂ ਦੌਰਾਨ ਪੰਜਾਬ ਵਾਸੀਆ ਨੂੰ ਕਈ ਝੂਠੇ ਲਾਰੇ ਲਾਏ ਅਤੇ ਗ੍ਰਾਂਟੀਆ ਦਿੱਤੀਆਂ ਜਿਨ੍ਹਾਂ ਵਿੱਚੋ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਇਹ ਕਹਿ ਕੇ ਵੋਟਾਂ ਮੰਗੀਆਂ ਕਿ ਜਦੋ ਸਾਡੀ ਸਰਕਾਰ ਬਣੀ ਅਸੀਂ ਤਿੰਨ ਮਹੀਨੇ ਦੇ ਅੰਦਰ ਅੰਦਰ ਚਿੱਟੇ ਨੂੰ ਜੜੋਂ ਖ਼ਤਮ ਕਰ ਦੇਵਾਂਗੇ ਪਰ ਅੱਜ ਕਰੀਬ ਇਹਨਾਂ ਦੀ ਸਰਕਾਰ ਬਣੇ ਨੂੰ ਡੇਢ ਸਾਲ ਹੋ ਗਏ ਨੇ ਪਰ ਚਿੱਟਾ ਖ਼ਤਮ ਹੋਣ ਦੀ ਬਜਾਏ ਦਸ ਤੋਂ ਵੀਹ ਗੁਣਾ ਹੋਰ ਵੱਧ ਗਿਆ ਹੈ I ਕੀ ਆਮ ਆਦਮੀ ਪਾਰਟੀ ਦਾ ਏਹੀ ਬਦਲਾਅ ਸੀ ? ਜਿਸ ਤੇ ਯਕੀਨ ਕਰਕੇ ਜਨਤਾ ਨੇ ਵੋਟਾਂ ਪਾਈਆਂ ਸੀ I ਇਹ ਚਿੱਟਾ ਪੰਜਾਬ ਵਿਚ ਛੇਵੇਂ ਦਰਿਆ ਵਾਂਗ ਵੱਗ ਰਿਹਾ ਹੈ ਪਰ ਮਾਨ ਸਰਕਾਰ ਇਸ ਤੇ ਕਾਬੂ ਪਾਉਣ ਵਿੱਚ ਅਸਫਲ ਸਾਬਿਤ ਹੋਈ ਹੈ I ਪੁਲਿਸ ਪ੍ਰਸ਼ਾਸਨ ਤੋਂ ਚਿੱਟੇ ਦੇ ਵਪਾਰੀ ਫੜੇ ਨਹੀਂ ਜਾ ਰਹੇ ਅਗਰ ਕੋਈ ਫੜੇ ਵੀ ਜਾਂਦੇ ਨੇ ਉਹ ਪੁਲਿਸ ਨਾਲ ਸੈਟਿੰਗ ਕਰਕੇ ਬਾਹਰ ਨਿਕਲ ਜਾਂਦੇ ਹਨ I ਕੁੱਲ ਮਿਲਾ ਕੇ ਨਾ ਤਾ ਸਰਕਾਰ ਕੁਝ ਕਰ ਰਹੀ ਨਾਹੀਂ ਪੁਲਿਸ ਪ੍ਰਸ਼ਾਸ਼ਨ , ਕਹਿਣ ਨੂੰ ਤਾ ਆਮ ਆਦਮੀ ਪਾਰਟੀ ਦੇ ਕੁੱਲ 92 ਵਿਧਾਇਕ ਹਨ I ਜਿਹਨਾਂ ਵਿੱਚੋ ਇਕ ਵੀ ਵਿਧਾਇਕ ਕੋਲ ਸਮਾਂ ਨਹੀਂ ਹੈ, ਕਿ ਉਹ ਕਿਸੇ ਚਿੱਟੇ ਨਾਲ ਹੋਈ ਮੌਤ ਵਾਲਿਆਂ ਘਰ ਜਾਕੇ ਓਹਨਾ ਦੇ ਪਰਵਾਰਿਕ ਮੈਂਬਰਾਂ ਨਾਲ ਦੁੱਖ ਵਟਾਂਦਰਾ ਕਰ ਸਕਣ I ਅਸਲ ਵਿੱਚੋ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਭਾਵੇਂ ਜਿੰਨੇ ਮਰਜੀ ਘਰ ਉੱਜੜ ਜਾਣ I ਇਸ ਲਈ ਇਸ ਚਿੱਟੇ ਦੇ ਖਾਤਮੇ ਲਈ ਕਦਮ ਉਠਾਉਂਦਿਆਂ ਸੁਨਹਿਰਾ ਭਾਰਤ ਪਾਰਟੀ ਸਰਪ੍ਰਸਤ ਰਾਕੇਸ਼ ਕੁਮਾਰ ਜੀ ਨੇ ਐਲਾਨ ਕੀਤਾ ਕੇ ਜਦੋ ਸਾਡੀ ਸਰਕਾਰ ਬਣੀ ਅਸੀਂ ਅਫੀਮ/ਪੋਸਟ ਦੀ ਖੇਤੀ ਕਰਾਂਗੇ ਅਤੇ ਕਿਸਾਨੀ ਛੱਡ ਚੁੱਕੇ ਕਿਸਾਨਾਂ ਨੂੰ ਪੋਸਤ/ਅਫੀਮ ਦੀ ਖੇਤੀ ਕਾਰਨ ਦਾ ਮੌਕਾ ਮਿਲੇਗਾ ਅਤੇ ਪੰਜਾਬ ਵਿਚ ਮੁੜ ਫੇਰ ਤੋਂ ਕਿਸਾਨਾਂ ਲਈ ਹਰੀ ਕ੍ਰਾਂਤੀ ਆਏਗੀ ਅਤੇ ਪੰਜਾਬ ਨੂੰ ਚਿੱਟਾ ਮੁਕਤ ਪੰਜਾਬ ਬਣਾ ਕੇ ਸੁਨਹਿਰਾ ਪੰਜਾਬ ਬਣਾਵਾਂਗੇ I