ਗੁਰਦਾਸਪੁਰ ,ਸੁਸ਼ੀਲ ਕੁਮਾਰ ਬਰਨਾਲਾ
ਸ੍ਰੀ ਯੋਗੀਰਾਜ ਸਤਿਗੁਰ ਸ੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਜੀ ਅਤੇ ਪਰਮ ਪੂਜਯ ਸ੍ਰੀ ਰਾਮ ਸੁੰਦਰ ਦਾਸ ਦੇਵਾਚਾਰਯ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਸ਼੍ਰੀ ਲਾਲ ਦੁਆਾਰਾ ਮੰਦਿਰ ਨਬੀਪੁਰ ਵੱਲੋਂ 29 ਦਸੰਬਰ ਦਿਨ ਐਤਵਾਰ ਨੂੰ ਸਰਬੱਤ ਦੇ ਭਲੇ ਦੀ ਕਾਮਨਾ ਲਈ ਨਵੇਂ ਸਾਲ ਦੀ ਆਮਦ ਤੇ ਸਤਿਸੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ । ਮੰਦਿਰ ਦੇ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਨੂੰ ਪਰਿਵਾਰ ਸਹਿਤ ਮੰਦਿਰ ਸ੍ਰੀ ਲਾਲ ਦੁਆਰਾ ਨਬੀਪੁਰ ਪਹੁੰਚ ਕੇ ਸਤਿਗੁਰ ਸ੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਪਾ ਕੇ ਨਵੇਂ ਸਾਲ ਵਿੱਚ ਪ੍ਰਵੇਸ਼ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਸਭ ਨੂੰ ਸ੍ਰੀ ਬਾਵਾ ਲਾਲ ਜੀ ਸੁੱਖ ਸ਼ਾਂਤੀ,ਸੰਪੱਤੀ,ਸਵਰੂਪ ਸਯਅਮ,ਸਾਦਗੀ, ਸਫਲਤਾ,ਸਮਰਿਧੀ, ਸਾਧਨਾ,ਸੰਸਕਾਰ ਅਤੇ ਚੰਗੀ ਸਿਹਤ ਬਖਸ਼ਣ । ਉਹਨਾਂ ਨੇ ਕਿਹਾ ਕਿ ਸਤਿਸੰਗ 12 ਵਜੇ ਸ੍ਰੀ ਬਾਵਾ ਲਾਲ ਦਿਆਲ ਸਤਿਸੰਗ ਮੰਡਲੀ ਵੱਲੋਂ ਕੀਤਾ ਜਾਵੇਗਾ ਜਿਸ ਤੋਂ ਬਾਅਦ ਆਰਤੀ ਅਰਦਾਸ ਦੁਪਹਿਰ 2 ਵਜੇ ਹੋਣ ਤੋਂ ਬਾਅਦ ਗੁਰੂ ਦਾ ਅਟੁੱਟ ਲੰਗਰ ਵੀ ਚੱਲੇਗਾ । ਸੋ ਭਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਪਰਿਵਾਰ ਨਾਲ ਮੰਦਰ ਵਿੱਚ ਪਹੁੰਚ ਕੇ ਮੰਦਰ ਦੀ ਰੌਣਕ ਨੂੰ ਵਧਾਉਣ ਅਤੇ ਸ਼੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ।