ਅੱਜ ਮਿਤੀ 24/3/2025 ਨੂੰ ਸ਼੍ਰੀ ਗੁਰੂ ਰਵਿਦਾਸ ਬਾਲ ਸੰਸਕਾਰ ਕੇਂਦਰ, ਬਾਬੋਵਾਲ ਦਾ ਸਲਾਨਾ ਉਤਸਵ ਮਨਾਇਆ ਗਿਆ l ਇਸ ਉਤਸਵ ਦੀ ਅਗਵਾਈ ਸ੍ਰੀ ਨੀਲ ਕਮਲ ਜੀ ਉਪ ਪ੍ਰਧਾਨ ਸੇਵਾ ਭਾਰਤੀ ਪੰਜਾਬ ਅਤੇ ਸਰਦਾਰ ਦਲਬੀਰ ਸਿੰਘ ਜੀ ਸੇਵਾ ਭਾਰਤੀ ਪੰਜਾਬ ਕਾਰਜਕਾਰਨੀ ਮੈਂਬਰ ਵੱਲੋਂ ਕੀਤੀ ਗਈ I ਕੇਂਦਰ ਦੀ ਦੀਦੀ ਨਿਧੀ ਵੱਲੋਂ ਅਤੇ ਕੁਝ ਵਿਦਿਆਰਥੀਆਂ ਵੱਲੋਂ ਸ੍ਰੀ ਨੀਲ ਕਮਲ ਜੀ ਨੂੰ ਫੁੱਲਾਂ ਦਾ ਹਾਰ ਪਾ ਕੇ ਅਤੇ ਨਾਲ ਆਏ ਬਾਕੀ ਸੇਵਾ ਭਾਰਤੀ ਮੈਂਬਰਾਂ ਦੇ ਟਿੱਕਾ ਲਗਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆl ਇਸ ਸਲਾਨਾ ਉਤਸਵ ਮੌਕੇ ਬਾਲ ਕੇਂਦਰ ਦੇ ਬੱਚਿਆਂ ਵੱਲੋਂ ਵੱਖ-ਵੱਖ ਰੰਗਾਂ ਰੰਗ ਪ੍ਰੋਗਰਾਮ ਜਿਸ ਵਿੱਚ ਨਾਚ, ਦੇਸ਼ ਭਗਤੀ ਦੇ ਗੀਤ ਅਤੇ ਭਾਸ਼ਣ ਆਦਿ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤੇ ਗਏ l ਇਸ ਮੌਕੇ ਤੇ ਤੀਸਰੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਲਗਭਗ 40 ਵਿਦਿਆਰਥੀ ਅਤੇ 15 ਮਾਤਾ ਪਿਤਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏl ਇਸ ਮੌਕੇ ਹਾਜ਼ਰ ਮਾਤਾ ਪਿਤਾ ਨਾਲ ਗੱਲਬਾਤ ਕਰਦੇ ਹੋਏ ਸੇਵਾ ਭਾਰਤੀ ਪੰਜਾਬ ਦੇ ਉਪ ਪ੍ਰਧਾਨ ਸ੍ਰੀ ਨੀਲ ਕਮਲ ਜੀ ਨੇ ਮਾਤਾ ਪਿਤਾ ਨੂੰ ਦੱਸਿਆ ਕਿ ਇਸ ਬਾਲ ਕੇਂਦਰ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸੰਸਕਾਰ ਦੇਣ ਦਾ ਵੀ ਕੰਮ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਇਹ ਪੁੱਛਣ ਤੇ ਕਿ ਕੀ ਆਪ ਜੀ ਨੂੰ ਆਪਣੇ ਬੱਚਿਆਂ ਵਿੱਚ ਕੋਈ ਚੰਗੇ ਬਦਲਾਅ ਨਜ਼ਰ ਆਉਂਦੇ ਹਨ ਤਾਂ ਮਾਤਾ ਪਿਤਾ ਨੇ ਕਿਹਾ ਕਿ ਹੁਣ ਸਾਡੇ ਬੱਚੇ ਖਾਣਾ ਖਾਣ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕਰਦੇ ਹਨl ਸਵੇਰੇ ਉੱਠ ਕੇ ਸਾਨੂੰ ਪ੍ਰਣਾਮ ਕਰਦੇ ਹਨ ਅਤੇ ਇਹਨਾਂ ਦੇ ਬੋਲਚਾਲ ਵਿੱਚ ਵੀ ਕਾਫੀ ਚੰਗਾ ਬਦਲਾਵ ਦੇਖਣ ਨੂੰ ਮਿਲਦਾ ਹੈ ਜਿਸ ਦੇ ਲਈ ਅਸੀਂ ਸੇਵਾ ਭਾਰਤੀ ਦੇ ਤਹਿ ਦਿਲੋਂ ਧੰਨਵਾਦੀ ਹਾਂl ਸੇਵਾ ਭਾਰਤੀ ਦੇ ਸੀਨੀਅਰ ਕਾਰਜ ਕਰਤਾ ਸ੍ਰੀ ਨਵਨੀਤ ਸ਼ਰਮਾ ਵੱਲੋਂ ਹਾਜ਼ਰ ਮਾਤਾ ਪਿਤਾ ਨੂੰ ਸੇਵਾ ਭਾਰਤੀ ਦੇ ਕੰਮਾਂ ਅਤੇ ਇਸ ਦੇ ਲਈ ਲੋਕਾਂ ਵੱਲੋਂ ਦਿੱਤੇ ਜਾ ਰਹੇ ਆਰਥਿਕ ਸਹਿਯੋਗ ਬਾਰੇ ਦੱਸਿਆ ਗਿਆ l ਇਸ ਮੌਕੇ ਸੇਵਾ ਭਾਰਤੀ ਦੇ ਬਾਲ ਕੇਂਦਰਾਂ ਦੇ ਪ੍ਰਮੁੱਖ ਸ਼੍ਰੀ ਅਰੁਣ ਸ਼ਰਮਾ ਨੇ ਵੀ ਆਪਣੀ ਹਾਜ਼ਰੀ ਲਗਵਾਈ l ਪ੍ਰੋਗਰਾਮ ਦੇ ਅੰਤ ਵਿੱਚ ਸੇਵਾ ਭਾਰਤੀ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਮਾਤਾ ਪਿਤਾ ਨੂੰ ਚਾਹ, ਸਮੋਸਾ ਅਤੇ ਮਿਠਾਈ ਵੀ ਖਿਲਾਈ ਗਈ l ਹਾਜ਼ਰ ਸਾਰੇ ਮਾਤਾ ਪਿਤਾ ਅਤੇ ਵਿਦਿਆਰਥੀ ਕਾਫੀ ਖੁਸ਼ ਨਜ਼ਰ ਆ ਰਹੇ ਸਨ ਇਹ ਸਲਾਨਾ ਉਤਸਵ ਬਹੁਤ ਹੀ ਯਾਦਗਾਰ ਹੋ ਗੁਜਰਿਆ l
(ਕਾਰਜਕ੍ਰਮ ਵਿਚ ਹਾਜ਼ਰ ਸੇਵਾ ਭਾਰਤੀ ਟੀਮ, ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਦੇ ਬੱਚੇ ਅਤੇ ਮੋਜੂਦ ਮਾਤਾ ਪਿਤਾ)