ਫਗਵਾੜਾ 29 ਮਾਰਚ ( ਪ੍ਰੀਤੀ ਜੱਗੀ) ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕੋਟਰਾਣੀ ਵਿਖੇ ਸਕੂਲ ਦੀ ਮੁੱਖ ਅਧਿਆਪਕ ਮੈਡਮ ਸੀਤਲ ਜੋਸ਼ੀ ਦੀ ਯੋਗ ਅਗਵਾਈ ਹੇਠ ਮੈਗਾ ਪੀ ਟੀ ਐਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਅਪਣੀ ਪ੍ਰਤਿਭਾ ਦਾ ਮੁਜਾਹਰਾ ਕਰਦੇ ਹੋਏ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਸਭਣਾ ਨੂੰ ਮੰਤਰਮੁਗਧ ਕੀਤਾ ਇਸ ਪ੍ਰੋਗਰਾਮ ਚ ਬਲਵੰਤ ਰਾਏ ਕੋਸਲਰ , ਕੁਲਵਿੰਦਰ ਸਿੰਘ , ਨਸੀਬ ਚੰਦ , ਰਾਮ ਲਾਲ ਬਤੋਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਉੱਘੇ ਸਮਾਜ ਸੇਵੀ ਡਾ ਰਮਨ ਸ਼ਰਮਾ , ਰਾਮਪਾਲ ਬੰਗੜ , ਨਰਿੰਦਰਪਾਲ ਸਿੰਘ , ਰਾਕੇਸ਼ ਕੰਡਾ , ਸੁਰਿੰਦਰ ਸਿੰਘ ਭੁੱਲਰ , ਜਤਿੰਦਰ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੋਕੇ ਪੜਾਈ ਚੋ ਅੱਵਲ ਆਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਮੈਡਮ ਸਰਟੀਫਿਕੇਟ ਅਤੇ ਬੂੱਕ ਭੇਂਟ ਕਰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਮੈਡਮ ਸੰਤੋਸ਼ , ਸੀ ਐਮ ਸੀ ਚੈਅਰਮੈਨ ਸ੍ਰੀਮਤੀ ਨਮਤਾ ਰਾਣੀ , ਗੁਰਪਿੰਦਰ ਕੌਰ , ਰੇਨੂੰ ਬਾਲਾ , ਸੋਨੀਆ ਬਨੋਤਰਾ ਆਦਿ ਮੌਜੂਦ ਸਨ।