Home Faridkot ਸਪੀਕਰ ਸੰਧਵਾਂ ਵਲੋਂ ਮਰੀਜਾਂ ਨੂੰ ਮੁਫਤ ਮਿਲਣ ਵਾਲੀਆਂ ਦਵਾਈਆਂ ਦੀ ਸੂਚੀ ਜਨਤਕ...

ਸਪੀਕਰ ਸੰਧਵਾਂ ਵਲੋਂ ਮਰੀਜਾਂ ਨੂੰ ਮੁਫਤ ਮਿਲਣ ਵਾਲੀਆਂ ਦਵਾਈਆਂ ਦੀ ਸੂਚੀ ਜਨਤਕ ਕਰਨ ਦੀ ਹਦਾਇਤ

335
0
ad here
ads
ads

ਸਪੀਕਰ ਸੰਧਵਾਂ ਵਲੋਂ ਮਰੀਜਾਂ ਨੂੰ ਮੁਫਤ ਮਿਲਣ ਵਾਲੀਆਂ ਦਵਾਈਆਂ ਦੀ ਸੂਚੀ ਜਨਤਕ ਕਰਨ ਦੀ ਹਦਾਇਤ

ਕਿਹਾ! ਜ਼ਿਲੇ ਦੇ ਸਰਕਾਰੀ ਹਸਪਤਾਲਾਂ ਨੂੰ ਤਿੰਨ ਕਰੋੜ ਰੁਪਏ ਦੇਣ ਦੇ ਕੀਤੇ ਪ੍ਰਬੰਧ

ਕੋਟਕਪੂਰਾ, 18 ਅਗਸਤ (ਮਨਪ੍ਰੀਤ ਸਿੰਘ ਅਰੋੜਾ) ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਿੱਥੇ ਮਰੀਜਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹਸਪਤਾਲ ਤੋਂ ਮਿਲਦੀਆਂ ਸਿਹਤ ਸੇਵਾਵਾਂ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ, ਉੱਥੇ ਡਾ. ਅਨਿਲ ਗੋਇਲ ਸਿਵਲ ਸਰਜਨ ਫਰੀਦਕੋਟ ਅਤੇ ਡਾ. ਹਰਿੰਦਰ ਸਿੰਘ ਗਾਂਧੀ ਐੱਸ.ਐੱਮ.ਓ. ਸਮੇਤ ਸਮੁੱਚੇ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਹਸਪਤਾਲ ਦੀਆਂ ਢੁੱਕਵੀਆਂ ਥਾਵਾਂ ’ਤੇ ਡਿਸਪਲੇ ਬੋਰਡ ਲਾ ਕੇ ਉਸ ਉੱਪਰ ਸਰਕਾਰ ਵਲੋਂ ਮੁਫਤ ਮਿਲਣ ਵਾਲੀਆਂ ਦਵਾਈਆਂ ਦੀ ਸੂਚੀ ਅੰਕਿਤ ਕਰਨ, ਕਿਉਂਕਿ ਡਾਕਟਰਾਂ ਵਲੋਂ ਲਿਖੀ ਜਾਂਦੀ ਦਵਾਈ ਵਾਲੀ ਪਰਚੀ ਨੂੰ ਅਣਜਾਣ ਮਰੀਜ ਜਾਂ ਉਸ ਦੇ ਵਾਰਸ ਲੈ ਕੇ ਬਾਹਰ ਪ੍ਰਾਈਵੇਟ ਦੁਕਾਨਾਂ ਵੱਲ ਭੱਜਦੇ ਹਨ, ਉਨ੍ਹਾਂ ਨੂੰ ਜਾਣਕਾਰੀ ਨਹੀਂ ਹੁੰਦੀ ਕਿ ਹਸਪਤਾਲ ਦੇ ਅੰਦਰੋਂ ਹਰ ਕਿਸਮ ਦੀ ਦਵਾਈ ਮੁਫਤ ਮਿਲਦੀ ਹੈ।

ad here
ads

ਸਪੀਕਰ ਸੰਧਵਾਂ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆ ਕੇ ਮੁਫਤ ਅਤੇ ਵਧੀਆ ਸੇਵਾਵਾਂ ਆਮ ਲੋਕਾਂ ਨੂੰ ਦੇਣ ਦੇ ਦ੍ਰਿੜ ਇਰਾਦੇ ਤਹਿਤ ਜਿਲਾ ਫਰੀਦਕੋਟ ਦੇ ਸਰਕਾਰੀ ਹਸਪਤਾਲਾਂ ਲਈ ਤਿੰਨ ਕਰੋੜ ਰੁਪਿਆ ਜਲਦ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਸਟਾਫ ਦੀ ਮੰਗ ’ਤੇ ਏ.ਸੀ. ਦਿੱਤੇ ਗਏ ਅਤੇ ਅੱਜ 5 ਲੱਖ ਰੁਪਏ ਦਾ ਚੈੱਕ ਮਰੀਜਾਂ ਦੇ ਬੈਠਣ ਲਈ ਵਧੀਆ ਬੈਂਚ ਖਰੀਦਣ ਵਾਸਤੇ ਦਿੱਤਾ ਗਿਆ ਹੈ। ਉਨ੍ਹਾਂ ਦੁਹਰਾਇਆ ਕਿ ਕਿਸੇ ਵੀ ਮਰੀਜ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸਿਹਤ ਅਧਿਕਾਰੀਆਂ ਨਾਲ ਮੀਟਿੰਗ ਖਤਮ ਹੋਣ ਤੋਂ ਬਾਅਦ ਸਪੀਕਰ ਸੰਧਵਾਂ ਨੇ ਫਿਰ ਇਕ ਇਕ ਮਰੀਜ ਨਾਲ ਗੱਲਬਾਤ ਕਰਕੇ ਪੁੱਛਿਆ ਕਿ ਉਨ੍ਹਾਂ ਨੂੰ ਕਿਸੇ ਸਿਹਤ ਅਧਿਕਾਰੀ ਜਾਂ ਕਰਮਚਾਰੀ ਪ੍ਰਤੀ ਕੋਈ ਸ਼ਿਕਾਇਤ ਹੈ ਤਾਂ ਉਹ ਜਰੂਰ ਦੱਸੇ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਹਤ ਅਤੇ ਸਿੱਖਿਆ ਪ੍ਰਬੰਧਾਂ ਵਿੱਚ ਸੁਧਾਰ ਕਰਕੇ ਆਮ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਸੇਵਾਵਾਂ ਮੁਫਤ ਦੇਣ ਦੇ ਨਾਲ ਨਾਲ ਵਧੀਆ ਮੁਹੱਈਆ ਕਰਵਾਉਣ ਦੇ ਬਕਾਇਦਾ ਪ੍ਰਬੰਧ ਕੀਤੇ ਹਨ।

 

 

 

ad here
ads
Previous articleਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ, ਐਸ. ਐਸ. ਪੀ ਸ਼੍ਰੀ ਦੀਪਕ ਹਿਲੌਰੀ ਤੇ ਜ਼ਿਲ੍ਹੇ ਦੇ ਹੋਰ ਅਧਿਕਾਰੀਆਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦੇ ਹੋਏ।ਉਨ੍ਹਾਂ ਬਚਾਓ ਕਾਰਜਾਂ, ਰਾਹਤ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ, ਰਾਹਤ ਕੈਂਪਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ।
Next articleਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਰਾਹੀਂ ਲੋਕ ਖੁੱਲ ਕੇ ਦੱਸਣ ਸ਼ਿਕਾਇਤਾਂ ਅਤੇ ਕਰਵਾਉਣ ਕੰਮ : ਸੰਧਵਾਂ

LEAVE A REPLY

Please enter your comment!
Please enter your name here